ਨਵੀਂ ਦਿੱਲੀ- ਸੜਕ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖ਼ਮੀਆਂ ਦੀ ਜਾਨ ਬਚਾਉਣ ਲਈ ਮੋਦੀ ਸਰਕਾਰ ਨੇ ਵੱਡੀ ਪਹਿਲ ਕੀਤੀ ਹੈ। ਸੜਕ ਮੰਤਰਾਲਾ ਹਾਦਸਾ ਪੀੜਤਾਂ ਨੂੰ ਗੰਭੀਰ ਸੱਟ ਲੱਗਣ ਦੇ ਇਕ ਘੰਟੇ ਅੰਦਰ ਹਸਪਤਾਲ ਪਹੁੰਚਾਉਣ ਵਾਲੇ ਲੋਕਾਂ ਨੂੰ ਪੰਜ ਹਜ਼ਾਰ ਰੁਪਏ ਨਕਦ ਇਨਾਮ ਦੇਵੇਗਾ। ਮੰਤਰਾਲਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਧਾਨ ਸਕੱਤਰਾਂ ਅਤੇ ਆਵਾਜਾਈ ਸਕੱਤਰਾਂ ਨੂੰ ਲਿਖੀ ਚਿੱਠੀ ’ਚ ਕਿਹਾ ਕਿ ਇਹ ਯੋਜਨਾ 15 ਅਕਤੂਬਰ 2021 ਤੋਂ 31 ਮਾਰਚ 2026 ਤੱਕ ਪ੍ਰਭਾਵੀ ਹੋਵੇਗੀ।
ਇਹ ਵੀ ਪੜ੍ਹੋ : ਹਿਰਾਸਤ ’ਚ ਲਈ ਗਈ ਪ੍ਰਿਯੰਕਾ ਹਾਰ ਮੰਨਣ ਵਾਲਿਆਂ ’ਚ ਨਹੀਂ : ਰਾਹੁਲ ਗਾਂਧੀ
ਮੰਤਰਾਲਾ ਨੇ ਸੋਮਵਾਰ ਨੂੰ ‘ਨੇਕ ਮਦਦਗਾਰ ਨੂੰ ਪੁਰਸਕਾਰ ਦੇਣ ਦੀ ਯੋਜਨਾ’ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਮਕਸਦ ਐਮਰਜੈਂਸੀ ਸਥਿਤੀ ’ਚ ਸੜਕ ਹਾਦਸਾ ਪੀੜਤਾਂ ਦੀ ਮਦਦ ਕਰਨ ਲਈ ਆਮ ਜਨਤਾ ਨੂੰ ਪ੍ਰੇਰਿਤ ਕਰਨਾ ਹੈ। ਨਕਦ ਪੁਰਸਕਾਰ ਨਾਲ ਇਕ ਪ੍ਰਮਾਣ ਪੱਤਰ ਵੀ ਦਿੱਤਾ ਜਾਵੇਗਾ। ਮੰਤਰਾਲਾ ਨੇ ਕਿਹਾ ਕਿ ਇਸ ਪੁਰਸਕਾਰ ਤੋਂ ਇਲਾਵਾ ਰਾਸ਼ਟਰੀ ਪੱਧਰ ’ਤੇ 10 ਸਭ ਤੋਂ ਨੇਕ ਮਦਦਗਾਰਾਂ ਨੂੰ ਇਕ-ਇਕ ਲੱਖ ਦਾ ਪੁਰਸਕਾਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ 28 ਘੰਟਿਆਂ ਬਾਅਦ ਵੀ ਹਿਰਾਸਤ ’ਚ , PM ਮੋਦੀ ਨੂੰ ਟਵੀਟ ਕਰ ਪੁੱਛਿਆ ਸਵਾਲ
ਨਵਾਂ ਪੋਰਟਲ ਹੋਵੇਗਾ ਸ਼ੁਰੂ
ਸੜਕ ਟਰਾਂਸਪੋਰਟ ਮੰਤਰਾਲਾ ਨਵਾਂ ਪੋਰਟਲ ਸ਼ੁਰੂ ਕਰੇਗਾ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਮਹੀਨੇ ਜ਼ਖਮੀਆਂ ਦੀ ਮਦਦ ਕਰਨ ਵਾਲੇ ਨਾਗਰਿਕਾਂ ਦਾ ਨਾਮ, ਪਤਾ, ਮੋਬਾਇਲ ਨੰਬਰ, ਘਟਨਾ ਦੀ ਜਾਣਕਾਰੀ ਆਦਿ ਦਾ ਵੇਰਵਾ ਉਕਤ ਪੋਰਟਲ ’ਚ ਦਰਜ ਕੀਤਾ ਜਾਵੇਗਾ। ਇਹ ਜਾਣਕਾਰੀ ਸਥਾਨਕ ਪੁਲਸ ਜਾਂ ਹਸਪਤਾਲ-ਟਰਾਮਾ ਸੈਂਟਰ ਸਟਾਫ਼ ਵੀ ਪੋਰਟਲ 'ਤੇ ਅਪਲੋਡ ਕਰ ਸਕੇਗਾ। ਹਰੇਕ ਹਾਦਸੇ 'ਚ ਮਦਦ ਕਰਨ 'ਤੇ ਵਿਅਕਤੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੰਜ ਹਜ਼ਾਰ ਦੀ ਨਕਦ ਰਾਸ਼ੀ ਦਿੱਤੀ ਜਾਵੇਗੀ। ਇਕ ਸਾਲ 'ਚ ਇਹ ਰਾਸ਼ੀ ਵੱਧ ਤੋਂ ਵੱਧ ਪੰਜ ਵਾਰ ਹੀ ਦਿੱਤੀ ਜਾਵੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਲਖੀਮਪੁਰ ਖੀਰੀ ਹਿੰਸਾ ’ਤੇ ਵਿਰੋਧੀ ਧਿਰ ਦਾ ਠੰਡਾ ਪਿਆ 'ਦਾਅ', 24 ਘੰਟਿਆਂ ਅੰਦਰ ਬਦਲ ਗਏ ਸਿਆਸੀ ਹਾਲਾਤ
NEXT STORY