ਨਵੀਂ ਦਿੱਲੀ - ਐੱਲ.ਏ.ਸੀ. 'ਤੇ ਭਾਰਤ ਅਤੇ ਚੀਨ ਵਿਚਾਲੇ ਵੱਧਦੇ ਤਣਾਅ ਦੌਰਾਨ ਇਸ ਮੁੱਦੇ 'ਤੇ ਰਾਜਨੀਤੀ ਵੀ ਖੂਬ ਹੋ ਰਹੀ ਹੈ। ਬੀ.ਜੇ.ਪੀ. ਅਤੇ ਕਾਂਗਰਸ ਦੇ ਕਈ ਨੇਤਾ ਇਕ ਦੂਜੇ 'ਤੇ ਲਗਾਤਾਰ ਦੋਸ਼ ਲਗਾ ਰਹੇ ਹਨ। ਸੋਸ਼ਲ ਮੀਡੀਆ 'ਤੇ ਵੀ ਦੋਵਾਂ ਦਲਾਂ ਦੇ ਨੇਤਾਵਾਂ 'ਚ ਦੋਸ਼ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਕ੍ਰਮ 'ਚ ਬੀ.ਜੇ.ਪੀ. ਬੁਲਾਰਾ ਸੰਬਿਤ ਪਾਤਰਾ ਨੇ ਰਾਹੁਲ ਗਾਂਧੀ 'ਤੇ ਪਲਟਵਾਰ ਕੀਤਾ ਹੈ।
ਸੰਬਿਤ ਪਾਤਰਾ ਨੇ ਸ਼ੁੱਕਰਵਾਰ ਨੂੰ ਆਪਣੇ ਇੱਕ ਟਵੀਟ 'ਚ ਲਿਖਿਆ, "ਰਾਹੁਲ ਗਾਂਧੀ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਤੁਸੀਂ ਝੂਠ ਅਤੇ ਬੇਬੁਨਿਆਦ ਖਬਰ ਫੈਲਾਉਣ 'ਚ ਕਾਂਗਰਸ ਕਰਮਚਾਰੀਆਂ ਦਾ ਇਸਤੇਮਾਲ ਕਰ ਫ਼ੌਜ ਨੂੰ ਨਿਰਾਸ਼ ਕਰ ਰਹੇ ਹੋ ਜਦੋਂ ਕਿ ਸਾਡੇ ਪ੍ਰਧਾਨ ਮੰਤਰੀ ਸਾਡੇ ਜਵਾਨਾਂ ਨੂੰ ਉਤਸ਼ਾਹਿਤ ਕਰਣ ਲਈ ਮੋਰਚੇ 'ਤੇ ਸਨ। ਤੁਸੀਂ ਇੱਕ ਨੇਤਾ ਬਣਨ ਦੇ ਲਾਇਕ ਨਹੀਂ ਹੋ!!"
ਸੰਬਿਤ ਪਾਤਰਾ ਨੇ ਆਪਣੇ ਟਵੀਟ 'ਚ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਵੀਡੀਓ 'ਚ ਉਨ੍ਹਾਂ ਲੋਕਾਂ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਰਾਹੁਲ ਗਾਂਧੀ ਵੱਲੋਂ ਸ਼ੇਅਰ ਕੀਤੇ ਗਏ ਵੀਡੀਓ 'ਚ ਚੀਨੀ ਕਬਜ਼ੇ ਦੀ ਗੱਲ ਕਰ ਰਹੇ ਸਨ। ਵੀਡੀਓ 'ਚ ਇੱਕ-ਇੱਕ ਕਰ ਦਿਖਾਇਆ ਗਿਆ ਹੈ ਕਿ ਰਾਹੁਲ ਗਾਂਧੀ ਨੇ ਜਿਨ੍ਹਾਂ ਲੋਕਾਂ ਨੂੰ ਲੱਦਾਖ ਦੇ ਨਾਗਰਿਕ ਦੱਸ ਕੇ ਪੇਸ਼ ਕੀਤਾ ਉਹ ਦਰਅਸਲ ਕਾਂਗਰਸ ਦੇ ਵੱਖ-ਵੱਖ ਸੰਗਠਨਾਂ ਦੇ ਸਰਗਰਮ ਕਰਮਚਾਰੀ ਹਨ।
ਮੁੰਬਈ ਲਈ 5 ਕਰੋੜ ਕਿਊਬਿਕ ਲੀਟਰ ਪਾਣੀ ਛੱਡਿਆ ਗਿਆ : ਜਯੰਤ ਪਾਟਿਲ
NEXT STORY