ਨਵੀਂ ਦਿੱਲੀ- ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਕੋਰੋਨਾ ਵਾਇਰਸ ਦੇ ਮਾਮਲੇ ਆਉਣ ਵਾਲੇ ਦਿਨਾਂ 'ਚ ਵਧਣ ਦੀ ਉਮੀਦ ਹੈ। ਸ਼ਹਿਰ ਦੀ ਆਬਾਦੀ ਸੰਘਣੀ ਹੈ, ਜਿਸ ਕਰ ਕੇ ਉਨ੍ਹਾਂ ਨੇ ਫਲੂ ਵਰਗੇ ਲੱਛਣਾਂ ਵਾਲੇ ਲੋਕਾਂ ਨੂੰ ਮਾਸਕ ਪਹਿਨਣ ਅਤੇ ਜਨਤਕ ਥਾਵਾਂ 'ਤੇ ਜਾਣ ਤੋਂ ਬਚਣ ਨੂੰ ਕਿਹਾ ਹੈ। ਐਤਵਾਰ ਨੂੰ ਦਿੱਲੀ 'ਚ ਕੋਰੋਨਾ ਦੇ 699 ਮਾਮਲੇ ਸਾਹਮਣੇ ਆਏ ਸਨ ਅਤੇ 4 ਲੋਕਾਂ ਦੀ ਮੌਤ ਹੋ ਗਈ ਸੀ।
ਭਾਰਦਵਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 3 ਮੌਤਾਂ ਵੱਖ-ਵੱਖ ਬੀਮਾਰੀਆਂ ਕਾਰਨ ਹੋਈਆਂ, ਜਿਨ੍ਹਾਂ ਨੂੰ ਗਲਤੀ ਨਾਲ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਵਿਚ ਗਿਣ ਲਿਆ ਗਿਆ ਸੀ। ਸਿਰਫ ਇਕ ਮੌਤ ਹੀ ਕੋਰੋਨਾ ਕਾਰਨ ਹੋਈ। ਸਿਹਤ ਮੰਤਰੀ ਨੇ ਕਿਹਾ ਕਿ ਕੋਈ ਵੀ ਮੌਤ ਬਦਕਿਸਮਤੀਪੂਰਨ ਹੈ। ਦਿੱਲੀ ਸਰਕਾਰ ਅਤੇ ਇਸ ਦਾ ਸਿਹਤ ਵਿਭਾਗ ਹਾਈ ਅਲਰਟ 'ਤੇ ਹੈ।
ਭਾਰਦਵਾਜ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਉਣ ਵਾਲੇ ਦਿਨਾਂ 'ਚ ਮਾਮਲੇ ਵਧਣਗੇ ਅਤੇ ਬਹੁਤ ਸਾਰੇ ਲੋਕਾਂ ਵਿਚ ਬੁਖ਼ਾਰ, ਖੰਘ ਨਾਲ ਫਲੂ, ਇਨਫਲੂਏਂਜਾ ਵਰਗੇ ਲੱਛਣ ਦਿੱਸਣਗੇ ਪਰ ਉਹ ਠੀਕ ਹੋ ਜਾਣਗੇ। ਅਜਿਹੇ ਲੱਛਣ ਵਾਲੇ ਲੋਕਾਂ ਨੂੰ ਜਨਤਕ ਥਾਵਾਂ 'ਤੇ ਨਹੀਂ ਜਾਣਾ ਚਾਹੀਦਾ। ਜੇਕਰ ਕਿਸੇ ਨੂੰ ਅਜਿਹੀ ਥਾਂ 'ਤੇ ਜਾਣਾ ਹੀ ਹੈ ਤਾਂ ਮਾਸਕ ਪਹਿਨਣਾ ਚਾਹੀਦਾ ਹੈ ਅਤੇ ਹੋਰ ਸੁਰੱਖਿਆ ਮਾਪਦੰਡਾਂ ਦਾ ਪਾਲਣ ਕਰਨਾ ਚਾਹੀਦਾ ਹੈ, ਤਾਂ ਜੋ ਹੋਰ ਲੋਕ ਇਨਫੈਕਟਿਡ ਨਾ ਹੋ ਸਕਣ।
ਪੜ੍ਹਨਾ ਨਹੀਂ ਜਾਣਦੀ ਸੀ ਮਾਂ, 13 ਸਾਲਾ ਮੁੰਡੇ ਨੇ ਬਣਾਈ ਡਿਜੀਟਲ 'ਸਪੋਕਨ ਅਖ਼ਬਾਰ', ਜਾਣੋ ਖ਼ਾਸੀਅਤ
NEXT STORY