ਜਲੰਧਰ (ਵਰੁਣ)–ਅਰਬਨ ਅਸਟੇਟ ਫੇਜ਼-1 ਵਿਚ ਸਥਿਤ ਲੇਬਰ ਕਾਲੋਨੀ ਵਿਚ ਦੀਵਾਲੀ ਵਾਲੀ ਰਾਤ ਚਚੇਰੇ ਭਰਾ ਦਾ ਕਤਲ ਕਰਨ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਵੀਰੂ ਸਮੇਤ 3 ਫ਼ਰਾਰ ਮੁਲਜ਼ਮਾਂ ਦੀ ਭਾਲ ਵਿਚ ਥਾਣਾ ਨੰਬਰ 7 ਦੀ ਪੁਲਸ ਨੇ ਅੱਧੀ ਦਰਜਨ ਦੇ ਲਗਭਗ ਥਾਵਾਂ ’ਤੇ ਛਾਪੇਮਾਰੀ ਕੀਤੀ। ਹਾਲਾਂਕਿ ਪੁਲਸ ਨੂੰ ਛਾਪੇਮਾਰੀ ਦੌਰਾਨ ਤਿੰਨਾਂ ਵਿਚੋਂ ਕੋਈ ਵੀ ਨਹੀਂ ਮਿਲਿਆ ਪਰ ਜਿੱਥੇ-ਜਿੱਥੇ ਮੁਲਜ਼ਮਾਂ ਦੇ ਹੋਣ ਦੇ ਇਨਪੁੱਟ ਮਿਲ ਰਹੇ ਹਨ, ਪੁਲਸ ਉਥੇ ਰੇਡ ਕਰ ਰਹੀ ਹੈ।
ਇਹ ਵੀ ਪੜ੍ਹੋ: ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ! 31 ਤਾਰੀਖ਼ ਲਈ ਪੰਜਾਬ 'ਚ ਹੋਇਆ ਵੱਡਾ ਐਲਾਨ, PAP ਚੌਂਕ 'ਚ....
ਥਾਣਾ ਨੰਬਰ 7 ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ 6 ਮੁਲਜ਼ਮਾਂ ਵਿਚੋਂ ਵੀਰੂ ਦੀ ਮਾਂ ਸੀਮਾ, ਹਰਮਨਪ੍ਰੀਤ ਸਿੰਘ ਅਤੇ ਦਮਨ ਨੂੰ ਰਿਮਾਂਡ ’ਤੇ ਲਿਆ ਗਿਆ ਹੈ, ਜਦਕਿ 3 ਮੁਲਜ਼ਮ ਨਾਬਾਲਗ ਨਿਕਲੇ, ਜਿਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਮੁੱਖ ਮੁਲਜ਼ਮ ਵੀਰੂ ਪੁੱਤਰ ਦੀਪਕ ਨਿਵਾਸੀ ਲੇਬਰ ਕਾਲੋਨੀ, ਕਮਲ ਉਰਫ਼ ਮਿੱਠਾ ਪੁੱਤਰ ਰਵਿੰਦਰ ਕੁਮਾਰ ਨਿਵਾਸੀ ਗੜ੍ਹਾ ਅਤੇ ਵੰਸ਼ ਪੁੱਤਰ ਵਿੱਕੀ ਨਿਵਾਸੀ ਗੜ੍ਹਾ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵੀਰੂ ਦੀ ਮਾਂ ਸੀਮਾ, ਹਰਮਨਪ੍ਰੀਤ ਸਿੰਘ ਉਰਫ਼ ਕੁਲਦੀਪ ਨਿਵਾਸੀ ਲੇਬਰ ਕਾਲੋਨੀ ਅਤੇ ਦਮਨ ਪੁੱਤਰ ਰਵੀ ਨਿਵਾਸੀ ਫੱਗੂ ਮੁਹੱਲਾ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਕੁਸ਼ ਦੀ ਹੱਤਿਆ ਕਰਨ ਲਈ ਵਰਤਿਆ ਗਿਆ ਚਾਕੂ ਵੀਰੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਰਿਕਵਰ ਹੋਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਸਸਪੈਂਡ SHO ਦੀਆਂ ਵਧੀਆਂ ਮੁਸ਼ਕਿਲਾਂ! ਹੁਣ ਕੀਤੀ ਗਈ ਇਹ ਵੱਡੀ ਕਾਰਵਾਈ, ਮਚੀ ਤੜਥੱਲੀ
ਦੱਸ ਦੇਈਏ ਕਿ ਦੀਵਾਲੀ ਵਾਲੀ ਰਾਤ ਕਾਫ਼ੀ ਸਮੇਂ ਤੋਂ ਚੱਲ ਰਹੀ ਰੰਜਿਸ਼ ਨੂੰ ਲੈ ਕੇ ਵੀਰੂ ਨੇ ਲੜਾਈ ਨੂੰ ਬੜ੍ਹਾਵਾ ਦੇਣ ਲਈ ਪਹਿਲਾਂ ਕੁਸ਼ ਦੇ ਗੁਆਂਢੀਆਂ ਦੇ ਘਰ ’ਤੇ ਪਥਰਾਅ ਕੀਤਾ ਅਤੇ ਜਦੋਂ ਕੁਸ਼ ਨੇ ਇਸ ਦਾ ਵਿਰੋਧ ਕੀਤਾ ਤਾਂ ਅੱਧੀ ਰਾਤ ਲੱਗਭਗ 1.30 ਵਜੇ ਵੀਰੂ ਆਪਣੇ ਸਾਥੀਆਂ ਸਮੇਤ ਦੋਬਾਰਾ ਕੁਸ਼ ਦੇ ਘਰ ਦੇ ਬਾਹਰ ਆ ਕੇ ਗਾਲੀ-ਗਲੋਚ ਕਰਨ ਲੱਗਾ ਅਤੇ ਵਿਰੋਧ ਕਰਨ ’ਤੇ ਵੀਰੂ ਅਤੇ ਉਸ ਦੇ ਸਾਥੀਆਂ ਨੇ ਕੁਸ਼ ਅਤੇ ਉਸ ਦੇ ਵੱਡੇ ਭਰਾ ਨਿਖਿਲ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ।
ਹਮਲੇ ਵਿਚ ਵੀਰੂ ਨੇ ਕੁਸ਼ ਦੇ ਢਿੱਡ ਵਿਚ ਚਾਕੂ ਮਾਰ ਦਿੱਤੇ, ਜਦਕਿ ਸਰੀਰ ਦੇ ਹੋਰਨਾਂ ਹਿੱਸਿਆਂ ’ਤੇ ਵੀ ਚਾਕੂ ਨਾਲ ਵਾਰ ਕੀਤੇ, ਜਿਸ ਕਾਰਨ ਕੁਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਹਮਲਾਵਰਾਂ ਨੇ ਨਿਖਿਲ ਦੇ ਸਿਰ ’ਤੇ ਜਾਨਲੇਵਾ ਹਮਲਾ ਕੀਤਾ ਸੀ। ਜਿਉਂ ਹੀ ਹੱਤਿਆ ਦੀ ਸੂਚਨਾ ਪੁਲਸ ਨੂੰ ਮਿਲੀ ਤਾਂ ਪੁਲਸ ਨੇ 9 ਲੋਕਾਂ ’ਤੇ ਕੇਸ ਦਰਜ ਕਰਕੇ 6 ਮੁਲਜ਼ਮਾਂ ਨੂੰ ਕੁਝ ਸਮੇਂ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਵਿਚ ਵੀਰੂ ਦੀ ਮਾਂ ਸੀਮਾ ਵੀ ਸ਼ਾਮਲ ਸੀ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਭਾਜਪਾ ਦਾ ਸੀਨੀਅਰ ਆਗੂ 'ਆਪ' 'ਚ ਸ਼ਾਮਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਾਈਕੋਰਟ ਦੇ ਹੁਕਮਾਂ 'ਤੇ ਪੰਚਾਇਤੀ ਵੋਟਾਂ ਦੀ ਦੋਬਾਰਾ ਗਿਣਤੀ 'ਤੇ ਹਾਰੇ ਹੋਏ ਸਰਪੰਚ ਨੂੰ ਜੇਤੂ ਐਲਾਨਿਆ
NEXT STORY