ਨਵੀਂ ਦਿੱਲੀ- ਦੱਖਣ ਦਿੱਲੀ ਦੇ ਹੌਜ ਖਾਸ ਇਲਾਕੇ ਦੇ ਡਿਅਰ ਪਾਰਕ 'ਚ ਐਤਵਾਰ ਸਵੇਰੇ ਇਕ ਮੁੰਡੇ ਅਤੇ ਕੁੜੀ ਦੀਆਂ ਲਾਸ਼ਾਂ ਦਰੱਖਤ ਨਾਲ ਲਟਕੀਆਂ ਮਿਲੀਆਂ। ਪੁਲਸ ਨੂੰ ਸ਼ੱਕ ਹੈ ਕਿ ਇਹ ਖ਼ੁਦਕੁਸ਼ੀ ਦਾ ਮਾਮਲਾ ਹੋ ਸਕਦਾ ਹੈ। ਪੁਲਸ ਅਨੁਸਾਰ ਡਿਅਰ ਪਾਰਕ ਦੇ ਇਕ ਸੁਰੱਖਿਆ ਕਰਮੀ ਨੇ ਸਵੇਰੇ 6.31 ਵਜੇ ਪੁਲਸ ਕੰਟਰੋਲ ਰੂਮ (ਪੀਸੀਆਰ) ਨੂੰ ਫੋਨ ਕਰ ਕੇ ਲਾਸ਼ਾਂ ਮਿਲਣ ਦੀ ਸੂਚਨਾ ਦਿੱਤੀ।
ਪੁਲਸ ਨੇ ਦੱਸਿਆ ਕਿ ਮ੍ਰਿਤਕ ਮੁੰਡੇ ਅਤੇ ਕੁੜੀ ਦੀ ਉਮਰ ਕਰੀਬ 17 ਸਾਲ ਹੈ। ਮੁੰਡੇ ਨੇ ਕਾਲੇ ਰੰਗ ਦੀ ਟੀ-ਸ਼ਰਟ ਅਤੇ ਨੀਲੇ ਰੰਗ ਦੀ ਜੀਨ ਪਹਿਨੀ ਹੋਈ ਸੀ ਅਤੇ ਕੁੜੀ ਨੇ ਹਰੇ ਰੰਗ ਦੇ ਕੱਪੜੇ ਪਾਏ ਸਨ। ਇਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਅਤੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜੇ ਤੱਕ ਕੋਈ 'ਸੁਸਾਈਡ ਨੋਟ' ਬਰਾਮਦ ਨਹੀਂ ਹੋਇਆ ਹੈ। ਪੁਲਸ ਨੇ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ ਦੇ ਨੇੜੇ-ਤੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਫੁਟੇਜ ਦੇਖੇ ਜਾ ਰਹੇ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰ ਨੇ 1 ਅਪ੍ਰੈਲ ਤੋਂ ਪਿਆਜ਼ ’ਤੇ 20 ਫ਼ੀਸਦੀ ਬਰਾਮਦ ਡਿਊਟੀ ਵਾਪਸ ਲਈ
NEXT STORY