ਮੇਰਠ— ਉੱਤਰ ਪ੍ਰਦੇਸ਼ ਦੇ ਥਾਣਾ ਸਰੂਰਪੁਰ ਖੇਤਰ ਦੇ ਇਕ ਪਿੰਡ 'ਚ ਮਾਂ-ਪਿਓ ਦੇ ਝਗੜੇ 'ਚ 4 ਮਹੀਨੇ ਦੇ ਮਾਸੂਮ ਪੁੱਤਰ ਦੀ ਜਾਨ ਚੱਲੀ ਗਈ। ਜ਼ਿਲਾ ਪੁਲਸ ਬੁਲਾਰੇ ਨੇ ਐਤਵਾਰ ਨੂੰ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸਰੂਰਪੁਰ ਖੇਤਰ ਦੇ ਪਿੰਡ ਰਾਸਨਾ ਵਾਸੀ ਵਿਸ਼ਾਲ ਦੀ ਹਲਵਾਈ ਦੀ ਦੁਕਾਨ ਹੈ।
ਦੋਸ਼ ਹੈ ਕਿ 28 ਮਾਰਚ ਨੂੰ ਸ਼ਰਾਬ ਪੀ ਕੇ ਘਰ ਪਰਤਣ 'ਤੇ ਵਿਸ਼ਾਲ ਦਾ ਆਪਣੀ ਪਤਨੀ ਏਕਤਾ ਨਾਲ ਝਗੜਾ ਹੋ ਗਿਆ। ਝਗੜੇ ਦੌਰਾਨ ਅਚਾਨਕ ਪਤਨੀ ਏਕਤਾ ਦੀ ਗੋਦ ਤੋਂ ਉਸ ਦਾ 4 ਮਹੀਨੇ ਦਾ ਪੁੱਤਰ ਅਕਸ਼ੈ ਹੇਠਾਂ ਡਿੱਗ ਕੇ ਜ਼ਖਮੀ ਹੋ ਗਿਆ। ਜ਼ਖਮੀ ਪੁੱਤਰ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਸ਼ਨੀਵਾਰ ਨੂੰ ਦਮ ਤੋੜ ਦਿੱਤਾ। ਪੁਲਸ ਨੇ ਇਸ ਮਾਮਲੇ ਵਿਚ ਵਿਸ਼ਾਲ ਨੂੰ ਉਸ ਦੀ ਪਤਨੀ ਦੀ ਸ਼ਿਕਾਇਤ ਦੇ ਆਧਾਰ 'ਤੇ ਗੈਰ-ਇਰਾਦਤਨ ਹੱਤਿਆ ਦੀ ਧਾਰਾ ਅਧੀਨ ਗ੍ਰਿਫਤਾਰ ਕਰ ਲਿਆ ਹੈ।
30 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ ਡੇਢ ਸਾਲ ਦੀ ਮਾਸੂਮ, ਦੇਖ ਮਾਂ ਹੋਈ ਬੇਹੋਸ਼ (ਦੇਖੋ ਤਸਵੀਰਾਂ)
NEXT STORY