ਬੈਂਗਲੁਰੂ- ਕਰਨਾਟਕ 'ਚ ਮੰਗਲਵਾਰ ਸਵੇਰ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਰਾਜਧਾਨੀ ਬੈਂਗਲੁਰੂ ਸਮੇਤ ਸੂਬੇ ਦੇ ਮੱਧ ਅਤੇ ਦੱਖਣੀ ਹਿੱਸਿਆਂ 'ਚ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਮੀਂਹ ਬੰਗਾਲ ਦੀ ਖਾੜੀ 'ਤੇ ਘੱਟ ਦਬਾਅ ਵਾਲੇ ਖੇਤਰ ਕਾਰਨ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਗਲੇ 24 ਘੰਟਿਆਂ ਦੌਰਾਨ ਸੂਬੇ ਦੇ ਉੱਤਰੀ ਹਿੱਸਿਆਂ ਦੇ ਖੁਸ਼ਕ ਇਲਾਕਿਆਂ ਵਿਚ ਵੀ ਇਸੇ ਤਰ੍ਹਾਂ ਦਾ ਮੌਸਮ ਬਣਿਆ ਰਹੇਗਾ।
ਇਕ ਅਧਿਕਾਰੀ ਨੇ ਕਿਹਾ ਕਿ ਇਹ ਸਥਿਤੀ ਅਗਲੇ ਤਿੰਨ ਤੋਂ ਚਾਰ ਦਿਨਾਂ ਤੱਕ ਜਾਰੀ ਰਹੇਗੀ। ਬੈਂਗਲੁਰੂ 'ਚ ਮੀਂਹ ਕਾਰਨ ਸੜਕਾਂ 'ਤੇ ਜਾਮ ਹੋਣ ਕਾਰਨ ਵਿਦਿਆਰਥੀਆਂ ਅਤੇ ਦਫਤਰ ਜਾਣ ਵਾਲਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਨੀਵੇਂ ਇਲਾਕੇ ਪਾਣੀ ਵਿਚ ਡੁੱਬ ਗਏ ਹਨ। ਮੰਗਲਵਾਰ ਸਵੇਰੇ 8.30 ਵਜੇ ਤੱਕ ਪਿਛਲੇ 24 ਘੰਟਿਆਂ ਵਿਚ ਸ਼ਹਿਰ ਵਿਚ 16 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।
IMD ਨੇ ਤੱਟੀ ਕਰਨਾਟਕ ਤੋਂ ਇਲਾਵਾ ਤੁਮਕੁਰੂ, ਮੈਸੂਰ, ਕੋਡਾਗੂ, ਚਿੱਕਮਗਲੁਰੂ, ਹਸਨ, ਕੋਲਾਰ, ਸ਼ਿਵਮੋਗਾ ਅਤੇ ਚਿੱਕਬੱਲਾਪੁਰ ਜ਼ਿਲ੍ਹਿਆਂ ਲਈ 'ਯੈਲੇ ਅਲਰਟ' ਜਾਰੀ ਕੀਤਾ ਹੈ। ਇਹ ਚਿਤਾਵਨੀ ਮੌਸਮ ਦੇ ਵਿਗੜਦੇ ਹਾਲਾਤ ਨੂੰ ਦਰਸਾਉਂਦੀ ਹੈ ਅਤੇ ਇੱਥੇ ਜਨਜੀਵਨ ਪ੍ਰਭਾਵਿਤ ਹੋ ਸਕਦਾ ਹੈ। 'ਯੈਲੋ ਅਲਰਟ' ਦਾ ਮਤਲਬ ਹੈ 6 ਸੈਂਟੀਮੀਟਰ ਤੋਂ 11 ਸੈਂਟੀਮੀਟਰ ਦਰਮਿਆਨ ਮੋਹਲੇਧਾਰ ਮੀਂਹ ਤੋਂ ਹੈ। ਮੌਸਮ ਵਿਭਾਗ ਦੇਸ਼ ਵਿਚ ਮੌਸਮ ਸਬੰਧੀ ਅਲਰਟ ਜਾਰੀ ਕਰਨ ਲਈ ਚਾਰ ਰੰਗਾਂ ਦੀ ਵਰਤੋਂ ਕਰਦਾ ਹੈ। ਇਹ ਰੰਗ ਅਤੇ ਉਨ੍ਹਾਂ ਦੇ ਸੁਨੇਹੇ ਹਨ: ਹਰਾ (ਕੋਈ ਕਾਰਵਾਈ ਦੀ ਲੋੜ ਨਹੀਂ), ਪੀਲਾ (ਨਜ਼ਰ ਰੱਖੋ ਅਤੇ ਨਿਗਰਾਨੀ ਰੱਖੋ), ਸੰਤਰੀ (ਤਿਆਰ ਰਹੋ) ਅਤੇ ਲਾਲ (ਕਾਰਵਾਈ/ਸਹਾਇਤਾ ਦੀ ਲੋੜ ਹੈ)।
ਰੇਲਵੇ ਲਾਈਨ 'ਤੇ ਮਿਲੀ 32000 ਕਿਲੋਵਾਟ ਤਾਰ, ਜਾਂਚ 'ਚ ਜੁਟੀ ਪੁਲਸ
NEXT STORY