ਨੈਲਨਲ ਡੈਸਕ- ਜੇਕਰ ਬਿਨਾਂ ਹੈਲਮੇਟ ਲਗਾਏ ਦੋਪਹੀਆ ਵਾਹਨ 'ਚ ਪੈਟਰੋਲ ਪੁਆਉਣ ਪੰਪ 'ਤੇ ਜਾਂਦੇ ਹੋ ਤਾਂ ਤੁਹਾਨੂੰ ਪੈਟਰੋਲ ਨਹੀਂ ਮਿਲੇਗਾ। 26 ਜਨਵਰੀ ਤੋਂ ਬਿਨਾਂ ਹੈਲਮੇਟ ਪੈਟਰੋਲ ਪੰਪ ਜਾਣ ਨਾਲ ਤੁਹਾਨੂੰ ਖਾਲੀ ਹੱਥ ਹੀ ਵਾਪਸ ਆਉਣਾ ਪਵੇਗਾ। ਜੇਕਰ ਤੁਹਾਨੂੰ ਵੀ ਹੈਲਮੇਟ ਪਾਉਣ ਦੀ ਆਦਤ ਨਹੀਂ ਹੈ ਤਾਂ ਇਸ ਨੂੰ ਸੁਧਾਰ ਲਵੋ। ਦਰਅਸਲ ਨੋਇਡਾ ਦੇ ਟਰਾਂਸਪੋਰਟ ਵਿਭਾਗ ਨੇ 'ਨੋ ਹੈਲਮੇਟ ਨੋ ਫਿਊਲ' ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਟਰਾਂਸਪੋਰਟ ਵਿਭਾਗ ਨੇ ਜ਼ਿਲ੍ਹੇ 'ਚ ਜਿੰਨੇ ਪੈਟਰੋਲ ਪੰਪ ਹਨ, ਸਾਰਿਆਂ ਨੂੰ ਨੋਟਿਸ ਭੇਜ ਕੇ ਨੋ ਹੈਲਮੇਟ ਨੋ ਫਿਊਲ ਨਾਅਰੇ ਦੇ ਹੋਰਡਿੰਗ ਲਗਾਉਣ ਦੇ ਆਦੇਸ਼ ਦਿੱਤੇ ਹਨ। ਨਾਲ ਹੀ ਸੀਸੀਟੀਵੀ ਕੈਮਰੇ ਰਾਹੀਂ ਨਿਗਰਾਨੀ ਕਰਨ ਦੇ ਵੀ ਆਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : HMPV ਵਾਇਰਸ ਤੋਂ ਬਾਅਦ ਫੈਲੀ ਇਕ ਹੋਰ ਬੀਮਾਰੀ, ਅਚਾਨਕ ਗੰਜੇ ਹੋ ਰਹੇ ਲੋਕ
ਦੱਸਣਯੋਗ ਹੈ ਕਿ ਪਿਛਲੇ ਬੁੱਧਵਾਰ ਨੂੰ ਟਰਾਂਸਪੋਰਟ ਵਿਭਾਗ ਦੇ ਕਮਿਸ਼ਨਰ ਬੀ.ਐੱਨ. ਸਿੰਘ ਨੇ ਮੇਰਠ ਮੰਡਲ ਦੇ ਆਰਟੀਓ ਅਤੇ ਏਆਰਟੀਓ ਨਾਲ ਮੀਟਿੰਗ ਕੀਤੀ ਸੀ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਜ਼ਿਲ੍ਹੇ 'ਚ ਵਧ ਰਹੇ ਸੜਕ ਹਾਦਸਿਆਂ ਨੂੰ ਘੱਟ ਕਰਨ ਲਈ ਨੋ ਹੈਲਮੇਟ ਨੋ ਫਿਊਲ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਕਾਰਨ ਡੀ.ਐੱਮ. ਮਨੀਸ਼ ਵਰਮਾ ਨੇ ਸ਼ੁੱਕਰਵਾਰ ਨੂੰ ਟਰਾਂਸਪੋਰਟ ਵਿਭਾਗ ਨੂੰ ਚਿੱਠੀ ਭੇਜੀ ਹੈ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Maha Kumbh 2025: ਪ੍ਰਯਾਗਰਾਜ 'ਚ ਬਜਟ ਫਰੈਂਡਲੀ ਰਿਹਾਇਸ਼ ਲਈ ਉਪਲਬਧ ਹਨ ਇਹ ਵਿਕਲਪ
NEXT STORY