ਨੈਸ਼ਨਲ ਡੈਸਕ- ਕਬੂਤਰਾਂ ਨੂੰ ਦਾਣਾ ਪਾਉਣਾ ਲੰਬੇ ਸਮੇਂ ਤੋਂ ਦਇਆ ਅਤੇ ਭਗਤੀ ਦਾ ਕੰਮ ਮੰਨਿਆ ਜਾ ਰਿਹਾ ਹੈ ਪਰ ਇਸ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਸੁਪਰਸਪੈਸ਼ਲਿਟੀ ਹਸਪਤਾਲ ਫਰੀਦਾਬਾਦ ਦੇ ਪਲਮੋਨੋਲਾਜੀ ਡਾਇਰੈਕਟਰ ਡਾ. ਗੁਰਮੀਤ ਸਿੰਘ ਛਾਬੜਾ ਅਨੁਸਾਰ, ਕਬੂਤਰਾਂ ਨੂੰ ਦਾਣਾ ਪਾਉਣ ਨਾਲ ਲੋਕਾਂ ਨੂੰ ਫੇਫੜਿਆਂ ਦੀਆਂ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ : ਹੁਣ ਮਹੀਨੇ ਬਾਅਦ ਰਿਚਾਰਜ ਦੀ ਟੈਨਸ਼ਨ ਹੋਈ ਖਤਮ, ਆ ਗਿਆ 72 ਦਿਨ ਵਾਲਾ ਸਭ ਤੋਂ ਜੁਗਾੜੂ ਪਲਾਨ
ਛਾਬੜਾ ਦੱਸਦੇ ਹਨ,''ਕਬੂਤਰਾਂ ਦੀ ਬਿੱਠ ਸੁੱਕਣ 'ਤੇ ਬਾਰੀਕ ਪਾਊਡਰ 'ਚ ਬਦਲ ਜਾਂਦੀ ਹੈ, ਜੋ ਹਵਾ 'ਚ ਫੈਲ ਜਾਂਦੀ ਹੈ। ਇਨ੍ਹਾਂ ਕਣਾਂ 'ਚ ਬੈਕਟੀਰੀਆ ਅਤੇ ਪ੍ਰੋਟੀਨ ਹੁੰਦੇ ਹਨ, ਜੋ ਅਣਜਾਣੇ 'ਚ ਸਾਹ ਰਾਹੀਂ ਸਰੀਰ 'ਚ ਪ੍ਰਵੇਸ਼ ਕਰ ਸਕਦੇ ਹਨ, ਜਿਸ ਨਾਲ ਤੁਹਾਨੂੰ ਹਾਈਪਰਸੈਂਸਿਟਿਵਿਟੀ ਨਿਊਮੋਨਾਈਟਿਸ, ਇਕ ਗੰਭੀਰ ਫੇਫੜਿਆਂ ਦੀ ਬੀਮਾਰੀ ਦਾ ਖ਼ਤਰਾ ਹੋ ਸਕਦਾ ਹੈ।''
ਇਹ ਵੀ ਪੜ੍ਹੋ : ਬਾਬਾ ਵੇਂਗਾ ਦੀ ਭਵਿੱਖਬਾਣੀ! ਇਸ ਸਾਲ ਦੇ ਅੰਤ 'ਚ 'ਕਰੋੜਪਤੀ' ਬਣਨਗੇ ਇਨ੍ਹਾਂ ਰਾਸ਼ੀਆਂ ਦੇ ਲੋਕ, ਲੱਗ ਸਕਦੀ ਹੈ ਲਾਟਰੀ
ਦੱਸਣਯੋਗ ਹੈ ਕਿ ਕਮਜ਼ੋਰ ਇਮਊਨਿਟੀ ਵਾਲੇ ਲੋਕਾਂ ਕਬੂਤਰਾਂ ਦੇ ਮਲ-ਮੂਤਰ ਤੋਂ ਹੋਣ ਵਾਲੀਆਂ ਬੀਮਾਰੀਆਂ ਦਾ ਸਭ ਤੋਂ ਵੱਧ ਖ਼ਤਰਾ ਹੁੰਦਾ ਹੈ। ਇਸ ਤੋਂ ਬਾਅਦ ਬਜ਼ੁਰਗਾਂ, ਛੋਟੇ ਬੱਚਿਆਂ, ਅਸਥਮਾ ਜਾਂ ਫੇਫੜਿਆਂ ਦੀ ਬੀਮਾਰੀ ਨਾਲ ਪੀੜਤ ਲੋਕ ਵੀ ਇਸ ਦੀ ਲਪੇਟ 'ਚ ਆ ਸਕਦੇ ਹਨ। ਜਾਣਕਾਰਾਂ ਅਨੁਸਾਰ ਕਬੂਤਰਾਂ ਦੀ ਬਿੱਠ ਜਾਂ ਖੰਭਾਂ ਦੇ ਸੰਪਰਕ 'ਚ ਲੰਬੇ ਸਮੇਂ ਤੱਕ ਰਹਿਣ ਨਾਲ ਸਾਹ ਨਾਲ ਜੁੜੀਆਂ ਬੀਮਾਰੀਆਂ ਦਾ ਰਿਸਕ ਵਧ ਜਾਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ ; 1 ਨਵੰਬਰ ਤੋਂ ਨਹੀਂ ਮਿਲੇਗੀ ਇਨ੍ਹਾਂ ਗੱਡੀਆਂ ਨੂੰ ਐਂਟਰੀ ! ਜਾਣੋ ਨਿਯਮ
NEXT STORY