ਮੁੰਬਈ— ਪਵਨ ਰਾਜੇ ਨਿੰਬਾਲਕਰ ਕਤਲ ਦੇ ਮਾਮਲੇ 'ਚ ਸਮਾਜਿਕ ਵਰਕਰ ਅੰਨਾ ਹਜ਼ਾਰੇ ਮੰਗਲਵਾਰ ਨੂੰ ਮੁੰਬਈ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ 'ਚ ਪੇਸ਼ ਹੋਏ। ਇਸ ਕਤਲਕਾਂਡ ਦੇ ਗਵਾਹ ਦੇ ਰੂਪ 'ਚ ਅੰਨਾ ਹਜ਼ਾਰੇ ਨੇ ਆਪਣਾ ਬਿਆਨ ਦਰਜ ਕਰਵਾਇਆ। ਇਸ ਕਤਲ ਦਾ ਦੋਸ਼ ਐੱਨ.ਸੀ.ਪੀ. ਦੇ ਸਾਬਕਾ ਸੰਸਦ ਮੈਂਬਰ ਪਦਮ ਸਿੰਘ ਪਾਟਿਲ 'ਤੇ ਹੈ। ਅੰਨਾ ਹਜ਼ਾਰੇ ਦੀ ਗਵਾਹੀ ਦੇ ਸਮੇਂ ਪਦਮ ਸਿੰਘ ਪਾਟਿਲ ਵੀ ਮੌਜੂਦ ਰਹੇ। ਪਾਟਿਲ 'ਤੇ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ 302 (ਕਤਲ) ਅਤੇ ਧਾਰਾ 120- ਬੀ (ਕਤਲ ਦੀ ਯੋਜਨਾ) ਦੇ ਅਧੀਨ ਦੋਸ਼ ਦਰਜ ਕੀਤਾ ਗਿਆ ਸੀ। ਪਾਟਿਲ ਉਸਮਾਨਾਬਾਦ ਤੋਂ ਸੰਸਦ ਮੈਂਬਰ ਰਹਿ ਚੁਕੇ ਹਨ। ਕਾਂਗਰਸ ਨੇਤਾ ਪਵਨ ਰਾਜੇ ਨਿੰਬਾਲਕਰ ਦੀ ਕਾਲਮਬੋਲੀ 'ਚ 3 ਜੁਲਾਈ 2006 ਨੂੰ 2 ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸੀ.ਬੀ.ਆਈ. ਨੇ ਇਸ ਮਾਮਲੇ 'ਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਸਮਾਜਿਕ ਵਰਕਰ ਅਨੰਾ ਹਜ਼ਾਰੇ ਦੇ ਕਤਲ ਦੀ ਵੀ ਸੁਪਾਰੀ ਮਿਲੀ ਸੀ।
ਜ਼ਿਕਰਯੋਗ ਹੈ ਕਿ ਐੱਨ.ਸੀ.ਪੀ. ਦੀ ਟਿਕਟ 'ਤੇ ਉਸਮਾਨਾਬਾਦ ਤੋਂ ਲੋਕ ਸਭਾ ਲਈ ਚੁਣੇ ਗਏ ਪਾਟਿਲ ਨੂੰ ਸੀ.ਬੀ.ਆਈ. ਨੇ ਨਿੰਬਾਲਰ ਦੀ ਸਾਲ 2006 'ਚ ਪਨਵੇਲ 'ਚ ਹੋਈ ਹੱਤਿਆ ਦੇ ਸਿਲਸਿਲੇ 'ਚ 8 ਹੋਰ ਦੋਸ਼ੀਆਂ ਸਮੇਤ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਬਾਅਦ 'ਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ।
ਸੰਸਦ 'ਚ ਉੱਠੀ 'ਮੌਬ ਲਿਚਿੰਗ' ਵਿਰੁੱਧ ਕਾਨੂੰਨ ਬਣਾਉਣ ਦੀ ਮੰਗ
NEXT STORY