ਨਵੀਂ ਦਿੱਲੀ- ਏਅਰ ਇੰਡੀਆ ਦੀ ਪਾਇਲਟ ਸ੍ਰਿਸ਼ਟੀ ਤੁਲੀ ਦੀ ਖੁਦਕੁਸ਼ੀ ਦੇ ਮਾਮਲੇ ’ਚ ਲਗਾਤਾਰ ਨਵੇਂ ਖੁਲਾਸੇ ਹੋ ਰਹੇ ਹਨ। ਮੁੰਬਈ ਪੁਲਸ ਦੇ ਜਾਂਚ ਕਰ ਰਹੇ ਸੂਤਰਾਂ ਨੇ ਦੱਸਿਆ ਕਿ ਖੁਦਕੁਸ਼ੀ ਤੋਂ ਪਹਿਲਾਂ ਸ੍ਰਿਸ਼ਟੀ ਅਤੇ ਉਸ ਦੇ ਬੁਆਏਫ੍ਰੈਂਡ ਆਦਿਤਿਆ ਨੇ 11 ਵਾਰ ਫੋਨ ’ਤੇ ਗੱਲ ਕੀਤੀ ਸੀ। ਸ੍ਰਿਸ਼ਟੀ ਨੇ ਆਦਿਤਿਆ ਨੂੰ ਇਕ ਵੀਡੀਓ ਕਾਲ ਵੀ ਕੀਤੀ, ਜਿਸ ’ਚ ਉਸ ਨੇ ਦੱਸਿਆ ਸੀ ਕਿ ਉਹ ਖੁਦਕੁਸ਼ੀ ਕਰਨ ਜਾ ਰਹੀ ਹੈ।
ਰਿਪੋਰਟ ਮੁਤਾਬਕ ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਆਦਿਤਿਆ ਨੇ ਦੱਸਿਆ ਕਿ ਉਸ ਨੇ ਸ੍ਰਿਸ਼ਟੀ ਨੂੰ ਧਮਕੀ ਦਿੱਤੀ ਸੀ ਤੇ ਕਿਹਾ ਸੀ ਕਿ ਜੇ ਉਸ ਨੇ ਖੁਦਕੁਸ਼ੀ ਕੀਤੀ ਤਾਂ ਉਹ ਵੀ ਖੁਦਕੁਸ਼ੀ ਕਰ ਲਵੇਗਾ। ਪੁਲਸ ਨੇ ਦੱਸਿਆ ਕਿ ਖੁਦਕੁਸ਼ੀ ਤੋਂ ਪਹਿਲਾਂ ਸ੍ਰਿਸ਼ਟੀ ਤੇ ਆਦਿਤਿਆ ਵਿਚਾਲੇ ਵ੍ਹਟਸਐਪ ’ਤੇ ਚੈਟਿੰਗ ਹੋਈ ਸੀ। ਆਦਿਤਿਆ ਨੇ ਇਨ੍ਹਾਂ ’ਚੋਂ ਕਈ ਮੈਸੇਜ ਡਿਲੀਟ ਕਰ ਦਿੱਤੇ ਸਨ। ਪੁਲਸ ਮੈਸੇਜ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।
ਦੱਸਣਯੋਗ ਹੈ ਕਿ 25 ਨਵੰਬਰ ਨੂੰ ਮੁੰਬਈ ਦੇ ਇਕ ਫਲੈਟ ’ਚ 25 ਸਾਲਾ ਪਾਇਲਟ ਸ੍ਰਿਸ਼ਟੀ ਦੀ ਲਾਸ਼ ਮਿਲੀ ਸੀ। ਉਸ ਨੇ ਡਾਟਾ ਕੇਬਲ ਨਾਲ ਫਾਹਾ ਲੈ ਲਿਆ ਸੀ। ਦੋਸ਼ ਹੈ ਕਿ ਉਸ ਨੇ ਆਪਣੇ ਬੁਆਏਫ੍ਰੈਂਡ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੀ। ਸ੍ਰਿਸ਼ਟੀ ਦੇ ਚਾਚੇ ਦੀ ਸ਼ਿਕਾਇਤ ਤੋਂ ਬਾਅਦ ਮੁਲਜ਼ਮ ਨੂੰ 26 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਸੰਭਲ ਹਿੰਸਾ: ਜ਼ਿਲ੍ਹੇ 'ਚ ਬਾਹਰੀ ਲੋਕਾਂ ਦੀ ਐਂਟਰੀ 'ਤੇ 10 ਦਸੰਬਰ ਤੱਕ ਰੋਕ
NEXT STORY