ਨਵੀਂ ਦਿੱਲੀ- ਮੁੱਖ ਮੰਤਰੀ ਆਤਿਸ਼ੀ ਨੇ ਚੋਣ ਲੜਨ ਲਈ ‘ਦਿ ਕਰਾਊਡ ਫੰਡਿੰਗ ਕੈਂਪੇਨ’ ਦੀ ਸ਼ੁਰੂਆਤ ਕਰਦਿਆਂ ਦਿੱਲੀ ਅਤੇ ਦੇਸ਼ ਵਾਸੀਆਂ ਤੋਂ ਆਰਥਿਕ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪ੍ਰਾਈਵੇਟ ਸਕੂਲਾਂ-ਹਸਪਤਾਲਾਂ ਤੋਂ ਪੈਸੇ ਲੈਂਦੇ ਤਾਂ ਸਰਕਾਰੀ ਸਕੂਲ-ਹਸਪਤਾਲ ਠੀਕ ਨਹੀਂ ਕਰ ਸਕਦੇ ਸੀ ਅਤੇ ਨਾ ਹੀ ਦਿੱਲੀ ਵਾਲਿਆਂ ਨੂੰ ਫਰੀ ਇਲਾਜ ਦੇ ਸਕਦੇ ਸੀ।
ਉਨ੍ਹਾਂ ਕਿਹਾ ਕਿ ਕਾਲਕਾਜੀ ਤੋਂ ਚੋਣ ਲੜਨ ਲਈ ਮੈਨੂੰ 40 ਲੱਖ ਰੁਪਏ ਦੀ ਜ਼ਰੂਰਤ, ਪੂਰੇ ਦੇਸ਼ ਦੇ ਲੋਕ ਸੁਪੋਰਟ ਕਰਨ। ਜੇ ਗਲਤ ਤਰੀਕੇ ਨਾਲ ਪੈਸੇ ਇਕੱਠੇ ਕਰਨੇ ਹੁੰਦੇ ਤਾਂ ਇਕ ਦਿਨ ਵੀ ਨਹੀਂ ਲੱਗਦਾ। ਦੂਜੀਆਂ ਪਾਰਟੀਆਂ ਚੋਣਾਂ ਲੜਨ ਲਈ ਵੱਡੇ-ਵੱਡੇ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਤੋਂ ਪੈਸੇ ਲੈਂਦੀਆਂ ਹਨ ਅਤੇ ਸੱਤਾ ’ਚ ਆਉਣ ਤੋਂ ਬਾਅਦ ਉਨ੍ਹਾਂ ਲਈ ਕੰਮ ਕਰਦੀਆਂ ਹਨ। ਈਮਾਨਦਾਰੀ ਦੀ ਰਾਜਨੀਤੀ ਕਰਨ ਲਈ ਸਾਨੂੰ ਹਮੇਸ਼ਾ ਲੋਕਾਂ ਤੋਂ ਸੁਪੋਰਟ ਮਿਲਿਆ ਹੈ, ਇਸ ਵਾਰ ਵੀ ਦਿੱਲੀ ਅਤੇ ਦੇਸ਼ ਭਰ ਦੇ ਲੋਕ ਸੁਪੋਰਟ ਕਰਨਗੇ।
ਆਤਿਸ਼ੀ ਨੇ ਕਿਹਾ ਕਿ 2013 ਤੋਂ 2020 ਤੱਕ ਲੋਕਾਂ ਦੀਆਂ ਛੋਟੀਆਂ-ਛੋਟੀਆਂ ਡੋਨੇਸ਼ਨਾਂ ਨਾਲ ਆਮ ਆਦਮੀ ਪਾਰਟੀ ਨੇ ਚੋਣਾਂ ਲੜੀਆਂ ਅਤੇ ਜਿੱਤੀਆਂ। ‘ਆਪ’ ਦੀ ਸੀਨੀਅਰ ਨੇਤਾ ਰੀਨਾ ਗੁਪਤਾ ਨੇ ਕਿਹਾ ਕਿ ਪਹਿਲੀ ਵਾਰ ਕੋਈ ਮੁੱਖ ਮੰਤਰੀ ‘ਕਰਾਊਡ ਫੰਡਿੰਗ’ ਨਾਲ ਚੋਣ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਆਤਿਸ਼ੀ ਨੂੰ ਮੈਂ ਪਿਛਲੇ ਕਈ ਸਾਲਾਂ ਤੋਂ ਜਾਣਦੀ ਹਾਂ। ਉਹ ਸਹੀ ਮਾਇਨੇ ’ਚ ਦਿੱਲੀ ਦੀ ਧੀ ਹੈ। ਦਿੱਲੀ ਦੇ ਸੇਂਟ ਸਟੀਫਨਜ਼ ਕਾਲਜ ’ਚ ਪੜ੍ਹੀ, ਆਕਸਫੋਰਡ ’ਚ ਪੜ੍ਹਨ ਗਈ, ਉਹ ਚਾਹੁੰਦੀ ਤਾਂ ਕੋਈ ਵਧੀਆ ਨੌਕਰੀ ਕਰ ਸਕਦੀ ਸੀ ਪਰ ਲੋਕ ਸੇਵਾ ’ਚ ਉਨ੍ਹਾਂ ਨੇ ਖੁਦ ਨੂੰ ਸਮਰਪਿਤ ਕਰ ਦਿੱਤਾ ਹੈ।
200 ਸਾਲ ਪੁਰਾਣੇ ਮੰਦਰ 'ਚ ਵਿਆਹ ਮਗਰੋਂ ਹੋਇਆ ਹੰਗਾਮਾ, ਜਾਂਚ ਦੇ ਹੁਕਮ ਜਾਰੀ
NEXT STORY