ਪਟਨਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਪਟਨਾ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ ਅਤੇ ਸ਼ਹਿਰ ਦੇ ਬਾਹਰਵਾਰ ਬਿਹਟਾ ਹਵਾਈ ਅੱਡੇ 'ਤੇ ਇੱਕ ਨਵੇਂ ਸਿਵਲ ਐਨਕਲੇਵ ਦਾ ਨੀਂਹ ਪੱਥਰ ਰੱਖਿਆ। ਪਟਨਾ ਦੇ ਜੈਪ੍ਰਕਾਸ਼ ਨਾਰਾਇਣ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਨਵੀਂ ਯਾਤਰੀ ਟਰਮੀਨਲ ਇਮਾਰਤ 1,200 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ, ਜਦੋਂ ਕਿ ਬਿਹਟਾ ਵਿੱਚ ਹਵਾਈ ਸੈਨਾ ਦੇ ਅੱਡੇ 'ਤੇ ਸਿਵਲ ਐਨਕਲੇਵ 1,410 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤਾ ਜਾਵੇਗਾ। ਲਗਭਗ 1,200 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ ਨਵਾਂ ਟਰਮੀਨਲ ਪ੍ਰਤੀ ਸਾਲ 1 ਕਰੋੜ ਯਾਤਰੀਆਂ ਨੂੰ ਸੰਭਾਲ ਸਕਦਾ ਹੈ।
ਇਹ ਵੀ ਪੜ੍ਹੋ : ਸ਼ਰਾਬ ਦੇ ਸ਼ੌਕੀਨਾਂ ਲਈ Good News! ਹੁਣ ਸਸਤੀ ਮਿਲੇਗੀ Beer ਅਤੇ Scotch

ਪ੍ਰਧਾਨ ਮੰਤਰੀ ਨੇ ਪਟਨਾ ਹਵਾਈ ਅੱਡੇ 'ਤੇ ਇੱਕ ਸਮਾਗਮ ਵਿੱਚ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਸਮਰਾਟ ਚੌਧਰੀ ਅਤੇ ਵਿਜੇ ਕੁਮਾਰ ਸਿਨਹਾ ਸਮੇਤ ਹੋਰਾਂ ਦੀ ਮੌਜੂਦਗੀ ਵਿੱਚ ਇਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਮੋਦੀ ਬਿਹਾਰ ਦੇ ਦੋ ਦਿਨਾਂ ਦੌਰੇ 'ਤੇ ਪੱਛਮੀ ਬੰਗਾਲ ਤੋਂ ਇੱਥੇ ਪਹੁੰਚੇ ਸਨ। ਉਦਘਾਟਨ ਤੋਂ ਬਾਅਦ ਪੀਐੱਮ ਮੋਦੀ ਵਲੋਂ ਪਟਨਾ ਹਵਾਈ ਅੱਡੇ ਦੇ ਨੇੜੇ ਅਰਣਿਆ ਭਵਨ ਤੋਂ ਰੋਡ ਸ਼ੋਅ ਕੱਢਿਆ ਗਿਆ। ਇਸ ਦੌਰਾਨ ਲੋਕਾਂ ਨੇ 'ਭਾਰਤ ਮਾਤਾ ਕੀ ਜੈ' ਦੇ ਨਾਅਰਿਆਂ ਵਿਚਕਾਰ ਪ੍ਰਧਾਨ ਮੰਤਰੀ ਦੇ ਕਾਫਲੇ 'ਤੇ ਫੁੱਲਾਂ ਦੀ ਵਰਖਾ ਕੀਤੀ।
ਇਹ ਵੀ ਪੜ੍ਹੋ : ਤੇਜ਼ ਤੂਫ਼ਾਨ ਨੇ ਮਚਾਈ ਤਬਾਹੀ, ਉੱਡ ਗਿਆ ਟੋਲ ਪਲਾਜ਼ਾ, ਮੱਚੀ ਹਫ਼ੜਾ-ਦਫ਼ੜੀ
Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਪ੍ਰੇਮੀ ਨਾਲ ਰੰਗੇ ਹੱਥੀਂ ਫੜੀ ਗਈ ਪਤਨੀ, ਪਤੀ ਨੇ ਫਿਰ ਜੋ ਕੀਤਾ...
NEXT STORY