ਨੈਸ਼ਨਲ ਡੈਸਕ : ਬਿਹਾਰ ਦੇ ਗਯਾ ਜ਼ਿਲ੍ਹੇ ਵਿੱਚ ਡਿਜੀਟਲ ਬੈਂਕਿੰਗ ਦਾ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਲੰਬਰ ਦਾ ਕੰਮ ਕਰਨ ਵਾਲੇ ਨੌਜਵਾਨ ਦੇ ਬੈਂਕ ਖਾਤੇ ਵਿੱਚ ਅਚਾਨਕ 294 ਕਰੋੜ 80 ਲੱਖ ਰੁਪਏ ਦਿਖਾਈ ਦੇਣ ਲੱਗੇ ਹਨ। ਬੋਧਗਯਾ ਬਲਾਕ ਦੇ ਮਸਤਪੁਰਾ ਪਿੰਡ ਦੇ ਰਹਿਣ ਵਾਲੇ ਵਿਕਾਸ ਕੁਮਾਰ ਨੇ ਜਦੋਂ ਜੀਓ ਫਾਈਨੈਂਸ ਐਪ ਰਾਹੀਂ ਆਪਣਾ ਬੈਂਕ ਬੈਲੇਂਸ ਚੈੱਕ ਕੀਤਾ, ਤਾਂ ਇੰਨੀ ਵੱਡੀ ਰਕਮ ਦੇਖ ਕੇ ਉਸ ਦੇ ਹੋਸ਼ ਉੱਡ ਗਏ।
ਜਾਣਕਾਰੀ ਦਿੰਦਿਆ ਵਿਕਾਸ ਕੁਮਾਰ, ਜੋ ਕਿ ਪੇਸ਼ੇ ਤੋਂ ਇਲੈਕਟ੍ਰੀਕਲ ਅਤੇ ਪਲੰਬਰ ਮਿਸਤਰੀ ਹੈ। ਉਸਨੇ ਦੱਸਿਆ ਕਿ ਉਸਦਾ ਜੀਓ ਪੇਮੈਂਟਸ ਬੈਂਕ ਵਿੱਚ ਪਿਛਲੇ ਲਗਭਗ 5 ਸਾਲਾਂ ਤੋਂ ਖਾਤਾ ਚੱਲ ਰਿਹਾ ਹੈ। ਦੋ ਦਿਨ ਪਹਿਲਾਂ ਜਦੋਂ ਉਸਨੇ ਆਪਣਾ ਬੈਲੇਂਸ ਚੈੱਕ ਕੀਤਾ ਤਾਂ ਖਾਤੇ ਵਿੱਚ 2,94,80,00,000 ਰੁਪਏ ਦਿਖਾਈ ਦਿੱਤੇ। ਪਹਿਲਾਂ ਉਸਨੂੰ ਲੱਗਿਆ ਕਿ ਇਹ ਕੋਈ ਤਕਨੀਕੀ ਖਰਾਬੀ ਹੋ ਸਕਦੀ ਹੈ, ਪਰ ਵੀਰਵਾਰ ਸ਼ਾਮ ਨੂੰ ਦੁਬਾਰਾ ਜਾਂਚ ਕਰਨ 'ਤੇ ਵੀ ਉਹੀ ਰਕਮ ਖਾਤੇ ਵਿੱਚ ਮੌਜੂਦ ਸੀ।
ਵਿਕਾਸ ਅਨੁਸਾਰ ਉਸਦੇ ਖਾਤੇ ਵਿੱਚ ਹੁਣ ਤੱਕ ਵੱਧ ਤੋਂ ਵੱਧ ਸਿਰਫ 6 ਤੋਂ 7 ਲੱਖ ਰੁਪਏ ਤੱਕ ਦਾ ਹੀ ਲੈਣ-ਦੇਣ ਹੋਇਆ ਹੈ। ਕਿਸੇ ਵੀ ਬੈਂਕਿੰਗ ਗਲਤੀ ਜਾਂ ਤਕਨੀਕੀ ਨੁਕਸ ਦੀ ਸੰਭਾਵਨਾ ਨੂੰ ਦੇਖਦੇ ਹੋਏ, ਉਸਨੇ ਖਾਤੇ ਵਿੱਚੋਂ ਪੈਸੇ ਕੱਢਣ ਜਾਂ ਕਿਸੇ ਵੀ ਕਿਸਮ ਦਾ ਲੈਣ-ਦੇਣ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਇਹ ਖ਼ਬਰ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਵਿਕਾਸ ਦੇ ਘਰ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਲੈ ਰਹੇ ਹਨ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਰਾਸ਼ੀ ਕਿਸੇ ਤਕਨੀਕੀ ਗੜਬੜੀ ਕਾਰਨ ਆਈ ਹੈ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼੍ਰੀ ਅਮਰਨਾਥ ਜਾਣ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ: ਇਸ ਵਾਰ QR ਕੋਡ ਨਾਲ ਹੋਵੇਗੀ ਪਛਾਣ, ਲਾਂਚ ਹੋਈ ਖ਼ਾਸ APP
NEXT STORY