ਕੇਲਾਂਗ (ਵਾਰਤਾ)- ਹਿਮਾਚਲ ਦੇ ਜਨਜਾਤੀ ਜ਼ਿਲ੍ਹਾ ਲਾਹੌਲ-ਸਪੀਤੀ ਦੇ ਹੈੱਡ ਕੁਆਰਟਰ ਕੇਲਾਂਗ 'ਚ ਪੂਰਾ ਸਾਲ ਅਤੇ ਵਿਸ਼ੇਸ਼ ਤੌਰ 'ਤੇ ਬਰਫ਼ੀਲੀ ਸਰਦੀਆਂ 'ਚ ਵੀ ਬਿਨਾਂ ਰੁਕੇ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਕਰਨ ਦੇ ਮਕਸਦ ਨਾਲ ਕਾਰਜ ਯੋਜਨਾ ਤਿਆਰ ਕੀਤੀ ਗਈ ਹੈ। ਜਲ ਸ਼ਕਤੀ ਵਿਭਾਗ ਵਲੋਂ ਤਿਆਰ ਇਸ ਯੋਜਨਾ ਨੂੰ ਜਲਦ ਅਮਲੀਜਾਮਾ ਪਹਿਨਾਇਆ ਜਾਵੇਗਾ। ਇਹ ਜਾਣਕਾਰੀ ਜਨਜਾਤੀ ਵਿਕਾਸ ਮੰਤਰੀ ਡਾ. ਰਾਮਲਾਲ ਮਾਰਕੰਡਾ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਇੱਥੇ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਜਲ ਸ਼ਕਤੀ ਵਿਭਾਗ ਨੂੰ ਇਸ ਅਭਿਲਾਸ਼ੀ ਯੋਜਨਾ ਨੂੰ ਤੈਅ ਸਮੇਂ ਤੋਂ ਸ਼ੁਰੂ ਕਰ ਕੇ ਇਸ ਨੂੰ ਪੂਰਾ ਕਰਨ ਦਾ ਟੀਚਾ ਦਿੱਤਾ ਗਿਆ ਹੈ। ਡਾ. ਮਾਰਕੰਡਾ ਨੇ ਕਿਹਾ ਕਿ ਕੇਲਾਂਗ ਜ਼ਿਲ੍ਹਾ ਹੈੱਡ ਕੁਆਰਟਰ 'ਚ ਸਾਰੀਆਂ ਬੁਨਿਆਦੀ ਸਹੂਲਤਾਂ ਨੂੰ ਪਹਿਲ ਦੇ ਆਧਾਰ 'ਤੇ ਮੁਹੱਈਆ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਸਮੁੰਦਰ ਤਲ ਤੋਂ 3 ਹਜ਼ਾਰ ਮੀਟਰ ਦੀ ਉੱਚਾਈ 'ਤੇ ਸਥਿਤ ਕੇਲਾਂਗ 'ਚ ਵਿਸ਼ੇਸ਼ ਤੌਰ 'ਤੇ ਸਰਦੀਆਂ ਦੇ ਮੌਸਮ 'ਚ ਪਾਣੀ ਜੰਮ ਜਾਣ ਕਾਰਨ ਲੋਕਾਂ ਨੂੰ ਕਿੱਲਤ ਦਾ ਸਾਹਮਣਾ ਕਰਨਾ ਪੈਂਦਾ ਹੈ। ਡਾ. ਮਾਰਕੰਡਾ ਨੇ ਦੱਸਿਆ ਕਿ ਇਸ ਕਾਰਜ ਯੋਜਨਾ ਦੇ ਪੂਰਾ ਹੋਣ ਤੋਂ ਬਾਅਦ ਮਾਈਨਸ ਤਾਪਮਾਨ 'ਚ ਵੀ ਕੇਲਾਂਗ 'ਚ 24 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਕੀਤੀ ਜਾ ਸਕੇਗੀ।
ਇਹ ਵੀ ਪੜ੍ਹੋ : ਕੀ 31 ਦਸੰਬਰ ਤੱਕ ਭਾਰਤ ਬੰਦ ਦਾ ਕੀਤਾ ਗਿਆ ਹੈ ਐਲਾਨ? ਜਾਣੋ ਇਸ ਵਾਇਰਲ ਸੰਦੇਸ਼ ਦੀ ਪੂਰੀ ਸੱਚਾਈ
ਯੋਜਨਾ ਦੇ ਅਧੀਨ ਐਂਟੀਫ੍ਰੀਜ਼ ਵਾਟਰ ਸਪਲਾਈ ਸਿਸਟਮ ਦੀ ਸਹੂਲਤ ਮੁਹੱਈਆ ਕਰਨ ਦੀ ਵਿਵਸਥਾ ਹੋਵੇਗੀ। ਇਹ ਮਹੱਤਵਪੂਰਨ ਯੋਜਨਾ 13 ਕਰੋੜ 78 ਲੱਖ ਦੀ ਰਾਸ਼ੀ ਨਾਲ ਪੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦੇ ਟੈਂਡਰ ਦੀ ਪ੍ਰਕਿਰਿਆ ਮਾਰਚ 2022 ਤੱਕ ਪੂਰੀ ਕਰ ਕੇ ਨਿਰਮਾਣ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਵੀ ਦੱਸ ਦੇਈਏ ਕਿ ਜਿੱਥੇ ਅਟਲ ਟਨਲ ਨੇ ਲਾਹੌਲ ਘਾਟੀ 'ਚ ਪ੍ਰਵੇਸ਼ ਦੇ ਮਾਰਗ ਨੂੰ ਸੌਖਾ ਕਰ ਦਿੱਤਾ ਹੈ, ਉੱਥੇ ਹੀ ਇਸ ਕਾਰਨ ਘਾਟੀ 'ਚ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ 'ਚ ਵੀ ਵਾਧਾ ਹੋ ਰਿਹਾ ਹੈ। ਕੇਲਾਂਗ ਜ਼ਿਲ੍ਹਾ ਹੈੱਡ ਕੁਆਰਟਰ ਹੋਣ ਨਾਲ ਸੈਲਾਨੀਆਂ ਦਾ ਠਹਿਰਾਅ ਸਥਾਨ ਵੀ ਹੈ। ਅਜਿਹੇ 'ਚ ਜੇਕਰ ਇਹ ਯੋਜਨਾ ਧਰਾਤਲ 'ਤੇ ਉਤਰਦੀ ਹੈ ਤਾਂ ਕੇਲਾਂਗ ਵਾਸੀਆਂ ਤੋਂ ਇਲਾਵਾ ਇੱਥੇ ਸਰਕਾਰੀ ਕਰਮੀਆਂ ਲਈ ਵੀ ਸੂਬਾ ਸਰਕਾਰ ਵਲੋਂ ਇਹ ਇਕ ਬਹੁਤ ਵੱਡਾ ਤੋਹਫ਼ਾ ਹੋਵੇਗਾ। ਅਮਰੀਕਾ ਅਤੇ ਯੂਰਪੀ ਦੇਸ਼ਾਂ 'ਚ ਬਰਫ਼ਬਾਰੀ ਦੌਰਾਨ ਜ਼ੀਰੋ ਤੋਂ ਹੇਠਾਂ ਤਾਪਮਾਨ 'ਚ ਵੀ ਪੀਣ ਵਾਲੇ ਪਾਣੀ ਦੀ ਸਪਲਾਈ ਵਿਵਸਛਾ ਅਧਿਐਨ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਕਿ ਉਸੇ ਤਕਨੀਕ ਦੀ ਵਰਤੋਂ ਕਰ ਕੇ ਪਾਣੀ ਵਾਲੀ ਪਾਣੀ ਦੀ ਸਪਲਾਈ ਕਾਰਗਰ ਬਣਾਈ ਜਾਵੇ। ਇਸ ਤਕਨੀਕ 'ਚ ਪੀਣ ਵਾਲੇ ਪਾਣੀ ਦੀ ਸਪਲਾਈ ਪਾਈਪ ਨੈੱਟਵਰਕ ਨੂੰ ਜ਼ਮੀਨ ਤੋਂ ਹੇਠਾਂ ਕਰੀਬ 4 ਫੁੱਟ ਦੀ ਡੂੰਘਾਈ 'ਚ ਵਿਛਾਇਆ ਜਾਵੇਗਾ। ਇਸ ਤੋਂ ਇਲਾਵਾ ਐਂਟੀ ਫਰੀਜ ਤਕਨੀਕ ਦੇ ਹੋਰ ਪਹਿਲੂਆਂ ਨੂੰ ਵੀ ਇਸ 'ਚ ਸ਼ਾਮਲ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਹਿਮਾਚਲ ’ਚ ਕ੍ਰਿਸਮਸ ਤੇ ਨਵੇਂ ਸਾਲ ਦੇ ਜਸ਼ਨ ਨਾਲ ਓਮੀਕਰੋਨ ਫੈਲਣ ਦਾ ਖਦਸ਼ਾ
NEXT STORY