ਪਟਨਾ (ਏਜੰਸੀ) - ਬਿਹਾਰ ਦੀ ਰਾਜਧਾਨੀ ਪਟਨਾ ਨੇੜੇ ਜ਼ਹਿਰੀਲੀ ਸ਼ਰਾਬ ਪੀਣ ਨਾਲ 4 ਵਿਅਕਤੀਆਂ ਦੀ ਮੌਤ ਹੋ ਗਈ ਹੈ। ਸ਼ਾਹੀ ਥਾਣਾ ਖੇਤਰ ਦੇ ਅਧੀਨ ਆਉਂਦੇ ਬੇਧਨਾ ਪਿੰਡ ਦੇ ਵਾਸੀਆਂ ਨੇ ਦੱਸਿਆ ਕਿ ਸ਼ਨੀਵਾਰ ਰਾਤ 10-11 ਵਜੇ ਦੇ ਕਰੀਬ 4 ਨੌਜਵਾਨ ਪਾਰਟੀ ਕਰ ਰਹੇ ਸਨ। ਸ਼ਰਾਬ ਪੀਣ ਤੋਂ ਥੋੜ੍ਹੀ ਦੇਰ ਬਾਅਦ ਹੀ ਉਨ੍ਹਾਂ ਦੇ ਮੂੰਹਾਂ ’ਚੋਂ ਝੱਗ ਨਿਕਲਣ ਲੱਗੀ। ਇਸ ਦੌਰਾਨ ਮਾਰੇ ਗਏ ਲੋਕਾਂ ਦੀ ਪਛਾਣ ਸ਼ਸ਼ੀ ਕੁਮਾਰ (32), ਵਿਕਾਸ ਰਾਮ (40), ਪੰਕਜ ਸਿੰਘ (45) ਤੇ ਨੀਸ਼ੂ ਕੁਮਾਰ (30) ਵਾਸੀ ਬੇਧਨਾ ਪਿੰਡ ਵਜੋਂ ਹੋਈ ਹੈ।
ਪੜ੍ਹੋ ਇਹ ਵੀ - ਹਰ ਸਾਲ ਮਿਲਣਗੇ 3 ਸਿਲੰਡਰ ਫ੍ਰੀ ! ਔਰਤਾਂ ਤੇ ਟ੍ਰਾਂਸਜੈਂਡਰਾਂ ਲਈ ਬੱਸਾਂ 'ਚ ਮੁਫ਼ਤ ਸਫ਼ਰ, CM ਵਿਜੇ ਨੇ ਕਰ'ਤਾ ਐਲਾਨ
ਮੌਕੇ ਤੋਂ ਸ਼ਰਾਬ ਦੀ ਇਕ ਬੋਤਲ, ਖਾਲੀ ਟੈਟਰਾ ਪੈਕ ਤੇ ਕੁਝ ਸਨੈਕਸ ਵੀ ਬਰਾਮਦ ਹੋਏ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ਰਾਬ ਪੀਣ ਤੋਂ ਬਾਅਦ ਚਾਰੇ ਵਿਅਕਤੀ ਅਸਹਿਜ ਮਹਿਸੂਸ ਕਰਨ ਲੱਗੇ। ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਤੁਰੰਤ ਇਕ ਨਿੱਜੀ ਕਲੀਨਿਕ ’ਚ ਦਾਖਲ ਕਰਵਾਇਆ ਗਿਆ। ਫਿਰ ਬਾਰਹ ਸਬ-ਡਿਵੀਜ਼ਨਲ ਹਸਪਤਾਲ ਲਿਜਾਇਆ ਗਿਆ। ਹਾਲਤ ਵਧੇਰੇ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਪਟਨਾ ਦੇ ਐੱਨ. ਐੱਮ. ਸੀ. ਐੱਚ. ਰੈਫਰ ਕਰ ਦਿੱਤਾ ਗਿਆ। ਉੱਥੇ ਦਾਖਲ ਹੋਣ ਦੇ ਕੁਝ ਘੰਟਿਆਂ ਅੰਦਰ ਹੀ ਚਾਰਾਂ ਦੀ ਇਕ-ਇਕ ਕਰ ਕੇ ਮੌਤ ਹੋ ਗਈ।
ਪੜ੍ਹੋ ਇਹ ਵੀ - ਰੇਲਵੇ ਸਟੇਸ਼ਨ 'ਤੇ ਚੂਹੇ ਦੀ ਪਾਰਟੀ ! ਪੈਟੀਜ਼ ਖਾਂਦੇ ਦੀ ਵੀਡੀਓ ਵਾਇਰਲ, ਹੁਣ ਹੋ ਗਈ ਵੱਡੀ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਾਰਿਆਂ ਤੋਂ ਜ਼ਿੰਮੇਵਾਰ ਤਰੀਕੇ ਨਾਲ ਵਿਵਹਾਰ ਦੀ ਉਮੀਦ, CJP ਦੇ ਮਾਰਚ 'ਤੇ ਰੋਕ ਲਗਾਉਣ ਤੋਂ SC ਦਾ ਇਨਕਾਰ
NEXT STORY