ਅੰਬਾਲਾ (ਅਮਨ ਕਪੂਰ)- ਹਰਿਆਣਾ ਵਿਚ ਸੋਮਵਾਰ ਯਾਨੀ ਕਿ ਅੱਜ ਪੈਟਰੋਲ-ਡੀਜ਼ਲ ਡੀਲਰ ਐਸੋਸੀਏਸ਼ਨ ਨੇ ਹੜਤਾਲ ਦਾ ਐਲਾਨ ਕੀਤਾ ਹੈ। ਇਸ ਵਜ੍ਹਾ ਕਰ ਕੇ ਅੱਜ ਸੂਬੇ ਦੇ ਸਾਰੇ ਪੈਟਰੋਲ ਪੰਪ ਬੰਦ ਹਨ। ਹੜਤਾਲ ਕਾਰਨ ਪੈਟਰੋਲ ਪੰਪ ਅੱਜ ਬੰਦ ਹਨ ਅਤੇ 16 ਨਵੰਬਰ ਸਵੇਰੇ 6 ਵਜੇ ਤੋਂ ਬਾਅਦ ਹੀ ਖੁੱਲ੍ਹਣਗੇ। ਪੈਟਰੋਲ ਪੰਪ ਡੀਲਰਜ਼ ਦੀ ਮੰਗ ਹੈ ਕਿ ਬਾਇਓ ਡੀਜ਼ਲ ਦੇ ਨਾਂ ’ਤੇ ਨਕਲੀ ਡੀਜ਼ਲ ਦੀ ਵਿਕਰੀ ਰੋਕੀ ਜਾਵੇ। ਸੂਬੇ ਵਿਚ ਪੈਟਰੋਲ-ਡੀਜ਼ਲ ’ਤੇ ਲੱਗਣ ਵਾਲੇ ਵੈਟ ਨੂੰ ਘਟਾ ਕੇ ਪੰਜਾਬ ਸੂਬੇ ਦੇ ਘਟੇ ਹੋਏ ਵੈਟ ਦੇ ਬਰਾਬਰ ਕੀਤਾ ਜਾਵੇ। ਐਕਸਾਈਜ਼ ਡਿਊਟੀ ’ਚ ਕਟੌਤੀ ਤੋਂ ਡੀਲਰਜ਼ ਨੂੰ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ।
ਅੰਬਾਲਾ ਵਿਚ ਇਸ ਹੜਤਾਲ ਦਾ ਅਸਰ ਸਾਫ਼ ਨਜ਼ਰ ਆ ਰਿਹਾ ਹੈ, ਜਿਸ ਦੇ ਚੱਲਦੇ ਜਨਤਾ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਲੋਕ ਤੇਲ ਪਵਾਉਣ ਲਈ ਪੈਟਰੋਲ ਪੰਪਾਂ ’ਤੇ ਪਹੁੰਚ ਰਹੇ ਹਨ ਪਰ ਹੜਤਾਲ ਦੇ ਚੱਲਦੇ ਉਨ੍ਹਾਂ ਨੂੰ ਤੇਲ ਨਹੀਂ ਮਿਲ ਰਿਹਾ। ਇਸ ਦੌਰਾਨ ਲੋਕ ਪੰਪ ਕਰਮਚਾਰੀਆਂ ਨੂੰ ਤੇਲ ਪਾਉਣ ਲਈ ਬੇਨਤੀ ਕਰਦੇ ਹੋਏ ਨਜ਼ਰ ਆਏ ਪਰ ਪੰਪ ਕਰਮਚਾਰੀ ਉਨ੍ਹਾਂ ਨੂੰ ਤੇਲ ਪਾਉਣ ਤੋਂ ਮਨਾ ਕਰਦੇ ਦਿੱਸੇ। ਓਧਰ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਹੜਤਾਲ ਬਾਰੇ ਜਾਣਕਾਰੀ ਨਹੀਂ।
ਸਿਰਸਾ ਦੇ ਡਬਵਾਲੀ ਰੋਡ ’ਤੇ ਸ਼ਰਮਾ ਪੈਟਰੋਲ ਪੰਪ ’ਤੇ ਵਾਹਨਾਂ ਦੀ ਆਵਾਜਾਈ ਹਮੇਸ਼ਾ ਰਹਿੰਦੀ ਹੈ ਪਰ ਅੱਜ ਹੜਤਾਲ ਹੋਣ ਕਾਰਨ ਇਕ ਵੀ ਵਾਹਨ ਪੰਪ ’ਤੇ ਨਜ਼ਰ ਨਹੀਂ ਆਇਆ। ਪੰਪ ਸੰਚਾਲਕਾਂ ਮੁਤਾਬਕ ਪੰਜਾਬ, ਰਾਜਸਥਾਨ ’ਚ ਐਕਸਾਈਜ਼ ਡਿਊਟੀ ਅਤੇ ਵੈਟ ਟੈਕਸ ਘੱਟ ਹੈ ਪਰ ਹਰਿਆਣਾ ਵਿਚ ਐਕਸਾਈਜ਼ ਡਿਊਟੀ ਅਤੇ ਵੈਟ ਟੈਕਸ ਜ਼ਿਆਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਨੁਕਸਾਨ ਹੋ ਰਿਹਾ ਹੈ।
ਕਸ਼ਮੀਰ ’ਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਹਫ਼ਤੇ ਭਰ ਚੱਲਣ ਵਾਲੇ ਸਮਾਰੋਹ ਹੋਏ ਸ਼ੁਰੂ
NEXT STORY