Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, APR 03, 2026

    9:27:55 PM

  • high profile theft in khanna

    ਖੰਨਾ ‘ਚ ਹਾਈ-ਪ੍ਰੋਫਾਈਲ ਚੋਰੀ, ਨੌਕਰ ਨੇ ਪਤਨੀ ਸਮੇਤ...

  • roshan healthcare ayurvedic treatment

    ਆਖ਼ਿਰ ਮਿਲ ਹੀ ਗਿਆ ਪੁਰਾਣਾ ਰੇਸ਼ਾ, ਸਾਹ ਦੀ ਅਲਰਜੀ,...

  • ipl 2026 csk vs pbks

    IPL 2026: ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਚੇਨਈ...

  • five indians among 12 injured by falling missile debris in abu dhabi

    ਅਬੂ ਧਾਬੀ 'ਚ ਮਿਜ਼ਾਈਲ ਹਮਲਾ! 5 ਭਾਰਤੀਆਂ ਸਮੇਤ 12...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸੰਸਦ ’ਚ ਵਿਤਕਰੇ ਵਾਲਾ ਸਲੂਕ : ਸ਼ੇਖੀਆਂ ਵੱਧ, ਸੱਚਾਈ ਘੱਟ

BLOG News Punjabi(ਬਲਾਗ)

ਸੰਸਦ ’ਚ ਵਿਤਕਰੇ ਵਾਲਾ ਸਲੂਕ : ਸ਼ੇਖੀਆਂ ਵੱਧ, ਸੱਚਾਈ ਘੱਟ

  • Edited By Harpreet Singh,
  • Updated: 24 Dec, 2025 05:00 PM
Blog
behaviour in parliament
  • Share
    • Facebook
    • Tumblr
    • Linkedin
    • Twitter
  • Comment

ਅਜਿਹਾ ਅਸੀਂ ਪਹਿਲਾਂ ਵੀ ਦੇਖ ਚੁੱਕੇ ਹਾਂ ਕਿ ਕਿਸ ਤਰ੍ਹਾਂ ਲੋਕਤੰਤਰ ਦੇ ਪਵਿੱਤਰ ਪਾਵਨ ਮੰਦਰ ਸੰਸਦ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ, ਤਮਾਸ਼ਾ ਬਣਾਇਆ ਜਾ ਰਿਹਾ ਹੈ ਅਤੇ ਇਕ ਸਰਕਸ ਬਣਾਈ ਜਾ ਰਹੀ ਹੈ, ਜਿੱਥੇ ਨੇਤਾਵਾਂ ਦੀ ਤੂੰ-ਤੂੰ, ਮੈਂ-ਮੈਂ ਦਰਮਿਆਨ ਟੈਕਸਦਾਤਿਆਂ ਦੇ ਕਰੋੜਾਂ ਰੁਪਏ ਰੋੜ੍ਹੇ ਜਾ ਰਹੇ ਹਨ।

ਸੰਸਦ ਦਾ 19 ਦਿਨ ਦਾ ਸਰਦ ਰੁੱਤ ਸੈਸ਼ਨ ਖਤਮ ਹੋ ਗਿਆ। ਇਸ ਸੈਸ਼ਨ ’ਚ 2 ਮੈਰਾਥਨ ਵਾਦ-ਵਿਵਾਦ ਹੋਏ, ਜੋ ਅੱਧੀ ਰਾਤ ਤੋਂ ਵੱਧ ਤੱਕ ਚੱਲੇ, ਜਿਸ ਕਾਰਨ ਲੋਕ ਸਭਾ ਦੀ ਉਤਪਾਦਿਕਤਾ 111 ਫੀਸਦੀ ਅਤੇ ਰਾਜ ਸਭਾ ਦੀ ਉਤਪਾਦਿਕਤਾ 121 ਫੀਸਦੀ ਤੱਕ ਪਹੁੰਚੀ। 10 ’ਚੋਂ 8 ਬਿੱਲ ਪਾਸ ਕੀਤੇ ਗਏ।

ਇਹ ਰਿਕਾਰਡ ਪ੍ਰਭਾਵਸ਼ਾਲੀ ਲੱਗਦਾ ਹੈ ਪਰ ਸਦਨਾਂ ’ਚ ਰੌਲਾ-ਰੱਪਾ, ਅੜਿੱਕਾ, ਤੂੰ-ਤੂੰ, ਮੈਂ-ਮੈਂ, ਇਕ-ਦੂਜੇ ਤੋਂ ਅੱਗੇ ਵਧਣ ਦੀ ਹੋੜ, ਕੱਟੜਤਾ, ਸੱਤਾ ਧਿਰ ਅਤੇ ਵਿਰੋਧੀ ਧਿਰ ਦੇ ਦਰਮਿਆਨ ਸ਼ਬਦੀ ਜੰਗ ਦੇਖਣ ਨੂੰ ਮਿਲੀ। ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਕੁਝ ਵੀ ਨਹੀਂ ਬਦਲਿਆ। ਸਿਆਸਤ ਜਿਉਂ ਦੀ ਤਿਉਂ ਜਾਰੀ ਹੈ। ਭਰੋਸੇ ਦੀ ਘਾਟ ਹੈ ਅਤੇ ਮੋਦੀ ਸਰਕਾਰ ਤੇ ਵਿਰੋਧੀ ਧਿਰ ਦੇ ਦਰਮਿਆਨ ਡੂੰਘੀ ਫੁੱਟ ਹੈ। ਖਾਸ ਕਰ ਕੇ ਉਦੋਂ ਜਦੋਂ ਅੱਜ ਜ਼ਿਆਦਾਤਰ ਸੰਸਦ ਮੈਂਬਰਾਂ ਦਾ ਸਦਨਾਂ ਦਰਮਿਆਨ ਆਉਣਾ, ਕਾਗਜ਼ਾਂ, ਬਿੱਲਾਂ ਨੂੰ ਪਾੜਨਾ, ਪੋਸਟਰ ਦਿਖਾਉਣਾ ਆਮ ਗੱਲ ਹੋ ਗਈ ਅਤੇ ਸਥਿਤੀ ਅਜਿਹੀ ਬਣ ਗਈ ਹੈ।

ਅੰਕੜੇ ਸਭ ਕੁਝ ਸਪੱਸ਼ਟ ਕਰ ਦਿੰਦੇ ਹਨ। ਸੰਸਦ ’ਚ ਵਿਧਾਨਕ ਮਾਮਲਿਆਂ ’ਤੇ 10 ਫੀਸਦੀ ਤੋਂ ਘੱਟ ਸਮਾਂ ਬਤੀਤ ਕੀਤਾ ਗਿਆ। ਸੈਸ਼ਨ ਦਾ ਪਹਿਲਾ ਹਫਤਾ ਸਰਕਾਰ ਅਤੇ ਵਿਰੋਧੀ ਧਿਰ ਦੇ ਦਰਮਿਆਨ ਅੜਿੱਕੇ ਨੂੰ ਦੂਰ ਕਰਨ ’ਚ ਲੰਘਿਆ ਤਾਂ ਦੂਜੇ ਹਫਤੇ ’ਚ ਵੰਦੇ ਮਾਤਰਮ ’ਤੇ ਗਲਤ ਸਮੇਂ ’ਤੇ ਚਰਚਾ ਕੀਤੀ ਗਈ।

ਵਿਰੋਧੀ ਧਿਰ ਨੇ ਚੋਣ ਸੁਧਾਰ ਅਤੇ ਵੋਟਰ ਸੂਚੀ ’ਤੇ ਚਰਚਾ ਦੀ ਮੰਗ ਕੀਤੀ। ਵੋਟਰ ਸੂਚੀ ’ਚ ਧਾਂਦਲੀਆਂ ਦੀ ਗੱਲ ਕੀਤੀ ਪਰ ਕੋਈ ਠੋਸ ਸਬੂਤ ਨਹੀਂ ਦਿੱਤਾ। ਦੋਵਾਂ ’ਚ ਖੂਬ ਹਵਾਈ ਗੱਲਾਂ ਹੋਈਆਂ ਅਤੇ ਦੋਵੇਂ ਹੀ ਪ੍ਰਤੀਕਾਤਮਕ ਰਹੀਆਂ, ਜਨਤਾ ਅਤੇ ਰਾਸ਼ਟਰੀ ਮਹੱਤਵਪੂਰਨ ਬਿੱਲਾਂ ਲਈ ਸਮਾਂ ਨਹੀਂ ਬਚਿਆ, ਜੋ ਸੈਸ਼ਨ ਦੇ ਆਖਰੀ ਹਫਤੇ ’ਚ ਪਾਸ ਕੀਤੇ ਗਏ।

ਕਾਂਗਰਸ ਨੇ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਮਨਰੇਗਾ ਨੂੰ ਖਤਮ ਕਰ ਰਹੀ ਹੈ, ਜੋ ਕੰਮ ਦਾ ਜ਼ਰੂਰੀ ਅਧਿਕਾਰ ਹੈ ਨਾ ਕਿ ਕੋਈ ਭਲਾਈ ਉਪਾਅ। ਧਨਰਾਸ਼ੀ ਦੀ ਹੱਦ ਨਿਰਧਾਰਤ ਕਰਨ, ਕੇਂਦਰੀਕ੍ਰਿਤ ਕੰਟਰੋਲ ਅਤੇ ਮੰਗ ਆਧਾਰਿਤ ਕਿਸਮ ਨੂੰ ਬਦਲਣ ਕਾਰਨ ਭਾਜਪਾ ਨੇ ਇਹ ਬਜਟ ਆਧਾਰਿਤ ਯੋਜਨਾ ਬਣਾਈ ਹੈ ਜਿਸ ਕਾਰਨ ਕਰੋੜਾਂ ਦਿਹਾਤੀ ਪਰਿਵਾਰਾਂ ਨੂੰ ਅਸੁਰੱਖਿਆ ਅਤੇ ਦੁੱਖ ਹੋਵੇਗਾ।

ਨਵੇਂ ਵੀ. ਬੀ. ਜੀ ਰਾਮ ਜੀ ਬਿੱਲ ’ਚ ਕੇਂਦਰ ਹਰੇਕ ਸੂਬੇ ਲਈ ਧਨਰਾਸ਼ੀ ਦੀ ਅਲਾਟਮੈਂਟ ਨਿਰਧਾਰਨ ਕਰ ਸਕਦਾ ਹੈ ਅਤੇ ਇਸ ਯੋਜਨਾ ਨੂੰ ਮੰਗ ਆਧਾਰਿਤ ਬਣਾਉਣ ਦੀ ਬਜਾਏ ਸਪਲਾਈ ਆਧਾਰਿਤ ਬਣਾ ਦਿੱਤਾ ਹੈ। ਇਸ ਦੇ ਇਲਾਵਾ ਕੇਂਦਰ ਇਹ ਫੈਸਲਾ ਵੀ ਕਰੇਗਾ ਕਿ ਕਿਸ ਸੂਬੇ ਨੂੰ ਕਿੰਨੀ ਰਕਮ ਮਿਲੀ। ਇਸ ਨਾਲ ਸਿਆਸੀ ਮੁਲਾਂਕਣ ਦੇ ਆਧਾਰ ’ਤੇ ਪੱਖਪਾਤ ਹੋਣ ਦੀਆਂ ਸਮੱਸਿਆਵਾਂ ਵਧ ਗਈਆਂ ਹਨ।

ਸੈਸ਼ਨ ਦੇ ਆਖਰੀ ਦਿਨਾਂ ’ਚ ਬਿੱਲਾਂ ਨੂੰ ਪਾਸ ਕਰਾਉਣਾ ਸਾਡੇ ਲੋਕਤੰਤਰ ਦੇ ਮੰਦਰ ਦੇ ਵੱਕਾਰ ਨੂੰ ਖੋਰਾ ਲਾਉਂਦਾ ਹੈ, ਖਾਸ ਕਰਕੇ ਇਸ ਲਈ ਵੀ ਕਿ ਜਦੋਂ ਘੱਟ ਮਹੱਤਵਪੂਰਨ ਅਤੇ ਗੈਰ-ਪ੍ਰਾਸੰਗਿਕ ਮੁੱਦਿਆਂ ’ਤੇ ਖਰਚ ਕੀਤਾ ਗਿਆ ਸਮਾਂ ਵਿਧਾਨਿਕ ਕਾਰਜਾਂ ’ਤੇ ਖਰਚ ਕੀਤੇ ਗਏ ਸਮੇਂ ਨਾਲੋਂ ਵੱਧ ਹੋਵੇ। ਇਸੇ ਤਰ੍ਹਾਂ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਵੀ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਦਨਾਂ ’ਚ ਅੜਿੱਕਾ ਪਾਉਣ ’ਚ ਬਤੀਤ ਕੀਤੇ ਗਏ ਸਮੇਂ ਦੀ ਵਰਤੋਂ ਸਰਕਾਰ ਕੋਲੋਂ ਜਵਾਬਦੇਹੀ ਯਕੀਨੀ ਬਣਾਉਣ ’ਤੇ ਕੀਤੀ ਜਾ ਸਕਦੀ ਹੈ।

ਇਹ ਸੱਚ ਹੈ ਕਿ ਕਿਸੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ। ਇਹ ਪ੍ਰਕਿਰਿਆ ਮੱਠੀ ਅਤੇ ਲੰਬੀ ਹੈ। ਸੰਸਦ ਨੂੰ ਮੁੜ ਪੱਟੜੀ ’ਤੇ ਲਿਆਉਣ ਲਈ ਨਿਯਮਾਂ ’ਚ ਵੱਡਾ ਬਦਲਾਅ ਕਰਨਾ ਪਵੇਗਾ ਤਾਂ ਕਿ ਕੋਈ ਵੀ ਸਦਨ ਨਾਲ ਖਿਲਵਾੜ ਨਾ ਕਰ ਸਕੇ। ਸਾਨੂੰ ਇਹ ਸਪੱਸ਼ਟ ਕਰਨਾ ਹੋਵੇਗਾ ਕਿ ਸਰਕਾਰ ਦੀ ਇਕ ਸੱਭਿਆ ਪ੍ਰਣਾਲੀ ਵਜੋਂ ਅਸੀਂ ਲੋਕਤੰਤਰ ਦੇ ਪੱਖੀ ਹਾਂ ਜਾਂ ਸਾਡਾ ਲੋਕਤੰਤਰ ਅਜਿਹਾ ਬਣ ਗਿਆ ਹੈ, ਜਿੱਥੇ ਫਿਕਸਰ ਸਭ ਕੁਝ ਨਿਰਧਾਰਤ ਕਰਦੇ ਹਨ। 21ਵੀਂ ਸਦੀ ਦੀ ਸੰਸਦ ’ਚ 19ਵੀਂ ਸਦੀ ਦੀਆਂ ਧਾਰਨਾਵਾਂ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ।

ਅੱਜ ਸੰਸਦ ਦੇ ਸਾਹਮਣੇ ਦੋ ਵੱਡੀਆਂ ਵੰਗਾਰਾਂ ਹਨ। ਪਹਿਲੀ, ਸੱਤਾ ਧਿਰ ਅਤੇ ਵਿਰੋਧੀ ਧਿਰ ਦਰਮਿਆਨ ਵਧਦਾ ਪਾੜਾ। ਸੰਸਦ ਦੇ ਪਿਛਲੇ ਦੋ ਸੈਸ਼ਨਾਂ ’ਚ ਸੱਤਾ ਧਿਰ ਅਤੇ ਵਿਰੋਧੀ ਧਿਰ ਦੇ ਵਿਚਾਰਕ ਰੁਖ਼ ਕਾਰਨ ਅੜਿੱਕਾ ਪਿਆ। ਭਾਜਪਾ ਦਾ ਮੰਨਣਾ ਹੈ ਕਿ ਉਸ ਦੇ ਲੋਕਤੰਤਰੀ ਲੋਕ-ਫਤਵੇ ਦਾ ਨਿਰਾਦਰ ਕੀਤਾ ਜਾ ਰਿਹਾ ਹੈ ਤਾਂ ਵਿਰੋਧੀ ਧਿਰ ਇਸ ਗੱਲ ਤੋਂ ਪ੍ਰੇਸ਼ਾਨ ਹੈ ਕਿ ਸਰਕਾਰ ਆਪਣੀ ਗਿਣਤੀ ਬਲ ਦੇ ਦਮ ’ਤੇ ਕਾਨੂੰਨਾਂ ਨੂੰ ਪਾਸ ਕਰ ਰਹੀ ਹੈ ਅਤੇ ਸੰਸਦੀ ਪ੍ਰਕਿਰਿਆ ਨੂੰ ਨਜ਼ਰਅੰਦਾਜ਼ ਕਰ ਰਹੀ ਹੈ।

ਦੂਜੀ, ਸੰਸਦੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਕਿਉਂਕਿ ਇਸ ਦਾ ਮੁੱਖ ਕਾਰਨ ਸਰਕਾਰ ਵਲੋਂ ਬਣਾਏ ਗਏ ਬਿੱਲਾਂ ਦੀ ਜਾਂਚ ਕਰਨਾ ਹੈ। ਕਾਨੂੰਨ ਘਾੜਿਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਮੁੱਖ ਬਿੱਲਾਂ ਦੀ ਜਾਂਚ ਲਈ ਢੁੱਕਵਾਂ ਸਮਾਂ ਮਿਲੇ। ਇਸ ਦੇ ਲਈ ਤਾਲਮੇਲ, ਨਰਮੀ ਅਤੇ ਪ੍ਰਤੀਬੱਧਤਾ ਦੀ ਲੋੜ ਹੈ। ਨਾਲ ਹੀ ਸੰਸਦੀ ਪ੍ਰਕਿਰਿਆ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸੰਸਦ ’ਚ ਸਾਡੇ ਨੇਤਾਵਾਂ ਨੂੰ ਫੈਸਲੇ ਲੈਣ ’ਚ ਵੱਧ ਸਿਆਣਾ ਨਜ਼ਰੀਆ ਅਪਣਾਉਣਾ ਹੋਵੇਗਾ।

ਸਮਾਂ ਆ ਗਿਆ ਹੈ ਕਿ ਸਾਡੇ ਨੇਤਾ ਇਸ ਗੱਲ ਨੂੰ ਸਮਝਣ ਕਿ ਉਹ ਕਿਸ ਤਰ੍ਹਾਂ ਸੰਸਦੀ ਲੋਕਤੰਤਰ ਨੂੰ ਮਜ਼ਬੂਤ ਕਰ ਸਕਦੇ ਹਨ, ਨਹੀਂ ਤਾਂ ਲੋਕ ਉਨ੍ਹਾਂ ਦਾ ਮਜ਼ਾਕ ਉਡਾਉਣਗੇ। ਇਸ ਦਾ ਇਕ ਰਾਹ ਇਹ ਹੈ ਕਿ ਨੀਤੀਗਤ ਮਾਮਲਿਆਂ ਅਤੇ ਵਿਧਾਨਿਕ ਕਾਰਜਾਂ ਦੇ ਮਾਮਲੇ ’ਚ ਸੱਤਾ ਧਿਰ ਅਤੇ ਵਿਰੋਧੀ ਰਲਗਡ ਸਿਆਸਤ ਤੋਂ ਉਪਰ ਉੱਠਣ ਅਤੇ ਜੋ ਦੇਸ਼ ਦੀਆਂ ਲੋੜਾਂ, ਸੰਸਦ ਦੀਆਂ ਭਾਵਨਾਵਾਂ ਅਤੇ ਨਿਯਮਾਂ ਰਾਹੀਂ ਨਿਰਦੇਸ਼ਿਤ ਹੋਵੇ।

ਮੋਦੀ ਨੂੰ ਇਸ ਗੱਲ ਨੂੰ ਧਿਆਨ ’ਚ ਰੱਖਣਾ ਹੋਵੇਗਾ ਕਿ ਨਿਪੁੰਨ ਆਗੂ ਆਪਣੇ ਸਮਰਥਕਾਂ ਦੀ ਬਜਾਏ ਵਿਰੋਧੀ ਧਿਰ ਤੋਂ ਵੱਧ ਸਬਕ ਲੈਂਦੇ ਹਨ। ਇਸ ਦੇ ਨਾਲ ਹੀ ਸੰਸਦ ਮੈਂਬਰਾਂ ਨੂੰ ਸੰਸਦ ਦੇ ਢਾਂਚਾਗਤ ਸੁਧਾਰਾਂ ਬਾਰੇ ਸੋਚਣਾ ਚਾਹੀਦਾ ਹੈ, ਉਨ੍ਹਾਂ ਨੂੰ ਇਸ ਗੱਲ ਦਾ ਸਵੈ-ਪੜਚੋਲ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਪਿੱਛੇ ਕਿਸ ਤਰ੍ਹਾਂ ਦੀ ਸਿਆਸਤ ਛੱਡ ਰਹੇ ਹਨ ਜਾਂ ਉਹ ਸੰਸਦ ਨੂੰ ਅਜਿਹੇ ਹੀ ਕੁੰਡ ਵੱਲ ਵਧਾਉਂਦੇ ਰਹਿਣਗੇ?

–ਪੂਨਮ ਆਈ. ਕੌਸ਼ਿਸ਼

  • Behaviour
  • Parliament
  • Truth

‘ਦੇਸ਼ ਨੂੰ ਘੁਣ ਵਾਂਗ ਖਾ ਰਿਹਾ ਭ੍ਰਿਸ਼ਟਾਚਾਰ’ ਸਾਰੇ ਪੱਧਰਾਂ ’ਤੇ ਸਖਤ ਕਾਰਵਾਈ ਦੀ ਲੋੜ!

NEXT STORY

Stories You May Like

  • special session of parliament april 16 to 18
    ਸੰਸਦ 'ਚ ਗੂੰਜੇਗੀ ਮਹਿਲਾਵਾਂ ਦੀ ਆਵਾਜ਼: 16 ਤੋਂ 18 ਅਪ੍ਰੈਲ ਤੱਕ ਚੱਲੇਗਾ ਸੰਸਦ ਦਾ ਵਿਸ਼ੇਸ਼ ਸੈਸ਼ਨ
  • satnam singh sandhu  parliament
    ਸਤਨਾਮ ਸੰਧੂ ਨੇ ਸੰਸਦ ’ਚ ਚੁੱਕਿਆ ਪੰਜਾਬ ’ਚ ਹੜ੍ਹਾਂ ਦੇ ਸੰਕਟ ਦਾ ਮੁੱਦਾ
  • parliament passes jan vishwas bill
    ਸੰਸਦ ਨੇ ਪਾਸ ਕੀਤਾ ‘ਜਨ ਵਿਸ਼ਵਾਸ’ ਬਿੱਲ, ਛੋਟੇ ਅਪਰਾਧਾਂ ’ਚ ਰਾਹਤ ਤੇ ਵਪਾਰ ’ਚ ਮਿਲੇਗੀ ਸੌਖ
  • parliament  harsimrat badal  sacrilege issue  government
    ਸੰਸਦ 'ਚ ਗੂੰਜਿਆ ਬੇਅਦਬੀਆਂ ਦਾ ਮੁੱਦਾ ! ਹਰਸਿਮਰਤ ਕੌਰ ਬਾਦਲ ਨੇ ਚੁੱਕੀ ਆਵਾਜ਼
  • major incident in kharar
    ਖਰੜ 'ਚ ਵੱਡੀ ਵਾਰਦਾਤ, ਗੈਸ ਏਜੰਸੀ ਦੇ ਮੁਲਾਜ਼ਮ ਤੋਂ ਕੈਸ਼ ਵਾਲਾ ਬੈਗ ਖੋਹ ਫ਼ਰਾਰ ਹੋਏ ਲੁਟੇਰੇ
  • booking period extended from 25 to 45 days
    ਗੈਸ ਸਪਲਾਈ ਘੱਟ ਹੋਣ ਕਾਰਨ ਬੁਕਿੰਗ ਦੀ ਸਮਾਂ 25 ਤੋਂ ਵਧਾ ਕੇ 45 ਦਿਨ ਹੋਇਆ
  • harsimrat badal dm randhawa cbi
    ਹਰਸਿਮਰਤ ਬਾਦਲ ਨੇ ਸੰਸਦ 'ਚ ਚੁੱਕਿਆ DM ਰੰਧਾਵਾ ਦੀ ਮੌਤ ਦਾ ਮਾਮਲਾ, CBI ਜਾਂਚ ਦੀ ਕੀਤੀ ਮੰਗ
  • from parliament to   tapori    when the   bombay   style
    ਸੰਸਦ ਤੋਂ ‘ਟਪੋਰੀ’ ਤੱਕ: ਜਦੋਂ ਰਾਜਨੀਤੀ ’ਚ ਆਇਆ ‘ਬੰਬਈਆ’ ਅੰਦਾਜ਼
  • powercom transco union pensioners hold division level meeting
    ਪਾਵਰਕਾਮ-ਟਰਾਂਸਕੋ ਯੂਨੀਅਨ ਪੈਨਸ਼ਨਰਾਂ ਦੀ ਡਿਵੀਜ਼ਨ ਪੱਧਰੀ ਮੀਟਿੰਗ, ਸੰਘਰਸ਼ ਤੇਜ਼...
  • bloody clash between two nepali families in nurpur colony
    ਨੂਰਪੁਰ ਕਾਲੋਨੀ 'ਚ ਦੋ ਨੇਪਾਲੀ ਪਰਿਵਾਰਾਂ ਵਿਚਾਲੇ ਖੂਨੀ ਝੜਪ, 2 ਔਰਤਾਂ ਸਮੇਤ 4...
  • roshan healthcare ayurvedic treatment
    ਆਖ਼ਿਰ ਮਿਲ ਹੀ ਗਿਆ ਪੁਰਾਣਾ ਰੇਸ਼ਾ, ਸਾਹ ਦੀ ਅਲਰਜੀ, ਦਮਾ-ਅਸਥਮਾ ਦਾ ਕਾਰਗਰ ਦੇਸੀ...
  • thief caught red handed cutting meter wires in jalandhar
    ਜਲੰਧਰ 'ਚ ਮੀਟਰ ਦੀਆਂ ਤਾਰਾਂ ਕੱਟਦਾ ਚੋਰ ਰੰਗੇ ਹੱਥੀਂ ਗ੍ਰਿਫ਼ਤਾਰ, ਲੋਕਾਂ ਨੇ...
  • long power cut in punjab on saturday  these areas will be affected
    ਪੰਜਾਬ 'ਚ ਸ਼ਨੀਵਾਰ ਨੂੰ ਬਿਜਲੀ ਦਾ ਲੱਗੇਗਾ ਲੰਬਾ cut ! ਇਹ ਇਲਾਕੇ ਹੋਣਗੇ...
  • robbers attack and rob youth riding an activa
    ਐਕਟਿਵਾ ਸਵਾਰ ਨੌਜਵਾਨ 'ਤੇ ਲੁਟੇਰਿਆਂ ਨੇ ਹਮਲਾ ਕਰਕੇ ਕੀਤੀ ਲੁੱਟਖੋਹ
  • nikita from jalandhar obtained her degree in italy
    ਜਲੰਧਰ ਦੇ ਪਿੰਡ ਢੇਸੀਆਂ ਕਾਹਨਾ ਨਾਲ ਸਬੰਧਿਤ ਨੀਕੀਤਾ ਨੇ ਵਧਾਇਆ ਮਾਣ, ਇਟਲੀ ਚ...
  • auto driver ruckus over 200 rupees in jalandhar then video viral
    ਜਲੰਧਰ 'ਚ 200 ਰੁਪਏ ਨੂੰ ਲੈ ਕੇ ਹੰਗਾਮਾ! 500 ਮੀਟਰ ਦੀ ਦੂਰੀ 'ਤੇ ਲਿਜਾ ਕੇ...
Trending
Ek Nazar
ppf scheme deposit

PPF 'ਚ ਛੋਟੀ ਜਿਹੀ ਗਲਤੀ ਨਾਲ ਹੋ ਸਕਦੈ ਲੱਖਾਂ ਦਾ ਨੁਕਸਾਨ! 5 ਅਪ੍ਰੈਲ ਤੱਕ...

ipl 2026 video viral

ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਵਿਰੁੱਧ ਗੰਦੀ ਸਾਜ਼ਿਸ਼! ਵਾਇਰਲ ਹੋਈ ਵੀਡੀਓ

nikita from jalandhar obtained her degree in italy

ਜਲੰਧਰ ਦੇ ਪਿੰਡ ਢੇਸੀਆਂ ਕਾਹਨਾ ਨਾਲ ਸਬੰਧਿਤ ਨੀਕੀਤਾ ਨੇ ਵਧਾਇਆ ਮਾਣ, ਇਟਲੀ ਚ...

switzerland expelled ukrainian citizens

100 ਤੋਂ ਵੱਧ ਯੂਕਰੇਨੀ ਨਾਗਰਿਕਾਂ ਨੂੰ ਕੱਢਿਆ, ਇਸ ਦੇਸ਼ ਦੀ ਸਖ਼ਤ ਕਾਰਵਾਈ

people pardoned  in cuba

2,000 ਤੋਂ ਵਧੇਰੇ ਲੋਕਾਂ ਦੀ ਸਜ਼ਾ ਮੁਆਫ਼! ਅਮਰੀਕੀ ਦਬਾਅ ਮੂਹਰੇ ਝੁਕਿਆ ਕਿਊਬਾ

handshake tspoa

ਮੈਚ ਮਗਰੋਂ ਗਰਮਾਇਆ ਮਾਹੌਲ, ਹੈਂਡਸ਼ੇਕ ਦੌਰਾਨ ਭਿੜ ਗਏ ਖਿਡਾਰੀ! ਵਾਇਰਲ ਵੀਡੀਓ ਨੇ...

singer reveals she lost her voice for six months in 2022

ਮਸ਼ਹੂਰ ਗਾਇਕਾ ਦੀ ਚਲੀ ਗਈ ਆਵਾਜ਼ ! 'ਦਿਲਾ ਦੇ ਘਰ ਚੰਡੀਗੜ੍ਹ ਮੇਂ...' ਫੇਮ Singer...

abroad indian workers death rajya sabha kirti vardhan singh

ਵਿਦੇਸ਼ਾਂ 'ਚ ਹੋਈ 37000 ਭਾਰਤੀਆਂ ਦੀ ਮੌਤ, 5 ਸਾਲਾਂ 'ਚ ਖਾੜੀ ਦੇਸ਼ ਬਣੇ 'ਮੌਤ ਦਾ...

alcohol liquor bottles qr code

ਸ਼ਰਾਬ ਦੇ ਸ਼ੌਕੀਨ ਸਾਵਧਾਨ! ਹੁਣ ਬਿਨਾਂ QR ਕੋਡ ਨਹੀਂ ਵਿਕੇਗੀ ਬੋਤਲ, ਇਸ ਸੂਬੇ 'ਚ...

heavy rainfall 6 days weather

4, 5, 6, 7, 8, 9 ਅਪ੍ਰੈਲ ਨੂੰ ਪਵੇਗਾ ਮੀਂਹ! ਇਨ੍ਹਾਂ ਸੂਬਿਆਂ 'ਚ ਆਵੇਗਾ...

the weather has changed in amritsar

ਅੰਮ੍ਰਿਤਸਰ 'ਚ ਮੌਸਮ ਨੇ ਬਦਲੀ ਕਰਵਟ, ਆਸਮਾਨ ’ਚ ਛਾਏ ਬੱਦਲ, ਚੱਲੀਆਂ ਠੰਡੀਆਂ...

attack by is linked rebels

ਸਰਹੱਦ ਪਾਰ ਤੋਂ ਆਏ ਅੱਤਵਾਦੀਆਂ ਦਾ ਕਹਿਰ; 43 ਲੋਕਾਂ ਦਾ ਕੀਤਾ ਕਤਲ, ਹਮਲੇ ਨਾਲ...

school principal attack

ਲਖਨਊ ਦੇ ਸਕੂਲ 'ਚ ਖ਼ੂਨੀ ਖੇਡ: ਸਿਰਫਿਰੇ ਨੌਜਵਾਨ ਨੇ ਸ਼ਰੇਆਮ ਪ੍ਰਿੰਸੀਪਲ ਨੂੰ ਮਾਰ...

half day holiday declared in schools on april 7  pathankot dc issues order

ਸਕੂਲਾਂ 'ਚ ਅੱਧੇ ਦਿਨ ਦੀ ਛੁੱਟੀ ਐਲਾਨ! ਪਠਾਨਕੋਟ ਜ਼ਿਲ੍ਹੇ 'ਚ ਹੁਕਮ ਜਾਰੀ

kali yugi wife  s deed  scorpio attacks husband with lover

ਕਲਯੁੱਗੀ ਪਤਨੀ ਦੀ ਕਰਤੂਤ! ਆਸ਼ਕ ਨਾਲ ਮਿਲ ਕੇ ਪਤੀ 'ਤੇ ਚੜਾ'ਤੀ ਸਕਾਰਪੀਓ

statues of lord krishna and gopis vandalized in karachi

ਪਾਕਿਸਤਾਨ 'ਚ ਹਿੰਦੂਆਂ ਦੀ ਆਸਥਾ 'ਤੇ ਸੱਟ ; ਕਰਾਚੀ 'ਚ ਭਗਵਾਨ ਕ੍ਰਿਸ਼ਨ ਅਤੇ...

canada temples seek protection

ਕੈਨੇਡਾ 'ਚ ਮੰਦਰਾਂ ਨੇ ਕੀਤੀ ਸੁਰੱਖਿਆ ਦੀ ਮੰਗ !

anti gangster helpline receives 592 complaints

ਐਂਟੀ-ਗੈਂਗਸਟਰ ਹੈਲਪਲਾਈਨ ਨੂੰ ਮਿਲੀਆਂ 592 ਸ਼ਿਕਾਇਤਾਂ, ਫਿਰੌਤੀ ਦੀਆਂ ਧਮਕੀਆਂ ਦੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • naxal free india
      ਨਕਸਲ ਮੁਕਤ ਖੇਤਰਾਂ ਨੂੰ ਹੁਣ ਸੁਸ਼ਾਸਨ ਦੀ ਲੋੜ
    •   criminals dominate politics   criminal cases
      ‘ਰਾਜਨੀਤੀ ’ਚ ਅਪਰਾਧੀਆਂ ਦਾ ਬੋਲਬਾਲਾ’ ਆਸਾਮ ਅਤੇ ਪੁਡੂਚੇਰੀ ਉਮੀਦਵਾਰਾਂ ਖ਼ਿਲਾਫ਼...
    • didn  t make accusations
      ਦੋਸ਼ ਨਹੀਂ ਲਾਇਆ ਸਗੋਂ ਕਦਰਾਂ-ਕੀਮਤਾਂ ਅਤੇ ਨੈਤਿਕ ਢਾਂਚੇ ’ਚ ਆਏ ‘ਮਤਭੇਦ’ ਨੂੰ...
    • toxic marital relationship aakhir kya hai hal
      ਜ਼ਹਿਰੀਲੇ ਵਿਆਹੁਤਾ ਰਿਸ਼ਤੇ, ਆਖਿਰ ਕੀ ਹੈ ਹੱਲ?
    • naxalism in india
      ਦੇਸ਼ ਐਵੇਂ ਹੀ ਨਹੀਂ ਹੋਇਆ ਨਕਸਲਵਾਦ ਤੋਂ ਮੁਕਤ
    • women empowerment
      ਮਹਿਲਾ ਸਸ਼ਕਤੀਕਰਨ ਵੱਲ ਵਧਦੇ ਕਦਮ
    • telangana  salary will be deducted for not taking care of parents
      ਤੇਲੰਗਾਨਾ- ਮਾਤਾ-ਪਿਤਾ ਦੀ ਦੇਖਭਾਲ ਨਾ ਕਰਨ ’ਤੇ ਕੱਟੀ ਜਾਵੇਗੀ ਤਨਖਾਹ, ਬਜ਼ੁਰਗਾਂ...
    • food processing industry
      ਸਰਕਾਰੀ ਉਤਸ਼ਾਹ ਦੇ ਰਹੇ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਰਫਤਾਰ
    • jewar airport
      ਜੇਵਰ ਏਅਰਪੋਰਟ : ਖੇਤਰ ਦੀ ਅਰਥਵਿਵਸਥਾ ਨੂੰ ਨਵੀਂ ਦਿਸ਼ਾ ਦੇਣ ਵਾਲਾ ਬਦਲਾਅ
    • america s hypocrisy on religious freedom
      ਧਾਰਮਿਕ ਆਜ਼ਾਦੀ ’ਤੇ ਅਮਰੀਕਾ ਦਾ ਢੌਂਗ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +