ਜੈਪੁਰ- ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਮੰਗਲਵਾਰ ਨੂੰ ਵਿਸ਼ਵਾਸ ਜਤਾਇਆ ਕਿ ਆਪਣੇ ਕੰਮ ਦੇ ਦਮ ’ਤੇ ਭਾਜਪਾ ਸੂਬੇ ’ਚ ਇਕ ਫਿਰ ਸਰਕਾਰ ਬਣਾਵੇਗੀ ਤੇ ਵਸੁੰਧਰਾ ਰਾਜੇ ਦਾ ਇਕ ਵਾਰ ਫਿਰ ਮੁੱਖ ਮੰਤਰੀ ਬਣਨਾ ਤੈਅ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ’ਤੇ ਨਕਾਰਾਤਮਕ ਰਾਜਨੀਤੀ ਕਰਨ ਦਾ ਦੋਸ਼ ਲਗਾਇਆ। ਇਥੇ ਪਾਰਟੀ ਦੇ ਮੀਡੀਆ ਸੈਂਟਰ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰੇਲ ਮੰਤਰੀ ਪਿਊਸ਼ ਗੋਇਲ ਨੇ ਕਿਹਾ, ‘‘ਪ੍ਰਧਾਨ ਮੰਤਰੀ ਜੀ ਦੀ ਅਗਵਾਈ ’ਚ ਜਿਸ ਤਰ੍ਹਾਂ ਪੂਰੇ ਦੇਸ਼ ’ਚ ਤੇ ਵਸੁੰਧਰਾ ਰਾਜੇ ਦੀ ਅਗਵਾਈ ’ਚ ਜਿਸ ਤਰ੍ਹਾਂ ਅਸੀਂ ਵਿਕਾਸ ਦੇਖਿਆ ਹੈ ਉਸ ਦੇ ਮੱਦੇਨਜ਼ਰ ਭਾਜਪਾ ਦੀ ਜਿੱਤ ਤੇ ਵਸੁੰਧਰਾ ਰਾਜੇ ਦਾ ਮੁੱਖ ਮੰਤਰੀ ਬਣਨਾ ਤੈਅ ਹੈ।’’
ਉਨ੍ਹਾਂ ਕਿਹਾ ਕਿ ਪਾਰਟੀ ਲਈ ਸੱਤਾ ਸੇਵਾ ਦਾ ਇਕ ਜ਼ਰੀਆ ਹੈ। ਉਨ੍ਹਾਂ ਕਿਹਾ, ‘‘ਅਸੀਂ ਸੱਤਾ ਨੂੰ ਸੇਵਾ ਦੇ ਰੂਪ ’ਚ ਦੇਖਦੇ ਹਾਂ ਨਾ ਕਿ ਸੱਤਾ ਦਾ ਮਤਲਬ ਸਿਰਫ ਇਕ ਘਰ ਦੀ ਸੱਤਾ ਦੇ ਰੂਪ ’ਚ।’’ ਉਨ੍ਹਾਂ ਵਿਸ਼ਵਾਸ ਜਤਾਇਆ ਕਿ ਪਾਰਟੀ ਆਪਣੇ ਵਿਕਾਸ ਕਾਰਜਾਂ ਦੀ ਬਦੌਲਤ ਜਨਤਾ ਦਾ ਆਸ਼ੀਰਵਾਦ ਪਾਉਣ ’ਚ ਸਫਲ ਹੋਵੇਗੀ। ਗੋਇਲ ਨੇ ਕਿਹਾ, ‘‘ਭਾਜਪਾ ਦੇ ਹਰ ਵਰਕਰ ਨੇ ਸੰਕਲਪ ਲੈ ਲਿਆ ਹੈ ਕਿ ਅਸੀਂ ਵਸੁੰਧਰਾ ਰਾਜੇ ਦੀ ਅਗਵਾਈ ’ਚ ਇਕ ਵਾਰ ਫਿਰ ਭਾਜਪਾ ਦੀ ਸਰਕਾਰ ਉਸੇ ਪੁਰਾਣੇ ਜੋਸ਼ ’ਚ ਬਣਾਵਾਂਗੇ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਰਾਜਸਥਾਨ ਦੀ ਜਨਤਾ ਵਿਕਾਸ ਦੇ ਇਨ੍ਹਾਂ ਸਾਰੇ ਕੰਮਾਂ ਦੀ ਸ਼ਲਾਘਾ ਕਰੇਗੀ ਤੇ ਭਾਜਪਾ ਤੇ ਵਸੁੰਧਰਾ ਰਾਜੇ ਨੂੰ ਆਸ਼ੀਰਵਾਦ ਦੇਵੇਗੀ। ਅਸੀਂ ਆਪਣੇ ਵਿਕਾਸ ਕੰਮ ਨੂੰ ਲੈ ਕੇ ਜਨਤਾ ਵਿਚਾਲੇ ਉਤਰੇ ਹਾਂ।’’
ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਲਗਾਤਾਰ ਨਕਾਰਾਤਮਕ ਰਾਜਨੀਤੀ ’ਚ ਲੱਗੀ ਹੈ। ਉਨ੍ਹਾਂ ਕਿਹਾ, ‘ਕਾਂਗਰਸ ਦੇ ਇਤਿਹਾਸ ’ਚ ਭ੍ਰਿਸ਼ਟਾਚਾਰ ਜੁੜਿਆ ਹੋਇਆ ਹੈ, ਕਾਂਗਰਸ ਦੇ ਸ਼ਾਸਨ ਕਾਲ ’ਚ ਜਾਤੀਵਾਦ ਤੇ ਭਾਸ਼ਾਵਾਦ ਜੁੜਿਆ ਰਹਿੰਦਾ ਸੀ। ਜਦੋਂ ਜਦੋਂ ਕਾਂਗਰਸ ਦੀ ਸਰਕਾਰ ਆਈ ਫਿਰਕੂ ਤਾਕਤਾਂ ਨੇ ਸਿਰ ਚੁੱਕਿਆ ਤੇ ਦੇਸ਼ ’ਚ ਤਾਣਅ ਰਿਹਾ। ਕਾਂਗਰਸ ਨੇ ਵੰਸ਼ਵਾਦ ਨੂੰ ਛੱਡ ਕੇ ਦੇਸ਼ ’ਚ ਵਿਕਾਸ ਦੀ ਗੱਲ ਕਦੇ ਸੋਚੀ ਹੀ ਨਹੀਂ।’
ਸਕੂਲ ਟੀਚਰ ਕਰਵਾਉਂਦਾ ਸੀ ਬੱਚਿਆਂ ਤੋਂ ਮਸਾਜ
NEXT STORY