ਨਵੀਂ ਦਿੱਲੀ – ਨਸ਼ੇ ਦੀ ਹਾਲਤ 'ਚ ਵੋਟ ਪਾਉਣ ਲਈ ਆਉਣ ਵਾਲੇ ਵੋਟਰਾਂ ਨੂੰ ਰੋਕਣ ਲਈ ਸੁਪਰੀਮ ਕੋਰਟ 'ਚ ਇਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ 'ਚ ਅਜਿਹੇ ਵੋਟਰਾਂ ਨੂੰ ਰੋਕਣ ਲਈ ਉਨ੍ਹਾਂ ਦੇ ਸਾਹ ਦਾ ਪ੍ਰੀਖਣ ਕਰਨ ਸਮੇਤ ਹੋਰ ਵੱਖ-ਵੱਖ ਉਪਾਅ ਕਰਨ ਦੀ ਬੇਨਤੀ ਕੀਤੀ ਗਈ ਹੈ। ਉਕਤ ਪਟੀਸ਼ਨ ਚੇਨਈ ਸਥਿਤ ਗੈਰ-ਸਰਕਾਰੀ ਸੰਗਠਨ ਤਾਮਿਲਨਾਡੂ ਤੇਲਗੂ ਯੁਵਾ ਸ਼ਕਤੀ ਦੇ ਮੁਖੀ ਅਤੇ ਸਮਾਜਿਕ ਵਰਕਰ ਜਗਦੀਸ਼ਵਰ ਰੈੱਡੀ ਨੇ ਦਾਇਰ ਕੀਤੀ ਹੈ। ਇਸ 'ਚ ਚੋਣ ਕਮਿਸ਼ਨ ਅਤੇ ਕੇਂਦਰ ਨੂੰ ਧਿਰ ਬਣਾਇਆ ਗਿਆ ਹੈ।
ਪਾਕਿ ਸਨਾਈਪਰ ਦੀ ਗੋਲੀ ਨਾਲ ਭਾਰਤੀ ਪੋਰਟਰ ਸ਼ਹੀਦ
NEXT STORY