ਨੈਸ਼ਨਲ ਡੈਸਕ— ਵਿੱਤ ਮੰਤਰਾਲਾ ਦੀ ਡਿਊਟੀ ਡਰਾਅਬੈਕ ਕਮੇਟੀ ਦੇ ਸ਼ਕਤੀਸ਼ਾਲੀ ਚੇਅਰਮੈਨ ਜੀ. ਕੇ. ਪਿਲਈ ਨੂੰ ਕੁਝ ਦਿਨ ਪਹਿਲਾਂ ਨਵੇਂ ਅੰਤਰਿਮ ਵਿੱਤ ਮੰਤਰੀ ਪਿਯੂਸ਼ ਗੋਇਲ ਦਾ ਸਾਹਮਣਾ ਕਰਨਾ ਪਿਆ। ਇਹ ਐਤਵਾਰ ਦਾ ਦਿਨ ਸੀ। ਗੋਇਲ ਨੇ ਆਪਣੇ ਦਫਤਰ ਵਿਚ ਇਕ ਹੰਗਾਮੀ ਮੀਟਿੰਗ ਸੱਦੀ ਤਾਂ ਜੋ ਗਾਰਮੈਂਟਸ ਦੇ ਬਰਾਮਦਕਾਰਾਂ ਨੂੰ ਵਾਪਸ ਕੀਤੀ ਜਾਣ ਵਾਲੀ ਰਕਮ ਦੇ ਲੰਮੇ ਸਮੇਂ ਤੋਂ ਲਟਕ ਰਹੇ ਮੁੱਦੇ ਦਾ ਕੋਈ ਹੱਲ ਲੱਭਿਆ ਜਾ ਸਕੇ। ਕੱਪੜਾ ਮੰਤਰੀ ਸਮ੍ਰਿਤੀ ਇਰਾਨੀ ਨੂੰ ਵੀ ਇਸ ਮੀਟਿੰਗ ਵਿਚ ਹਿੱਸਾ ਲੈਣ ਲਈ ਸੱਦਿਆ ਗਿਆ। ਨਾਲ ਹੀ ਚੋਟੀ ਦੇ ਅਧਿਕਾਰੀਆਂ ਅਤੇ ਬਰਾਮਦਕਾਰਾਂ ਨੂੰ ਵੀ ਸੱਦਿਆ ਗਿਆ ਤਾਂ ਜੋ ਇਸ ਸਮੱਸਿਆ ਦਾ ਕੋਈ ਹੱਲ ਲੱਭਿਆ ਜਾ ਸਕੇ। ਦੱਸ ਦੇਈਏ ਕਿ ਮੀਟਿੰਗ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਮਸਲਾ ਜੀ. ਕੇ. ਪਿਲਈ ਕਮੇਟੀ ਨੇ ਹੱਲ ਕਰਨਾ ਹੈ ਅਤੇ ਉਸਦੀ ਰਿਪੋਰਟ ਅਜੇ ਨਹੀਂ ਆਈ। ਗੋਇਲ ਨੇ ਇਸ 'ਤੇ ਵਿੱਤ ਮੰਤਰਾਲਾ ਦੇ ਚੋਟੀ ਦੇ ਅਧਿਕਾਰੀਆਂ ਨੂੰ ਹੈਰਾਨ ਹੋ ਕੇ ਪੁੱਛਿਆ ਕਿ ਕੀ ਤੁਸੀਂ ਸਾਰੇ ਪਿਲਈ ਕਮੇਟੀ ਦੀ ਰਿਪੋਰਟ ਨੂੰ ਉਡੀਕ ਰਹੇ ਹੋ? ਸਭ ਅਧਿਕਾਰੀਆਂ ਨੇ ਹਾਂ ਵਿਚ ਜਵਾਬ ਦਿੱਤਾ। ਗੋਇਲ ਨੇ ਉਸੇ ਸਮੇਂ ਆਪਣੇ ਮੋਬਾਇਲ ਫੋਨ ਤੋਂ ਪਿਲਈ ਦਾ ਨੰਬਰ ਮਿਲਾਇਆ। ਪਿਲਈ ਨੇ ਫੋਨ ਚੁੱਕਿਆ ਅਤੇ ਗੋਇਲ ਨੂੰ ਕਿਹਾ ਕਿ ਉਹ ਕਾਰ ਡ੍ਰਾਈਵ ਕਰ ਰਹੇ ਹਨ। ਗੋਇਲ ਨੇ ਉਨ੍ਹਾਂ ਨੂੰ ਨਿਮਰਤਾ ਨਾਲ ਕਿਹਾ ਕਿ ਉਹ ਕਾਰ ਨੂੰ ਸੜਕ ਦੇ ਇਕ ਪਾਸੇ ਖੜ੍ਹੀ ਕਰ ਦੇਣ। ਉਨ੍ਹਾਂ ਨਾਲ ਜ਼ਰੂਰੀ ਗੱਲ ਕਰਨੀ ਹੈ।
ਮੁਜਫੱਰਨਗਰ-ਸਹਾਰਨਪੁਰ ਹਾਈਵੇਅ 'ਤੇ ਸਥਿਤ ਟੋਲ ਪਲਾਜ਼ਾ ਨੂੰ ਕੀਤਾ ਗਿਆ ਭਗਵਾ ਰੰਗ
NEXT STORY