ਇੰਟਰਨੈਸ਼ਨਲ ਡੈਸਕ- ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਦੇ ਬੱਦਲ ਹਟ ਚੁੱਕੇ ਹਨ। ਇਸ ਦੌਰਾਨ ਹੁਣ ਭਾਰਤ ਜਿੱਥੇ ਅੱਤਵਾਦ ਖ਼ਿਲਾਫ਼ ਆਪਣੀ ਕਾਰਵਾਈ ਜਾਰੀ ਰੱਖੇਗਾ, ਉੱਥੇ ਹੀ ਪਾਕਿਸਤਾਨ ਦੁਨੀਆ 'ਚ ਆਪਣੀ ਇਮੇਜ ਸੁਧਾਰਨ ਦੀਆਂ ਕੋਸ਼ਿਸ਼ਾਂ 'ਚ ਜੁਟਿਆ ਹੋਇਆ ਹੈ। ਇਸ ਸਮੇਂ ਉਹ ਭਾਰਤ ਦੀ ਕੂਟਨੀਤਿਕ ਤੌਰ 'ਤੇ ਨਕਲ ਵੀ ਕਰ ਰਿਹਾ ਹੈ।
ਭਾਰਤ ਨੇ ਹੁਣ ਜਦੋਂ ਅੱਤਵਾਦ ਖ਼ਿਲਾਫ਼ ਦੁਨੀਆ ਭਰ 'ਚ ਆਪਰੇਸ਼ਨ ਸਿੰਦੂਰ ਬਾਰੇ ਜਾਣਕਾਰੀ ਦੇਣ ਲਈ ਸੰਯੁਕਤ ਸੁਰੱਖਿਆ ਕੌਂਸਲ ਦੇ ਮੈਂਬਰਾਂ ਸਮੇਤ ਮੁੱਖ ਦੇਸ਼ਾਂ 'ਚ 7 ਸਰਬ ਪਾਰਟੀ ਡੈਲੀਗੇਸ਼ਨ ਭੇਜਣ ਦਾ ਐਲਾਨ ਕੀਤਾ ਹੋਇਆ ਹੈ, ਉੱਥੇ ਹੀ ਭਾਰਤ ਦੇ ਇਸ ਫ਼ੈਸਲੇ ਦੀ ਨਕਲ ਕਰਦੇ ਹੋਏ ਹੁਣ ਪਾਕਿਸਤਾਨ ਨੇ ਵੀ ਸ਼ਾਂਤੀ ਦਾ ਸੰਦੇਸ਼ ਦੇਣ ਲਈ ਆਪਣਾ ਡੈਲੀਗੇਸ਼ਨ ਵੱਖ-ਵੱਖ ਦੇਸ਼ਾਂ 'ਚ ਭੇਜਣ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ- ਆ ਗਿਆ ਪਾਕਿਸਤਾਨੀ PM ਦਾ ਕਬੂਲਨਾਮਾ ; ਕਿਹਾ- '10 ਮਈ ਦੀ ਰਾਤ ਢਾਈ ਵਜੇ...'
ਇਹ ਫ਼ੈਸਲਾ ਉਦੋਂ ਲਿਆ ਗਿਆ ਹੈ, ਜਦੋਂ ਪਾਕਿਸਤਾਨ ਪੀਪਲਜ਼ ਪਾਰਟੀ ਦੇ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਉਨ੍ਹਾਂ ਨਾਲ ਗੱਲ ਕਰ ਕੇ ਅੰਤਰਰਾਸ਼ਟਰੀ ਮੰਚ 'ਤੇ ਸ਼ਾਂਤੀ ਲਈ ਪਾਕਿਸਤਾਨ ਦਾ ਮਾਮਲਾ ਦੁਨੀਆ ਸਾਹਮਣੇ ਪੇਸ਼ ਕਰਨ ਲਈ ਇਕ ਟੀਮ ਦੀ ਅਗਵਾਈ ਕਰਨ ਲਈ ਅਪੀਲ ਕੀਤੀ ਸੀ।
ਇਸ ਮਗਰੋਂ ਬਿਲਾਵਲ ਭੁੱਟੋ ਨੇ ਕਿਹਾ ਸੀ ਕਿ ਮੈਂ ਇਸ ਜ਼ਿੰਮੇਵਾਰੀ ਨੂੰ ਸਵੀਕਾਰ ਕਰਦਾ ਹਾਂ ਤੇ ਮਾਣ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਅੱਗੇ ਕਿਹਾ ਸੀ ਕਿ ਇਸ ਔਖ਼ੇ ਸਮੇਂ ਮੈਂ ਪਾਕਿਸਤਾਨ ਦੀ ਸੇਵਾ ਕਰਨ ਲਈ ਮੌਜੂਦ ਹਾਂ।
ਜ਼ਿਕਰਯੋਗ ਹੈ ਕਿ ਅੱਤਵਾਦ ਦਾ ਸਮਰਥਨ ਕਰਨ ਕਾਰਨ ਪਾਕਿਸਤਾਨ ਦੀ ਇਮੇਜ ਪੂਰੀ ਦੁਨੀਆ 'ਚ ਖ਼ਰਾਬ ਹੈ ਤੇ ਪਹਿਲਗਾਮ ਹਮਲੇ ਤੋਂ ਬਾਅਦ ਇਹ ਹਾਲ ਹੋਰ ਜ਼ਿਆਦਾ ਬੁਰਾ ਹੋ ਗਿਆ ਹੈ। ਇਸ ਹਮਲੇ ਦੌਰਾਨ 26 ਬੇਕਸੂਰ ਲੋਕਾਂ ਦੀ ਜਾਨ ਚਲੀ ਗਈ ਸੀ, ਜਿਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਵਰਗਾ ਮਾਹੌਲ ਬਣ ਗਿਆ ਸੀ।
ਇਹ ਵੀ ਪੜ੍ਹੋ- ਇਕ ਹੋਰ ਅੱਤਵਾਦੀ ਹਮਲਾ ! ਹੁਣ ਫਰਟੀਲਿਟੀ ਕਲੀਨਿਕ ਨੇੜੇ ਹੋਇਆ ਜ਼ਬਰਦਸਤ ਧਮਾਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ-ਨੇਪਾਲ ਸਰਹੱਦ 'ਤੇ ਫੜਿਆ ਕੈਨੇਡੀਅਨ ਨਾਗਰਿਕ, ਖਾਲਿਸਤਾਨੀ ਸਬੰਧਾਂ 'ਤੇ ਸਸਪੈਂਸ
NEXT STORY