ਬਲੀਆ- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਬੇਰੂਆਰਬਾਰੀ ਸਥਿਤ ਸਰਕਾਰੀ ਸਿਹਤ ਕੇਂਦਰ 'ਚ ਚਾਰ ਔਰਤਾਂ ਦੀ ਡਿਲਿਵਰੀ (ਜਣੇਪਾ) ਮੋਬਾਈਲ ਫੋਨ ਦੀ ਰੌਸ਼ਨੀ 'ਚ ਕਰਵਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੁੱਖ ਮੈਡੀਕਲ ਅਫ਼ਸਰ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਡਿਪਟੀ ਚੀਫ਼ ਮੈਡੀਕਲ ਅਫ਼ਸਰ ਦੀ ਅਗਵਾਈ 'ਚ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਗਈ ਹੈ। ਮੁੱਖ ਮੈਡੀਕਲ ਅਫ਼ਸਰ ਡਾ. ਸੰਜੀਵ ਵਰਮਨ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਨਿਊਜ਼ ਮੀਡੀਆ ਰਾਹੀਂ ਜਾਣਕਾਰੀ ਮਿਲੀ ਹੈ ਕਿ ਸੋਮਵਾਰ ਰਾਤ ਨੂੰ ਬੇਰੂਆਰਬਾਰੀ ਸਥਿਤ ਸਰਕਾਰੀ ਸਿਹਤ ਕੇਂਦਰ 'ਚ ਚਾਰ ਗਰਭਵਤੀ ਔਰਤਾਂ ਦੀ ਡਿਲਿਵਰੀ ਮੋਬਾਈਲ ਫੋਨ ਦੀ ਰੌਸ਼ਨੀ 'ਚ ਹੋਈ।
ਇਹ ਵੀ ਪੜ੍ਹੋ : ਇਕੋ ਜਿਹੇ ਨਾਂ ਵਾਲੇ 2 ਕੈਦੀ; ਕੁੱਟਮਾਰ ਵਾਲੇ ਨੂੰ ਮਿਲੀ ਜ਼ਮਾਨਤ ਪਰ ਰਿਹਾਅ ਕਰ'ਤਾ...
ਵਰਮਨ ਨੇ ਦੱਸਿਆ ਕਿ ਅਜਿਹਾ ਪਤਾ ਲੱਗਾ ਹੈ ਕਿ ਜ਼ਿਲ੍ਹਾ ਹੈੱਡ ਕੁਆਰਟਰ ਤੋਂ 12 ਕਿਲੋਮੀਟਰ ਦੂਰ ਸਥਿਤ ਬੇਰੂਆਰਬਾਰੀ ਸਿਹਤ ਕੇਂਦਰ ਦਾ ਬਿਜਲੀ ਟਰਾਂਸਫ਼ਾਰਮਰ ਤਿੰਨ ਦਿਨ ਪਹਿਲੇ ਸੜਣ ਕਾਰਨ ਅਜਿਹਾ ਕੀਤਾ ਗਿਆ। ਹਾਲਾਂਕਿ ਸਿਹਤ ਕੇਂਦਰ 'ਤੇ ਜਨਰੇਟਰ ਅਤੇ ਡੀਜ਼ਲ ਉਪਲੱਬਧ ਸੀ। ਉਨ੍ਹਾਂ ਦੱਸਿਆ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡਿਪਟੀ ਚੀਫ਼ ਮੈਡੀਕਲ ਅਫ਼ਸਰ ਦੀ ਅਗਵਾਈ 'ਚ ਤਿੰਨ ਮੈਂਬਰੀ ਜਾਂਚ ਕਮੇਟੀ ਗਠਿਤ ਕੀਤੀ ਹੈ। ਵਰਮਨ ਨੇ ਦੱਸਿਆ ਕਿ ਜਾਂਚ ਰਿਪੋਰਟ ਮਿਲਣ ਤੋਂ ਬਾਅਦ ਤੁਰੰਤ ਦੋਸ਼ੀ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਖ਼ਬਰਾਂ ਅਨੁਸਾਰ ਸੋਮਵਾਰ ਰਾਤ ਨੀਤੂ ਦੇਵੀ, ਮੰਜੂ ਦੇਵੀ, ਪਿੰਕੀ ਦੇਵੀ ਅਤੇ ਰਜ਼ੀਆ ਖਾਤੂਨ ਦੀ ਡਿਲਿਵਰੀ ਮੋਬਾਇਲ ਫੋਨ ਦੀ ਰੌਸ਼ਨੀ 'ਚ ਕਰਵਾਈ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁੱਤ ਦਾ B'day ਮਨਾਉਣ ਜਾ ਰਹੇ ਪਰਿਵਾਰ ਨਾਲ ਵਾਪਰ ਗਿਆ ਦਰਦਨਾਕ ਭਾਣਾ ! ਧੀ ਦੀ ਹੋ ਗਈ ਮੌਤ
NEXT STORY