ਅਹਿਮਦਾਬਾਦ— ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਕਾਂਗਰਸ ਦੇ 'ਚਾਹ ਵਾਲਾ' ਟਵੀਟ ਵਿਵਾਦ ਦੇ ਲਪੇਟੇ ਵਿਚ ਹੁਣ ਅਭਿਨੇਤਾ ਤੇ ਭਾਜਪਾ ਸੰਸਦ ਮੈਂਬਰ ਪਰੇਸ਼ ਰਾਵਲ ਵੀ ਆ ਗਏ ਹਨ। ਪੀ. ਐੱਮ. 'ਤੇ ਵਿਵਾਦਤ ਟਵੀਟ ਤੋਂ ਬਾਅਦ ਪਰੇਸ਼ ਰਾਵਲ ਨੇ ਵੀ ਜਵਾਬ ਵਿਚ ਵਿਵਾਦਤ ਟਵੀਟ ਕਰ ਕੇ ਕਾਂਗਰਸ 'ਤੇ ਨਿਸ਼ਾਨਾ ਲਾਇਆ। ਪਰੇਸ਼ ਰਾਵਲ ਨੇ ਲਿਖਿਆ,''ਸਾਡਾ ਚਾਹ ਵਾਲਾ ਤੁਹਾਡੇ ਬਾਰ ਵਾਲੇ ਤੋਂ ਕਿਤੇ ਬਿਹਤਰ ਹੈ।'' ਉਨ੍ਹਾਂ ਦੇ ਇਸ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਆਲੋਚਨਾ ਦਾ ਦੌਰ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਟਵੀਟ ਡਿਲੀਟ ਕਰ ਕੇ ਮੁਆਫੀ ਮੰਗ ਲਈ।
ਬੱਸ 'ਚ ਲੱਗੀ ਅੱਗ, ਡਰਾਈਵਰ ਨੇ 30 ਮੁਸਾਫਰਾਂ ਦੀ ਬਚਾਈ ਜਾਨ
NEXT STORY