ਬਰਲਿਨ : ਨਾਟੋ ਦੇ ਮੁਖੀ ਮਾਰਕ ਰੂਟ (Mark Rutte) ਨੇ ਵੀਰਵਾਰ ਨੂੰ ਗੱਠਜੋੜ ਦੇ ਯੂਰਪੀ ਸਹਿਯੋਗੀਆਂ ਨੂੰ ਇੱਕ ਸੰਭਾਵਿਤ ਸੰਘਰਸ਼ ਦੇ ਖਤਰੇ ਬਾਰੇ ਚਿਤਾਵਨੀ ਦਿੱਤੀ ਹੈ, ਜਿਸਦੇ ਲਈ ਉਨ੍ਹਾਂ ਨੇ ਸਾਰੇ ਸਹਿਯੋਗੀਆਂ ਨੂੰ ਆਪਣੀ ਰੱਖਿਆ ਕੋਸ਼ਿਸ਼ਾਂ ਨੂੰ ਤੇਜ਼ ਕਰਨ ਅਤੇ ਤਿਆਰ ਰਹਿਣ ਦੀ ਅਪੀਲ ਕੀਤੀ ਹੈ। ਆਪਣੀਆਂ ਚਿੰਤਾਵਾਂ ਜ਼ਾਹਰ ਕਰਦਿਆਂ, ਰੂਟ ਨੇ ਚਿਤਾਵਨੀ ਦਿੱਤੀ ਕਿ ਨਾਟੋ ਦੇ ਸਹਿਯੋਗੀ "ਰੂਸ ਦਾ ਅਗਲਾ ਨਿਸ਼ਾਨਾ" ਹੋ ਸਕਦੇ ਹਨ।
ਬਰਲਿਨ 'ਚ ਇੱਕ ਭਾਸ਼ਣ ਦਿੰਦੇ ਹੋਏ, ਨਾਟੋ ਮੁਖੀ ਨੇ ਕਿਹਾ ਕਿ "ਸੰਘਰਸ਼ ਸਾਡੇ ਦਰਵਾਜ਼ੇ 'ਤੇ ਹੈ" ਅਤੇ "ਰੂਸ ਯੂਰਪ 'ਚ ਜੰਗ ਵਾਪਸ ਲੈ ਆਇਆ ਹੈ।" ਉਨ੍ਹਾਂ ਮੁਤਾਬਕ, ਇਹ ਸੰਭਾਵਿਤ ਸੰਘਰਸ਼ "ਉਸ ਜੰਗ ਦੇ ਪੈਮਾਨੇ 'ਤੇ ਹੋ ਸਕਦਾ ਹੈ ਜਿਸ ਨੂੰ ਸਾਡੇ ਦਾਦਾ-ਦਾਦੀਆਂ ਅਤੇ ਪੜਦਾਦਿਆਂ ਨੇ ਝੱਲਿਆ ਸੀ।"
ਰੂਟ ਨੇ ਸਹਿਯੋਗੀਆਂ ਨੂੰ ਰੱਖਿਆ ਖਰਚ ਵਧਾਉਣ ਤੇ ਉਤਪਾਦਨ ਨੂੰ ਵਧਾਉਣ ਲਈ ਜ਼ੋਰ ਦਿੱਤਾ ਤਾਂ ਜੋ ਪਿਛਲੀਆਂ ਪੀੜ੍ਹੀਆਂ ਦੁਆਰਾ ਦੇਖੀ ਗਈ ਜੰਗ ਨੂੰ ਰੋਕਿਆ ਜਾ ਸਕੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਡਰਦੇ ਹਨ ਕਿ ਬਹੁਤ ਸਾਰੇ ਸਹਿਯੋਗੀ "ਚੁੱਪ-ਚਾਪ ਸੰਤੁਸ਼ਟ ਹਨ" ਅਤੇ ਯੂਰਪ ਵਿੱਚ ਰੂਸੀ ਖਤਰੇ ਦੀ ਤੁਰੰਤ ਲੋੜ ਨੂੰ ਮਹਿਸੂਸ ਨਹੀਂ ਕਰ ਰਹੇ ਹਨ। ਰੂਟ ਨੇ ਚਿਤਾਵਨੀ ਦਿੱਤੀ ਕਿ ਇਹ ਮੰਨਣਾ ਗਲਤ ਹੈ ਕਿ ਸਮਾਂ ਸਾਡੇ ਪੱਖ ਵਿੱਚ ਹੈ ਅਤੇ "ਕਾਰਵਾਈ ਦਾ ਸਮਾਂ ਹੁਣ ਹੈ।"
ਰੂਸ 5 ਸਾਲਾਂ ਅੰਦਰ ਹਮਲਾ ਕਰ ਸਕਦੈ
ਰੂਟ ਨੇ ਕਿਹਾ ਕਿ ਰੂਸ ਪੰਜ ਸਾਲਾਂ ਦੇ ਅੰਦਰ ਨਾਟੋ ਸਹਿਯੋਗੀਆਂ ਵਿਰੁੱਧ ਫੌਜੀ ਤਾਕਤ ਦੀ ਵਰਤੋਂ ਕਰਨ ਲਈ ਤਿਆਰ ਹੋ ਸਕਦਾ ਹੈ। ਨਾਟੋ ਮੁਖੀ ਨੇ ਦੱਸਿਆ ਕਿ ਰੂਸ ਨੇ ਇਸ ਸਾਲ ਹੁਣ ਤੱਕ ਯੂਕਰੇਨ ਵਿਰੁੱਧ 46,000 ਤੋਂ ਵੱਧ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ ਹਨ। ਇਸ ਤੋਂ ਇਲਾਵਾ, ਰੂਟ ਨੇ ਰੂਸ ਦੇ ਚੀਨ ਨਾਲ ਸਬੰਧਾਂ ਨੂੰ ਉਜਾਗਰ ਕੀਤਾ, ਚੀਨ ਨੂੰ ਯੂਕਰੇਨ ਵਿੱਚ ਮਾਸਕੋ ਦੀਆਂ ਜੰਗੀ ਕੋਸ਼ਿਸ਼ਾਂ ਲਈ "ਜੀਵਨ ਰੇਖਾ" (lifeline) ਦੱਸਿਆ। ਉਨ੍ਹਾਂ ਦੋਸ਼ ਲਾਇਆ ਕਿ ਚੀਨ ਹਥਿਆਰਾਂ ਲਈ ਲੋੜੀਂਦੇ ਜ਼ਿਆਦਾਤਰ ਅਹਿਮ ਇਲੈਕਟ੍ਰਾਨਿਕ ਪੁਰਜ਼ੇ ਰੂਸ ਨੂੰ ਸਪਲਾਈ ਕਰ ਰਿਹਾ ਹੈ। ਰੂਟ ਨੇ ਅੱਗੇ ਕਿਹਾ ਕਿ ਚੀਨ "ਆਪਣੇ ਸਹਿਯੋਗੀ ਨੂੰ ਯੂਕਰੇਨ 'ਚ ਹਾਰਨ ਨਹੀਂ ਦੇਣਾ ਚਾਹੁੰਦਾ।"
ਇਸੇ ਦਿਨ, ਵੀਰਵਾਰ ਨੂੰ, ਰੂਟ ਯੂਕਰੇਨ ਨੂੰ ਅਮਰੀਕੀ ਸੁਰੱਖਿਆ ਗਾਰੰਟੀਆਂ ਬਾਰੇ ਚੱਲ ਰਹੀਆਂ ਵਿਚਾਰ-ਵਟਾਂਦਰਿਆਂ ਵਿੱਚ ਵੀ ਸ਼ਾਮਲ ਹੋਏ, ਜਿਸ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਤੇ ਹੋਰ ਅਮਰੀਕੀ ਅਧਿਕਾਰੀ ਵੀ ਸ਼ਾਮਲ ਸਨ।
ਬੰਗਲਾਦੇਸ਼ ਚੋਣਾਂ ਦਾ ਭਾਰਤ 'ਤੇ ਜਾਣੋ ਕੀ ਹੋਵੇਗਾ ਅਸਰ ?
NEXT STORY