ਪਿਥੌਰਾਗੜ੍ਹ (ਭਾਸ਼ਾ)- ਤੀਰਥਯਾਤਰੀਆਂ ਨੇ ਪਹਿਲੀ ਵਾਰ ਭਾਰਤੀ ਖੇਤਰ ’ਚ ਪੁਰਾਣੇ ਲਿਪੁਲੇਖ ਦੱਰੇ ਤੋਂ ਭਗਵਾਨ ਸ਼ਿਵ ਦਾ ਨਿਵਾਸ ਮੰਨੀ ਜਾਣ ਵਾਲੀ ਪਵਿੱਤਰ ਕੈਲਾਸ਼ ਚੋਟੀ ਦੇ ਦਰਸ਼ਨ ਕੀਤੇ। ਇਸ ਤੋਂ ਪਹਿਲਾਂ, ਸ਼ਰਧਾਲੂਆਂ ਨੂੰ ਕੈਲਾਸ਼ ਚੋਟੀ ਦੇ ਦਰਸ਼ਨ ਲਈ ਤਿੱਬਤ ਦੇ ਅਧਿਕਾਰ ਵਾਲੇ ਖੇਤਰ ਦੀ ਯਾਤਰਾ ਕਰਨੀ ਪੈਂਦੀ ਸੀ। ਪਿਥੌਰਾਗੜ੍ਹ ਦੇ ਜ਼ਿਲਾ ਸੈਰ-ਸਪਾਟਾ ਅਧਿਕਾਰੀ ਕ੍ਰਿਤੀ ਚੰਦਰ ਆਰਿਆ ਨੇ ਕਿਹਾ ਕਿ 5 ਸ਼ਰਧਾਲੂਆਂ ਦੇ ਪਹਿਲੇ ਜਥੇ ਨੇ ਪੁਰਾਣੇ ਲਿਪੁਲੇਖ ਦੱਰੇ ਤੋਂ ਕੈਲਾਸ਼ ਪਰਬਤ ਦੀ ਚੋਟੀ ਦੇ ਦਰਸ਼ਨ ਕੀਤੇ। ਇਹ ਉਨ੍ਹਾਂ ਲਈ ਇਕ ਜਬਰਦਸਤ ਭਾਵਨਾਤਮਕ ਤਜਰਬਾ ਸੀ।
ਇਹ ਵੀ ਪੜ੍ਹ: ਜਯਾ ਬੱਚਨ ਨੇ ਸੂਚਨਾ ਤਕਨਾਲੋਜੀ ਸਬੰਧੀ ਸੰਸਦੀ ਕਮੇਟੀ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ
ਉਨ੍ਹਾਂ ਦੱਸਿਆ ਕਿ ਉਹ ਬੁੱਧਵਾਰ ਨੂੰ ਗੁੰਜੀ ਕੈਂਪ ਪੁੱਜੇ ਸਨ ਅਤੇ ਚੋਟੀ ਦੇ ਦਰਸ਼ਨ ਕਰਨ ਲਈ ਉਨ੍ਹਾਂ ਨੇ ਉੱਥੋਂ ਪੁਰਾਣੇ ਲਿਪੁਲੇਖ ਦੱਰੇ ਤੱਕ ਢਾਈ ਕਿਲੋਮੀਟਰ ਦੀ ਪੈਦਲ ਯਾਤਰਾ ਕੀਤੀ। ਸ਼ਰਧਾਲੂਆਂ ਦੇ ਨਾਲ ਯਾਤਰਾ ਕਰਨ ਵਾਲੇ ਆਰਿਆ ਨੇ ਕਿਹਾ ਕਿ ਸਾਰੇ ਸ਼ਰਧਾਲੂ ਬਹੁਤ ਉਤਸ਼ਾਹਿਤ ਸਨ ਅਤੇ ਜਦੋਂ ਉਨ੍ਹਾਂ ਨੇ ਪੁਰਾਣੇ ਲਿਪੁਲੇਖ ਦੱਰੇ ’ਤੇ ਬਣਾਏ ਗਏ ਸਥਾਨ ਤੋਂ ਪਵਿੱਤਰ ਕੈਲਾਸ਼ ਚੋਟੀ ਦੇ ਦਰਸ਼ਨ ਕੀਤੇ ਤਾਂ ਉਨ੍ਹਾਂ ਦੀ ਅੱਖਾਂ ’ਚ ਖੁਸ਼ੀ ਦੇ ਹੰਝੂ ਸਨ।
ਇਹ ਵੀ ਪੜ੍ਹੋ: ਨਾਟੋ ਦੇ ਨਵੇਂ ਸਕੱਤਰ ਜਨਰਲ ਮਾਰਕ ਰੂਟ ਅਹੁਦਾ ਸੰਭਾਲਣ ਮਗਰੋਂ ਆਪਣੀ ਪਹਿਲੀ ਫੇਰੀ 'ਤੇ ਪੁੱਜੇ ਯੂਕ੍ਰੇਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਜਲੀ ਦਾ ਬਿੱਲ ਨਹੀਂ ਕਰਵਾਇਆ ਜਮ੍ਹਾਂ, ਹੁਣ ਹੋਵੇਗੀ ਕਾਰਵਾਈ
NEXT STORY