ਜਲੰਧਰ : ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਬਲੈਕਆਊਟ ਦੀਆਂ ਖਬਰਾਂ ਵਿਚਾਲੇ ਹੁਣ ਜਲੰਧਰ ਦੇ ਡੀਸੀ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸਾਨੂੰ ਸ਼ਹਿਰ ਜਾਂ ਜ਼ਿਲ੍ਹਾ ਖੇਤਰ ਵਿੱਚ ਬਲੈਕਆਊਟ ਐਲਾਨ ਕਰਨ ਸੰਬੰਧੀ ਬਹੁਤ ਸਾਰੇ ਸਵਾਲ ਮਿਲ ਰਹੇ ਹਨ। ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਜਿਵੇਂ ਹੀ ਸਾਨੂੰ ਖੁਫੀਆ ਵਿਭਾਗ ਤੋਂ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਬਾਰੇ ਪ੍ਰਮਾਣਿਕ ਜਾਣਕਾਰੀ ਮਿਲੇਗੀ, ਤੁਰੰਤ ਬਲੈਕ ਆਊਟਐਲਾਨ ਦਿੱਤਾ ਜਾਵੇਗਾ। ਇਸ ਲਈ ਕਿਰਪਾ ਕਰ ਕੇ ਸ਼ਾਂਤ ਰਹੋ, ਅਸੀਂ ਆਪਣੇ ਹਥਿਆਰਬੰਦ ਬਲਾਂ ਨਾਲ ਨਿਯਮਤ ਸੰਪਰਕ ਵਿੱਚ ਹਾਂ। ਤੁਹਾਨੂੰ ਸਾਵਧਾਨੀ ਵਜੋਂ ਘਰ ਦੇ ਅੰਦਰ ਰਹਿਣਾ ਚਾਹੀਦਾ ਹੈ, ਪਰ ਫਿਲਹਾਲ ਸ਼ਹਿਰ ਵਿੱਚ ਕੋਈ ਖ਼ਤਰਾ ਨਹੀਂ ਹੈ।
ਪੰਜਾਬ ਦੇ ਕਈ ਸ਼ਹਿਰਾਂ 'ਚ ਬਲੈਕਆਉਟ, ਬਠਿੰਡਾ 'ਤੇ ਰੈੱਡ ਅਲਰਟ
NEXT STORY