ਤਾਮਿਲਨਾਡੂ - ਕਈ ਵਾਰ ਜਦੋਂ ਸਾਡੇ ਆਪਣੇ ਹੀ ਪਰਾਏ ਬਣ ਅਤੇ ਰਿਸ਼ਤੇ ਦੀ ਅਹਿਮਤ ਭੁੱਲ ਜਾਣ ਤਾਂ ਇਨਸਾਨ ਅੰਦਰੋ- ਅੰਦਰ ਟੁੱਟ ਜਾਂਦਾ ਹੈ। ਅਜਿਹਾ ਹੀ ਕੁਝ ਇੱਕ ਸੇਵਾਮੁਕਤ ਫੌਜੀ ਅਧਿਕਾਰੀ ਨਾਲ ਹੋਇਆ, ਜਿਸਨੇ ਆਪਣੇ ਬੱਚਿਆਂ ਦੇ ਤਾਅਨਿਆਂ ਅਤੇ ਬੇਇੱਜ਼ਤੀ ਤੋਂ ਦੁਖੀ ਹੋ ਕੇ ਇੱਕ ਅਜਿਹਾ ਫ਼ੈਸਲਾ ਲਿਆ, ਜਿਸਨੇ ਪੂਰੇ ਇਲਾਕੇ ਨੂੰ ਹੈਰਾਨ ਕਰ ਦਿੱਤਾ। ਤਾਮਿਲਨਾਡੂ ਦੇ ਅਰੂਲਮਿਘੂ ਰੇਣੁਗੰਬਲ ਅੰਮਾਨ ਮੰਦਰ ਵਿੱਚ ਹਰ ਕੋਈ ਹੈਰਾਨ ਰਹਿ ਗਿਆ, ਜਦੋਂ ਮੰਦਰ ਦੇ ਦਾਨ ਬਕਸੇ ਵਿੱਚੋਂ 4 ਕਰੋੜ ਰੁਪਏ ਦੀ ਜਾਇਦਾਦ ਦੇ ਅਸਲ ਦਸਤਾਵੇਜ਼ ਮਿਲੇ। ਸਿਰਫ਼ ਦਸਤਾਵੇਜ਼ ਹੀ ਨਹੀਂ, ਸਗੋਂ ਇਸ ਦੇ ਨਾਲ ਇੱਕ ਸਹਿਮਤੀ ਪੱਤਰ ਵੀ ਸੀ, ਜਿਸ ਵਿੱਚ ਜਾਇਦਾਦ ਨੂੰ ਮੰਦਰ ਨੂੰ ਸਮਰਪਿਤ ਕਰਨ ਦੀ ਇੱਛਾ ਸਪੱਸ਼ਟ ਤੌਰ 'ਤੇ ਪ੍ਰਗਟ ਕੀਤੀ ਗਈ ਸੀ।
ਇਹ ਵੀ ਪੜ੍ਹੋ : 'ਪਾਣੀ 'ਚ ਹਲਦੀ' ਪਾਉਣ ਦੀ ਜੇ ਤੁਸੀਂ ਵੀ ਬਣਾ ਰਹੇ ਹੋ Reel ਤਾਂ ਸਾਵਧਾਨ! ਘਰ 'ਚ ਭੂਤਾਂ ਨੂੰ ਦੇ ਰਹੇ ਹੋ ਸੱਦਾ
ਪਿਛਲੇ 10 ਸਾਲਾਂ ਤੋਂ ਪਤਨੀ ਤੋਂ ਵੱਖ ਰਹਿ ਰਿਹਾ ਸੀ ਫੌਜੀ
ਆਪਣੀ ਸਾਰੀ ਜਾਇਦਾਦ ਦਾਨ ਕਰਨ ਵਾਲਾ 65 ਸਾਲਾ ਐੱਸ. ਵਿਜਯਨ ਹੈ, ਜੋ ਕਿ ਇੱਕ ਸੇਵਾਮੁਕਤ ਫੌਜੀ ਹੈ ਅਤੇ ਤਿਰੂਵੰਨਮਲਾਈ ਜ਼ਿਲ੍ਹੇ ਦੇ ਕੇਸ਼ਵਪੁਰਮ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਮੰਦਰ ਨਾਲ ਡੂੰਘਾ ਅਧਿਆਤਮਿਕ ਸਬੰਧ ਹੈ ਅਤੇ ਉਹ ਬਚਪਨ ਤੋਂ ਹੀ ਇੱਥੇ ਪੂਜਾ ਕਰਦੇ ਆ ਰਹੇ ਹਨ। ਪਿਛਲੇ 10 ਸਾਲਾਂ ਤੋਂ ਉਹ ਆਪਣੀ ਪਤਨੀ ਤੋਂ ਵੱਖ ਰਹਿ ਰਹੇ ਹਨ ਅਤੇ ਇਕਾਂਤ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਦੀਆਂ ਦੋ ਧੀਆਂ ਹਨ, ਜਿਨ੍ਹਾਂ ਦਾ ਵਿਆਹ ਚੇਨਈ ਅਤੇ ਵੇਲੋਰ ਵਿੱਚ ਹੋਇਆ ਹੈ।
ਵਿਜਯਨ ਨੇ ਖੁਲਾਸਾ ਕੀਤਾ ਕਿ ਉਸ ਦੀਆਂ ਧੀਆਂ ਉਸ 'ਤੇ ਜਾਇਦਾਦ ਉਨ੍ਹਾਂ ਦੇ ਨਾਮ 'ਤੇ ਤਬਦੀਲ ਕਰਨ ਲਈ ਲਗਾਤਾਰ ਦਬਾਅ ਪਾ ਰਹੀਆਂ ਸਨ। ਹਾਲਾਤ ਇੰਨੇ ਵਿਗੜ ਗਏ ਕਿ ਉਸਨੂੰ ਰੋਜ਼ਾਨਾ ਦੇ ਖ਼ਰਚਿਆਂ ਲਈ ਵੀ ਅਪਮਾਨ ਦਾ ਸਾਹਮਣਾ ਕਰਨਾ ਪਿਆ। ਇਸ ਮਾਨਸਿਕ ਅਤੇ ਭਾਵਨਾਤਮਕ ਸਦਮੇ ਨੇ ਉਸਨੂੰ ਇਹ ਵੱਡਾ ਫ਼ੈਸਲਾ ਲੈਣ ਲਈ ਮਜਬੂਰ ਕਰ ਦਿੱਤਾ।
ਇਹ ਵੀ ਪੜ੍ਹੋ : Weather Warning: ਅਗਲੇ 6 ਦਿਨ ਭਾਰੀ ਮੀਂਹ ਪੈਣ ਦੀ ਚਿਤਾਵਨੀ, IMD ਵਲੋਂ ਰੈੱਡ ਅਲਰਟ
ਦਾਨ 'ਚ ਕੀ ਦਿੱਤਾ ਗਿਆ?
ਮੰਦਰ ਨੂੰ ਦਾਨ ਕੀਤੀ ਗਈ ਜਾਇਦਾਦ ਵਿੱਚ ਸ਼ਾਮਲ ਹਨ: 10 ਸੈਂਟ ਜ਼ਮੀਨ
ਮੰਦਰ ਦੇ ਨੇੜੇ ਸਥਿਤ ਇੱਕ ਘਰ, ਇਨ੍ਹਾਂ ਦੀ ਸੰਯੁਕਤ ਕੀਮਤ ਲਗਭਗ 4 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਐੱਸ. ਵਿਜਯਨ ਨੇ ਇਹ ਵੀ ਕਿਹਾ ਹੈ ਕਿ ਉਹ ਇਨ੍ਹਾਂ ਜਾਇਦਾਦਾਂ ਨੂੰ ਕਾਨੂੰਨੀ ਤੌਰ 'ਤੇ ਮੰਦਰ ਨੂੰ ਤਬਦੀਲ ਕਰ ਦੇਣਗੇ।
ਇਹ ਵੀ ਪੜ੍ਹੋ : ਸਾਵਧਾਨ! ਆ ਰਹੀ ਹੈ ਵੱਡੀ ਤਬਾਹੀ..., ਬਾਬਾ ਵੇਂਗਾ ਦੀ ਇਕ ਹੋਰ ਡਰਾਉਣੀ ਭਵਿੱਖਬਾਣੀ
ਮੰਦਰ ਪ੍ਰਸ਼ਾਸਨ ਵੀ ਹੋਇਆ ਹੈਰਾਨ
ਮੰਦਰ ਟਰੱਸਟ ਹਰ ਦੋ ਮਹੀਨਿਆਂ ਬਾਅਦ ਸ਼ਰਧਾਲੂਆਂ ਦੇ ਚੜ੍ਹਾਵੇ ਦੀ ਗਿਣਤੀ ਕਰਦਾ ਹੈ ਪਰ ਇਸ ਵਾਰ ਜੋ ਘਟਨਾ ਵਾਪਰੀ ਹੈ, ਉਹ ਪਹਿਲਾਂ ਕਦੇ ਨਹੀਂ ਦੇਖੀ ਗਈ ਸੀ। ਜਦੋਂ ਨਕਦੀ ਦੀ ਬਜਾਏ ਦਸਤਾਵੇਜ਼ ਮਿਲੇ ਤਾਂ ਮੰਦਰ ਪ੍ਰਬੰਧਨ ਵੀ ਹੈਰਾਨ ਰਹਿ ਗਿਆ।
ਇਹ ਵੀ ਪੜ੍ਹੋ : ਹੁਣ 10 ਜੁਲਾਈ ਤੱਕ ਸਕੂਲ ਰਹਿਣਗੇ ਬੰਦ, ਹੁਕਮ ਹੋਏ ਜਾਰੀ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਵੱਡਾ ਹਾਦਸਾ ; ਨਦੀ 'ਚ ਜਾ ਡਿੱਗੀ ਸਵਾਰੀਆਂ ਨਾਲ ਭਰੀ ਬੱਸ
NEXT STORY