ਮੁੰਬਈ, (ਭਾਸ਼ਾ)- ਭਾਰਤ ਦੇ ਇਸ਼ਤਿਹਾਰ ਜਗਤ ਦੇ ਮਹਾਰਥੀਆਂ ’ਚੋਂ ਇਕ ਪਿਊਸ਼ ਪਾਂਡੇ ਦਾ ਸ਼ੁੱਕਰਵਾਰ ਨੂੰ ਮੁੰਬਈ ’ਚ ਦਿਹਾਂਤ ਹੋ ਗਿਆ। ਦੇਸ਼ ਦੀਆਂ 2014 ਦੀਆਂ ਸੰਸਦੀ ਚੋਣਾਂ ਦਾ ਲੋਕਪ੍ਰਿਯ ਸਲੋਗਨ ‘ਅਬ ਕੀ ਬਾਰ, ਮੋਦੀ ਸਰਕਾਰ’ ਪਾਂਡੇ ਨੇ ਹੀ ਲਿਖਿਆ ਸੀ। ਪਾਂਡੇ 1982 ’ਚ ‘ਓਗਿਲਵੀ ਇੰਡੀਆ’ ਨਾਲ ਜੁਡ਼ੇ ਅਤੇ ਬਾਅਦ ’ਚ ਕੰਪਨੀ ਦੇ ‘ਗਲੋਬਲ ਕ੍ਰੀਏਟਿਵ ਹੈੱਡ’ ਦੇ ਉੱਚੇ ਪੱਧਰ ਤੱਕ ਪੁੱਜੇ। ਉਨ੍ਹਾਂ ਨੇ ਇਸ਼ਤਿਹਾਰਾਂ ’ਚ ਸਥਾਨਕ ਭਾਸ਼ਾ, ਦੇਸੀ ਅੰਦਾਜ਼ ਅਤੇ ਭਾਵਨਾਵਾਂ ਨੂੰ ਸ਼ਾਮਲ ਕਰ ਕੇ ਭਾਰਤੀ ਇਸ਼ਤਿਹਾਰ ਜਗਤ ’ਚ ਨਵੀਂ ਕ੍ਰਾਂਤੀ ਪੈਦਾ ਕੀਤੀ।
ਉਨ੍ਹਾਂ ਵੱਲੋਂ ਤਿਆਰ ਕੀਤੇ ਗਏ ਲੋਕਪ੍ਰਿਯ ਇਸ਼ਤਿਹਾਰ ਦੇਸ਼ ਦਾ ਸੱਭਿਆਚਾਰ ਅਤੇ ਲੋਕਾਂ ਦੀਆਂ ਯਾਦਾਂ ਦਾ ਹਿੱਸਾ ਬਣ ਚੁੱਕੇ ਹਨ, ਜਿਨ੍ਹਾਂ ’ਚ ਕੈਡਬਰੀ ਦਾ ‘ਕੁਝ ਖਾਸ ਹੈ’, ਏਸ਼ੀਅਨ ਪੇਂਟਸ ਦਾ ‘ਹਰ ਖੁਸ਼ੀ ਮੇਂ ਰੰਗ ਲਾਏ’ ਅਤੇ ਫੈਵੀਕੋਲ ਦਾ (ਵਿਸ਼ੇਸ਼ ਤੌਰ ’ਤੇ ‘ਆਂਡੇ ਵਾਲਾ’) ਇਸ਼ਤਿਹਾਰ ਸ਼ਾਮਲ ਹਨ। ਪਾਂਡੇ ਨੂੰ 2016 ’ਚ ਪਦਮਸ਼੍ਰੀ ਅਤੇ 2024 ’ਚ ‘ਲੰਡਨ ਇੰਟਰਨੈਸ਼ਨਲ ਐਵਾਰਡਜ਼’ ਦੇ ‘ਲੇਜੈਂਡ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।
ਰਿਸ਼ਤੇਦਾਰਾਂ ਨੇ ਨਾਬਾਲਗ ਲੜਕੀ ਨਾਲ ਕੀਤਾ ਸਮੂਹਿਕ ਜ਼ਬਰ-ਜਨਾਹ
NEXT STORY