ਤਿਰੁਵਨੰਤਪੁਰਮ- ਪਸ਼ੂ-ਅਧਿਕਾਰ ਸੰਗਠਨ ਪੀਪੁਲ ਫਾਰ ਐਥੀਕਲ ਟ੍ਰੀਟਮੈਂਟ ਆਫ ਐਨੀਮਲਸ (ਪੇਟਾ)-ਇੰਡੀਆ ਨੇ ਅਦਾਕਾਰਾ ਅਦਾ ਸ਼ਰਮਾ ਨਾਲ ਸ਼ਨੀਵਾਰ ਨੂੰ ਇਥੇ ਤਿਰੁਵਨੰਤਪੁਰਮ ’ਚ ਪੂਰਣਮਿਕਾਵੁ ਮੰਦਰ ਨੂੰ ਹਾਥੀ ਦੇ ਅਸਲ ਆਕਾਰ ਦਾ ਇਕ ਰੋਬੋਟ ਹਾਥੀ ਭੇਟ ਕੀਤਾ। ਪੇਟਾ ਨੇ ਇਕ ਬਿਆਨ ’ਚ ਕਿਹਾ ਕਿ ਬਲਧਾਸਨ ਨਾਮਕ ਰੋਬੋਟ ਹਾਥੀ ਨੂੰ ਪੂਰਣਮਿਕਾਵੁ ਮੰਦਰ ਨੂੰ ਦਾਨ ’ਚ ਦਿੱਤਾ ਗਿਆ ਹੈ, ਕਿਉਂਕਿ ਮੰਦਰ ਨੇ ਕਦੇ ਵੀ ਸਮਾਰੋਹਾਂ ਅਤੇ ਉਤਸਵਾਂ ਲਈ ਹਾਥੀਆਂ ਨੂੰ ਨਾ ਰੱਖਣ ਜਾਂ ਕਿਰਾਏ ’ਤੇ ਨਾ ਲੈਣ ਦਾ ਫ਼ੈਸਲਾ ਲਿਆ ਹੈ।
ਪੇਟਾ ਨੇ ਕਿਹਾ ਕਿ ਇਹ ਰੋਬੋਟ ਹਾਥੀ, ਕੇਰਲ ਦੇ ਮੰਦਰ ’ਚ ਲਿਆਂਦਾ ਜਾਣ ਵਾਲਾ ਤੀਜਾ ਹਾਥੀ ਹੈ, ਜੋ ਲੱਗਭਗ 3 ਮੀਟਰ ਲੰਮਾ ਹੈ ਅਤੇ ਇਸ ਦਾ ਭਾਰ ਲੱਗਭਗ 800 ਕਿੱਲੋਗ੍ਰਾਮ ਹੈ।
ਹਿਮਾਚਲ 'ਚ ਬਣੀਆਂ 22 ਦਵਾਈਆਂ ਦੇ ਸੈਂਪਲ ਹੋਏ ਫੇਲ, ਬਾਜ਼ਾਰ ਤੋਂ ਵਾਪਸ ਮੰਗਵਾਇਆ ਜਾਵੇਗਾ ਸਟਾਕ
NEXT STORY