ਨਵੀਂ ਦਿੱਲੀ— ਸੰਸਦ 'ਚ ਕਈ ਮੁੱਦਿਆਂ ਨੂੰ ਲੈ ਕੇ ਚਰਚਾ ਹੋ ਰਹੀ ਹੈ, ਕਿਉਂਕਿ ਸੰਸਦ ਦਾ ਸਰਦ ਰੁੱਤ ਸੈਸ਼ਨ ਚੱਲ ਰਿਹਾ ਹੈ। ਲੋਕ ਸਭਾ 'ਚ ਪ੍ਰਸ਼ਨ ਕਾਲ ਦੌਰਾਨ ਰੇਲਵੇ ਨਾਲ ਜੁੜੇ ਕਈ ਸਵਾਲ ਵੀ ਪੁੱਛੇ ਜਾਣੇ ਸਨ। ਇਸੇ ਦਰਮਿਆਨ ਸੰਸਦ ਨਾਲ ਜੁੜੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਤੇ ਬਹਿਸ ਛਿੜ ਗਈ ਹੈ। ਦਰਅਸਲ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਗੱਡੀ ਤੋਂ ਉਤਰਦੇ ਸਮੇਂ ਸਿੱਧੇ ਸੰਸਦ ਭਵਨ ਵੱਲ ਦੌੜ ਰਹੇ ਹਨ। ਉਹ ਜਲਦਬਾਜ਼ੀ 'ਚ ਲੋਕ ਸਭਾ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਸੰਸਦ ਕੰਪਲੈਕਸ ਵਿਚ ਖੜ੍ਹੇ ਲੋਕ ਵੀ ਉਨ੍ਹਾਂ ਨੂੰ ਇਸ ਤਰ੍ਹਾਂ ਦੌੜਦੇ ਦੇਖ ਰਹੇ ਹਨ ਕਿ ਅਚਾਨਕ ਕੀ ਹੋ ਗਿਆ?

ਇਸ ਤਸਵੀਰ ਨੇ ਸੋਸ਼ਲ ਮੀਡੀਆ 'ਤੇ ਬਹਿਸ ਛੇੜ ਦਿੱਤੀ ਹੈ, ਨਾਲ ਹੀ ਲੋਕ ਟਵਿੱਟਰ 'ਤੇ ਮਜ਼ੇਦਾਰ ਕੁਮੈਂਟ ਵੀ ਕਰ ਰਹੇ ਹਨ। ਗੁਜਰਾਤ ਦੇ ਬਾਰਦੋਲੀ ਤੋਂ ਸੰਸਦ ਮੈਂਬਰ ਪ੍ਰਭੂ ਵਸਾਵਾ ਨੇ ਇਨ੍ਹਾਂ ਤਸਵੀਰਾਂ ਨੂੰ ਟਵੀਟ ਕੀਤਾ ਹੈ। ਜਿਸ 'ਚ ਉਨ੍ਹਾਂ ਨੇ ਕੈਪਸ਼ਨ ਦਿੱਤੀ ਹੈ, ''ਨਵੇਂ ਭਾਰਤ ਦੇ ਊਰਜਾਵਾਨ ਮੰਤਰੀ ਮਾਣਯੋਗ ਪਿਊਸ਼ ਗੋਇਲ ਜੀ ਕੈਬਨਿਟ ਬੈਠਕ ਦੀ ਸਮਾਪਤੀ ਤੋਂ ਬਾਅਦ ਦੌੜਦੇ ਹੋਏ ਸੰਸਦ ਪੁੱਜੇ, ਤਾਂ ਕਿ ਪ੍ਰਸ਼ਨ ਕਾਲ 'ਚ ਦੇਰੀ ਨਾ ਹੋ ਜਾਵੇ। ਪ੍ਰਭੂ ਵਸਾਵਾ ਦੀ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ 'ਤੇ ਕੁਮੈਂਟ ਆਉਣੇ ਸ਼ੁਰੂ ਹੋ ਗਏ। ਕੁਝ ਲੋਕਾਂ ਨੇ ਪਿਊਸ਼ ਗੋਇਲ ਦੀ ਤਾਰੀਫ ਕੀਤੀ ਅਤੇ ਕੁਝ ਨੇ ਟਰੋਲ। ਕਿਸੇ ਨੇ ਕੁਮੈਂਟ ਕੀਤਾ ਕਿ ਕੀ ਟਰੇਨ ਨਿਕਲ ਗਈ ਹੈ?

ਇਸ ਤੋਂ ਇਲਾਵਾ ਕਿਰਨ ਨਾਮ ਦੀ ਇਕ ਯੂਜ਼ਰ ਨੇ ਲਿਖਿਆ, ''ਰੇਲਵੇ ਦੀ ਸ਼ਾਨਦਾਰ ਕਮਾਈ 'ਤੇ ਸਵਾਲਾਂ ਤੋਂ ਬਚਦੇ ਹੋਏ ਦੌੜੇ ਪਿਊਸ਼ ਗੋਇਲ।'' ਇਸ ਦੇ ਨਾਲ ਹੀ ਕੁਝ ਲਿਖਿਆ, ''ਜਦੋਂ ਤੁਹਾਨੂੰ ਪਤਾ ਲੱਗੇ ਕਿ ਲੰਚ ਵਿਚ ਬਰਿਆਨੀ ਬਣੀ ਹੈ, ਤਾਂ ਇਸ ਤਰ੍ਹਾਂ ਹੀ ਦੌੜਿਆ ਜਾਂਦਾ ਹੈ।''
ਜਦੋਂ NRC ਦਾ ਵਿਰੋਧ ਕਰਦੇ ਹੋਏ ਵਿਧਾਨ ਸਭਾ 'ਚ ਜ਼ਮੀਨ 'ਤੇ ਹੀ ਲੇਟ ਗਏ ਵਿਧਾਇਕ
NEXT STORY