ਨਵੀਂ ਦਿੱਲੀ — ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਮੰਗਲਵਾਰ ਅੱਜ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਅੱਜ ਦਿੱਲੀ ਵਿਚ ਪੈਟਰੋਲ ਦੀ ਕੀਮਤ 11 ਪੈਸੇ ਵਧ ਕੇ 82.83 ਰੁਪਏ ਹੋ ਗਈ ਹੈ। ਉਥੇ ਡੀਜ਼ਲ ਦੀ ਕੀਮਤ ਵਿਚ ਵੀ 23 ਪੈਸੇ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਦਿੱਲੀ ਵਿਚ ਡੀਜ਼ਲ 75.69 ਰੁਪਏ ਪ੍ਰਤੀ ਲਿਟਰ ਦੀ ਕੀਮਤ 'ਤੇ ਮਿਲ ਰਿਹਾ ਹੈ।
ਪੈਟਰੋਲ ਦੀਆਂ ਕੀਮਤਾਂ
ਦੇਸ਼ ਦੀ ਇੰਡੀਅਨ ਆਇਲ ਕਾਰਪੋਰੇਸ਼ਨ ਤੇਲ ਕੰਪਨੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਵਿਚ ਪੈਟਰੋਲ ਦੀ ਕੀਮਤ 82.83 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ। ਮੁੰਬਈ 'ਚ ਇਹ 88.29 ਰੁਪਏ ਪ੍ਰਤੀ ਲਿਟਰ, ਕੋਲਕਾਤਾ ਵਿਚ 84.65 ਰੁਪਏ ਪ੍ਰਤੀ ਲਿਟਰ, ਹਰਿਆਣੇ ਵਿਚ 81.47 ਰੁਪਏ ਪ੍ਰਤੀ ਲਿਟਰ, ਹਿਮਾਚਲ ਵਿਚ 81.21 ਰੁਪਏ ਪ੍ਰਤੀ ਲਿਟਰ ਅਤੇ ਚੇਨਈ ਵਿਚ ਪੈਟਰੋਲ 86.10 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ।
ਸ਼ਹਿਰ ਪੈਟਰੋਲ ਦੀ ਕੀਮਤ(ਰੁਪਏ 'ਚ) ਡੀਜ਼ਲ ਦੀ ਕੀਮਤ (ਰੁਪਏ 'ਚ)
ਦਿੱਲੀ 82.72 75.38
ਮੁੰਬਈ 88.18 79.02
ਕੋਲਕਾਤਾ 84.54 77.23
ਹਰਿਆਣਾ 81.36 74.19
ਹਿਮਾਚਲ ਪ੍ਰਦੇਸ਼ 81.11 72.87
ਚੇਨਈ 85.99 79.71
ਪੰਜਾਬ ਵਿਚ ਪੈਟਰੋਲ ਦੀ ਕੀਮਤ
ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ 'ਚ ਅੱਜ ਪੈਟਰੋਲ 88.18 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਬਾਕੀ ਸ਼ਹਿਰਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ 'ਚ ਪੈਟਰੋਲ 88.75 ਰੁਪਏ, ਲੁਧਿਆਣੇ ਵਿਚ 88.61 ਰੁਪਏ ਅਤੇ ਪਟਿਆਲੇ ਵਿਚ 88.56 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ।
ਸ਼ਹਿਰ ਪੈਟਰੋਲ ਦੀ ਕੀਮਤ(ਰੁਪਏ 'ਚ)
ਜਲੰਧਰ 88.18
ਅੰਮ੍ਰਿਤਸਰ 88.75
ਲੁਧਿਆਣਾ 88.61
ਪਟਿਆਲਾ 88.56
ਦਿੱਲੀ 'ਚ 22 ਅਕਤੂਬਰ ਨੂੰ ਬੰਦ ਰਹਿਣਗੇ ਪੈਟਰੋਲ, ਸੀਐੱਨਜੀ ਪੰਪ
NEXT STORY