ਪਣਜੀ- ਗੋਆ 'ਚ ਐਤਵਾਰ ਅੱਧੀ ਰਾਤ ਤੋਂ ਬਾਅਦ ਬੀਚ-ਸਾਈਡ ਦੀਆਂ ਵੱਖ-ਵੱਖ ਸੜਕਾਂ 'ਤੇ ਟ੍ਰੈਫਿਕ ਜਾਮ ਦੇਖਿਆ ਗਿਆ ਕਿਉਂਕਿ ਲੱਖਾਂ ਲੋਕ ਨਵੇਂ ਸਾਲ ਦਾ ਸਵਾਗਤ ਕਰਨ ਲਈ ਸਮੁੰਦਰ ਕੰਢੇ ਇਕੱਠੇ ਹੋਏ ਸਨ। ਅੱਧੀ ਰਾਤ 12 ਵਜਦੇ ਹੀ ਬੀਚ 'ਤੇ ਆਤਿਸ਼ਬਾਜ਼ੀ ਚਲਾਈ ਗਈ ਅਤੇ ਸੈਲਾਨੀ ਨਵੇਂ ਸਾਲ ਦਾ ਉਤਸ਼ਾਹ ਨਾਲ ਸਵਾਗਤ ਕਰਦੇ ਦੇਖੇ ਗਏ। ਗੋਆ ਦੀ ਕੈਥੋਲਿਕ ਆਬਾਦੀ ਨੇ ਚਰਚਾਂ 'ਚ ਅੱਧੀ ਰਾਤ ਨੂੰ ਪ੍ਰਾਰਥਨਾ ਸਭਾਵਾਂ 'ਚ ਹਿੱਸਾ ਲਿਆ, ਉਥੇ ਹੀ ਕਲੱਬਾਂ ਅਤੇ ਰੈਸਟੋਰੈਂਟਾਂ 'ਚ ਸੰਗੀਤ ਸਮਾਰੋਹ ਆਯੋਜਿਤ ਕੀਤੇ ਗਏ।
ਉੱਤਰੀ ਗੋਆ ਦੇ ਕਾਲਨਗੁਟ, ਬਾਗਾ, ਸਿੰਕੁਰਿਮ, ਮੋਰਜਿਮ ਅਤੇ ਕੇਰੀ ਸਮੇਤ ਵੱਖ-ਵੱਖ ਬੀਚਾਂ ਨੂੰ ਜਾਣ ਵਾਲੀਆਂ ਸੜਕਾਂ 'ਤੇ ਕਾਰਾਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਗਈਆਂ। ਹਾਲਾਂਕਿ ਪਾਲੋਲਿਮ ਅਤੇ ਕੋਲਵਾ ਸਮੇਤ ਦੱਖਣੀ ਗੋਆ ਦੇ ਕਈ ਬੀਚਾਂ 'ਤੇ ਮੁਕਾਬਲਤਨ ਘੱਟ ਭੀੜ ਸੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਪੁਲਸ ਨੇ ਬੀਚਾਂ 'ਤੇ ਸਖ਼ਤ ਨਿਗਰਾਨੀ ਰੱਖੀ। ਅਸੀਂ ਸਮਾਗਮਾਂ ਤੋਂ ਪਹਿਲਾਂ ਸਮਾਜ ਵਿਰੋਧੀ ਅਨਸਰਾਂ 'ਤੇ ਵੀ ਨਜ਼ਰ ਰੱਖੀ।
ਬਿਹਾਰ ਦੇ ਜ਼ਹਿਰੀਲੀ ਸ਼ਰਾਬ ਕਾਂਡ ਦਾ ਮਾਸਟਰਮਾਈਂਡ ਦਿੱਲੀ ’ਚ ਗ੍ਰਿਫਤਾਰ
NEXT STORY