ਨੈਸ਼ਨਲ ਡੈਸਕ- ਬੀਤੇ ਦਿਨ ਦੇਸ਼ ਭਰ 'ਚ ਹੋਲੀ ਦਾ ਤਿਉਹਾਰ ਬੜੀ ਹੀ ਖੁਸ਼ੀ ਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿੱਥੇ ਹਰ ਕੋਈ ਇਕ ਦੂਜੇ ਨੂੰ ਰੰਗ ਲਗਾ ਕੇ ਖੁਸ਼ੀ ਮਨਾ ਰਿਹਾ ਸੀ, ਉੱਥੇ ਹੀ ਦੇਸ਼ ਦੀ ਰਾਜਧਾਨੀ ਦਿੱਲੀ 'ਚ ਇਕ ਦਿਲ ਦਹਿਲਾਉਣ ਵਾਲੀ ਘਟਨਾ ਵਾਪਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ।
ਦਿੱਲੀ ਪੁਲਸ ਮੁਤਾਬਕ ਪੂਰਬੀ ਦਿੱਲੀ ਦੇ ਪਾਂਡਵ ਇਲਾਕੇ 'ਚ ਹੋਲੀ ਖੇਡਦੇ ਸਮੇਂ ਇਕ ਭਿਆਨਕ ਹਾਦਸਾ ਵਾਪਰ ਗਿਆ, ਜਦੋਂ ਹਾਈ ਵੋਲਟੇਜ ਤਾਰਾਂ ਦੀ ਚਪੇਟ 'ਚ ਆਉਣ ਕਾਰਨ ਕਈ ਲੋਕਾਂ ਨੂੰ ਬਿਜਲੀ ਦਾ ਝਟਕਾ ਲਗ ਗਿਆ। ਇਸ ਹਾਦਸੇ 'ਚ ਜ਼ਖ਼ਮੀ ਹੋਣ ਵਾਲੇ ਕਈ ਲੋਕਾਂ ਨੂੰ ਨਜ਼ਦੀਕੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ 'ਚੋਂ 1 ਔਰਤ ਸਣੇ 3 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- ਦੇਖੋ ਚੋਰ ਦਾ ਜਿਗਰਾ ! ਇਕੋ ਦਿਨ, ਇਕੋ ਘਰ 'ਚ 2 ਵਾਰ ਕੀਤਾ ਹੱਥ ਸਾਫ਼, ਫ਼ਿਰ ਵੀ ਫਰਾਰ ਹੋਣ 'ਚ ਹੋਇਆ ਕਾਮਯਾਬ
ਇਸ ਮਾਮਲੇ 'ਚ ਜ਼ਖ਼ਮੀ ਹੋਏ ਲੋਕਾਂ ਦੇ ਗੁਆਂਢੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ 5 ਮੰਜ਼ਿਲਾ ਇਮਾਰਤ ਦੀ ਛੱਤ 'ਤੇ ਕੁਝ ਲੋਕ ਰੰਗਾਂ ਅਤੇ ਪਿਚਕਾਰੀਆਂ ਨਾਲ ਹੋਲੀ ਖੇਡ ਰਹੇ ਸਨ। ਉਹ ਇਕ-ਦੂਜੇ 'ਤੇ ਅਤੇ ਹੇਠਾਂ ਪਾਰਕ 'ਚ ਬੈਠੇ ਲੋਕਾਂ 'ਤੇ ਪਾਣੀ ਸੁੱਟ ਰਹੇ ਸਨ। ਇਮਾਰਤ ਦੇ ਨੇੜਿਓਂ ਹਾਈ ਵੋਲਟੇਜ ਤਾਰਾਂ ਗੁਜ਼ਰਦੀਆਂ ਹਨ। ਇਸ ਦੌਰਾਨ ਪਾਣੀ ਹੇਠਾਂ ਸੁੱਟਣ ਸਮੇਂ ਪਾਣੀ ਹੇਠੋਂ ਲੰਘਣ ਵਾਲੀਆਂ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਦੇ ਸੰਪਰਕ 'ਚ ਆ ਗਿਆ, ਜਿਸ ਕਾਰਨ ਪਾਣੀ 'ਚ ਕਰੰਟ ਆ ਗਿਆ।
ਇਸ ਦੌਰਾਨ ਛੱਤ 'ਤੇ ਹੋਲੀ ਖੇਡਦੇ ਹੋਏ ਲੋਕ ਪਾਣੀ 'ਚ ਕਰੰਟ ਆਉਣ ਕਾਰਨ ਬਿਜਲੀ ਦੀ ਚਪੇਟ 'ਚ ਆ ਗਏ ਤੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਗੁਆਂਢੀ ਨੇ ਦੱਸਿਆ ਕਿ ਜਦੋਂ ਉਹ ਲੋਕ ਕਰੰਟ ਦੀ ਚਪੇਟ 'ਚ ਆਏ ਤਾਂ ਬਹੁਤ ਵੱਡਾ ਧਮਾਕਾ ਹੋਇਆ, ਜਿਸ ਦੀ ਆਵਾਜ਼ ਸੁਣ ਕੇ ਆਸੇ-ਪਾਸੇ ਦੇ ਲੋਕ ਡਰ ਗਏ। ਪੁਲਸ ਨੇ ਦੱਸਿਆ ਕਿ ਫਿਲਹਾਲ ਸਾਰੇ ਜ਼ਖ਼ਮੀਆਂ ਦਾ ਇਲਾਜ ਹਸਪਤਾਲ ਵਿਖੇ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਹੋਲੀ ਵਾਲੇ ਦਿਨ ਮਾਲਕ ਨੇ ਛੁੱਟੀ ਦੇਣ ਤੋਂ ਕੀਤਾ ਇਨਕਾਰ, ਗੁੱਸੇ 'ਚ ਆਏ ਨੌਜਵਾਨ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ (ਵੀਡੀਓ)
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੋਲੀ ਮੌਕੇ ਸਕੂਲ ਜਾ ਰਹੇ ਅਧਿਆਪਕਾਂ ਦੇ ਗੁੰਡਿਆਂ ਨੇ ਤੋੜੇ ਹੱਥ-ਪੈਰ, ਸੁੱਟੇ ਅੰਡੇ, ਗਾਰਾ ਤੇ ਟਮਾਟਰ
NEXT STORY