ਕੇਵੜੀਆ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਵੀਰਵਾਰ ਯਾਨੀ ਕਿ ਅੱਜ ‘ਮਿਸ਼ਨ ਲਾਈਫ਼’ ਦੀ ਸ਼ੁਰੂਆਤ ਕੀਤੀ। ਇਹ ਇਕ ਗਲੋਬਲ ਐਕਸ਼ਨ ਪਲਾਨ ਹੈ, ਜਿਸ ਦਾ ਉਦੇਸ਼ ਧਰਤੀ ਨੂੰ ਜਲਵਾਯੂ ਪਰਿਵਰਤਨ ਦੇ ਵਿਨਾਸ਼ਕਾਰੀ ਪ੍ਰਭਾਵਾਂ ਤੋਂ ਬਚਾਉਣਾ ਹੈ। ਮਿਸ਼ਨ ਦੀ ਸ਼ੁਰੂਆਤ ਅਜਿਹੇ ਸਮੇਂ ਕੀਤੀ ਗਈ, ਜਦੋਂ ਅਗਲੇ ਮਹੀਨੇ ਸੰਯੁਕਤ ਰਾਸ਼ਟਰ, ਜਲਵਾਯੂ ਦੇ ਮੁੱਦੇ ’ਤੇ ਮਿਸਰ ’ਚ ਵਿਸ਼ਾਲ ਬੈਠਕ ਦਾ ਆਯੋਜਨ ਕਰ ਰਿਹਾ ਹੈ।
ਇਹ ਵੀ ਪੜ੍ਹੋ- ਖੇਤੀ ਮੇਲੇ ’ਚ ਪਹੁੰਚਿਆ 10 ਕਰੋੜ ਦਾ ਝੋਟਾ ‘ਗੋਲੂ-ਟੂ’, ਸੈਲਫ਼ੀ ਲੈਣ ਵਾਲਿਆਂ ਦੀ ਲੱਗੀ ਹੋੜ
‘ਮਿਸ਼ਨ ਲਾਈਫ਼’ ’ਚ ਜੀਵਨ ਸ਼ੈਲੀ ’ਚ ਬਦਲਾਅ ਲਈ ਬਹੁਤ ਸਾਰੇ ਸੁਝਾਅ ਹਨ, ਜਿਨ੍ਹਾਂ ਨੂੰ ਜਲਵਾਯੂ ਅਨੁਕੂਲ ਵਿਵਹਾਰ ਵਜੋਂ ਅਪਣਾਇਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਗੁਟੇਰੇਸ ਨੇ ਸਾਂਝੇ ਤੌਰ ’ਤੇ ਕੇਵੜੀਆ, ਗੁਜਰਾਤ ’ਚ ‘ਮਿਸ਼ਨ ਲਾਈਫ਼’ ਨੂੰ ਇਸ ਦੇ ਲੋਗੋ ਅਤੇ ਟੈਗ ਲਾਈਨ ਨਾਲ ਲਾਂਚ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਘੱਟ ਵਰਤੋਂ, ਮੁੜ ਵਰਤੋਂ ਅਤੇ ਰੀਸਾਈਕਲ ਅਤੇ ਸਰਕੂਲਰ ਅਰਥਵਿਵਸਥਾ ਦੇ ਸਿਧਾਂਤਾਂ ਨੂੰ ਅਪਣਾਉਣ ਲਈ ਕਿਹਾ।
ਇਹ ਵੀ ਪੜ੍ਹੋ- ਕੇਦਾਰਨਾਥ ਹੈਲੀਕਾਪਟਰ ਹਾਦਸਾ; ਮੌਤ ਤੋਂ ਪਹਿਲਾਂ ਪਾਇਲਟ ਦੇ ਆਖ਼ਰੀ ਸ਼ਬਦ- ‘ਮੇਰੇ ਧੀ ਦਾ ਖ਼ਿਆਲ ਰੱਖਣਾ’
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਜਲਵਾਯੂ ਪਰਿਵਰਤਨ ਦੇ ਖ਼ਤਰੇ ਨਾਲ ਨਜਿੱਠਣ ਲਈ ਵਚਨਬੱਧ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਿਸ਼ਨ ਲਾਈਫ਼ ਦਾ ਉਦੇਸ਼ ਟਿਕਾਊ ਆਦਰਸ਼ ਵਾਤਾਵਰਣ ਪ੍ਰਤੀ ਲੋਕਾਂ ਦੇ ਰਵੱਈਏ ਨੂੰ 3 ਰਣਨੀਤੀਆਂ ਵੱਲ ਮੋੜਨਾ ਹੈ, ਜਿਸ ਵਿਚ ਵਿਅਕਤੀਆਂ ਵਲੋਂ ਆਪਣੀ ਰੋਜ਼ਾਨਾ ਰੁਟੀਨ ’ਚ ਆਮ ਪਰ ਪ੍ਰਭਾਵਸ਼ਾਲੀ ਵਾਤਾਵਰਣ ਅਨੁਕੂਲ ਵਿਵਹਾਰ ਦਾ ਪਾਲਣ ਕਰਨਾ, ਬਦਲਦੀ ਮੰਗ (ਸਪਲਾਈ) ਤਹਿਤ ਉਦਯੋਗਾਂ ਅਤੇ ਮਾਰਕੀਟ ਨੂੰ ਅਨੁਕੂਲ ਬਣਾਉਣਾ ਸ਼ਾਮਲ ਹੈ। ਸਰਕਾਰ ਅਤੇ ਉਦਯੋਗਿਕ ਨੀਤੀਆਂ ਨੂੰ ਬਦਲਣਾ ਅਤੇ ਪ੍ਰਭਾਵਿਤ ਕਰਨਾ ਤਾਂ ਜੋ ਉਹ ਟਿਕਾਊ ਖਪਤ ਅਤੇ ਉਤਪਾਦਨ (ਨੀਤੀ) ਦਾ ਸਮਰਥਨ ਕਰਨ।
ਇਹ ਵੀ ਪੜ੍ਹੋ- ਆਖਿਰ ਢਾਈ ਫੁੱਟ ਦੇ ਅਜ਼ੀਮ ਨੂੰ ਮਿਲ ਹੀ ਗਈ ‘ਲਾੜੀ’, ਬੈਂਡ-ਵਾਜਿਆਂ ਨਾਲ ਚੜ੍ਹੇਗਾ ਘੋੜੀ
ਮੋਦੀ ਨੇ ਕਿਹਾ ਕਿ ਇਹ ਅਜਿਹੀ ਧਾਰਨਾ ਹੈ ਕਿ ਜਲਵਾਯੂ ਪਰਿਵਰਤਨ ਸਿਰਫ ਇਕ ਨੀਤੀਗਤ ਮੁੱਦਾ ਹੈ ਅਤੇ ਇਸ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ਨਾਲ ਨਜਿੱਠਣਾ ਸਿਰਫ ਸਰਕਾਰ ਜਾਂ ਅੰਤਰਰਾਸ਼ਟਰੀ ਸੰਗਠਨਾਂ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੇ ਆਲੇ-ਦੁਆਲੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਦਾ ਅਨੁਭਵ ਕਰ ਰਹੇ ਹਨ ਅਤੇ ਪਿਛਲੇ ਕੁਝ ਦਹਾਕਿਆਂ ਵਿਚ ਬੇਮਿਸਾਲ ਆਫ਼ਤਾਂ ਦੇ ਗਵਾਹ ਹਨ। ਇਹ ਸਪੱਸ਼ਟ ਕਰਦਾ ਹੈ ਕਿ ਜਲਵਾਯੂ ਪਰਿਵਰਤਨ ਮਹਿਜ ਨੀਤੀ ਬਣਾਉਣ ਤੋਂ ਪਰੇ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਮਿਸ਼ਨ ਲਾਈਫ’ ਦਾ ਮੰਤਰ ‘ਵਾਤਾਵਰਣ ਲਈ ਜੀਵਨ ਸ਼ੈਲੀ’ ਹੈ।
ਇਹ ਵੀ ਪੜ੍ਹੋ- UPPSC 2021 ਨਤੀਜਾ: ਭੈਣ-ਭਰਾ ਦੀ ਜੋੜੀ ਨੇ ਰਚਿਆ ਇਤਿਹਾਸ, ਦੋਵੇਂ ਹੀ ਬਣੇ SDM
ਜੀਵਨਸ਼ੈਲੀ ਵਿਚ ਬਦਲਾਅ ਕਰਕੇ ਵਾਤਾਵਰਣ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਦਾਹਰਣ ਵਜੋਂ ਕੋਈ ਵਿਅਕਤੀ ਵਾਹਨ ਰਾਹੀਂ ਜਿੰਮ ਜਾਂਦਾ ਹੈ ਅਤੇ ਪੰਜ ਕਿਲੋਮੀਟਰ ਪ੍ਰਤੀ ਲੀਟਰ ਦੀ ਦਰ ਨਾਲ ਈਂਧਨ ਖਰਚ ਕਰਦਾ ਹੈ, ਜੇਕਰ ਉਹ ਇਸ ਦੀ ਬਜਾਏ ਸਾਈਕਲ ਚਲਾ ਕੇ ਜਾਵੇਂ ਤਾਂ ਦੋਵੇਂ ਟੀਚੇ ਹਾਸਲ ਕਰਦਾ ਹੈ। ਵਾਤਾਵਰਣ ਨੂੰ ਬਚਾਉਣ ਅਤੇ ਸਿਹਤਮੰਦ ਰਹਿਣ ਦਾ ਉਦੇਸ਼ ਪ੍ਰਾਪਤ ਕਰ ਸਕਦਾ ਹੈ।
ਭਾਰਤ ਨੇ ਸ਼੍ਰੀਲੰਕਾ ਨੂੰ ਬਚਾਇਆ : ਜੇ. ਵੀ. ਪੀ
NEXT STORY