ਬੁਲੰਦਸ਼ਹਿਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਵੀਰਵਾਰ ਨੂੰ ਉੱਤਰ-ਪ੍ਰਦੇਸ਼ ਦੇ ਬੁਲੰਦਸ਼ਹਿਰ ਪਹੁੰਚੇ। ਪੀ.ਐੱਮ. ਮੋਦੀ ਨੇ ਇਸ ਦੌਰਾਨ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਉਦਘਾਟਨ ਤੋਂ ਬਾਅਦ ਪੀ.ਐੱਮ. ਮੋਦੀ ਨੇ ਜਨਸਭਾ ਨੂੰ ਵੀ ਸੰਬੋਧਨ ਕੀਤਾ। ਇਸਤੋਂ ਪਹਿਲਾਂ ਮੰਚ 'ਤੇ ਸਥਾਨਕ ਨੇਤਾਵਾਂ ਨੇ ਉਨ੍ਹਾਂ ਨੂੰ ਭਗਵਾਨ ਰਾਮ ਦੀ ਮੂਰਤੀ ਭੇਂਟ ਕੀਤੀ। ਸੀ.ਐੱਮ. ਯੋਗੀ ਆਦਿਤਿਆਨਾਥ ਨੇ ਪੀ.ਐੱਮ. ਮੋਦੀ ਅਤੇ ਰਾਜਪਾਲ ਆਨੰਦੀ ਪਟੇਲ ਦਾ ਸਵਾਗ ਕੀਤਾ।
ਪ੍ਰੋਗਰਾਮ ਦੌਰਾਨ ਪੀ.ਐੱਮ. ਮੋਦੀ ਨੇ ਕਰੀਬ 20 ਹਜ਼ਾਰ ਕਰੋੜ ਰੁਪਏ ਦੇ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ, ਜਿਸ ਵਿਚ ਰੇਲ, ਸੜਕ, ਤੇਲ ਤੇ ਗੈਸ ਤੇ ਸ਼ਹਿਰ ਵਿਕਾਸ ਅਤੇ ਰਿਹਾਇਸ਼ ਵਰਗੇ ਕਈ ਮਹੱਤਵਪੂਰਨ ਪ੍ਰਾਜੈਕਟ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਦੇ ਮੁੱਦੇ 'ਤੇ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦੋਸ਼ ਲਗਾਇਆ ਕਿ ਉਨ੍ਹਾਂ ਦੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਭਾਰਤ ਦੇ ਨੌਜਵਾਨਾਂ ਦਾ ਭਵਿੱਖ 'ਹਨੇਰਾ' ਕਰ ਦਿੱਤਾ ਗਿਆ, ਜਦਕਿ ਮੌਜੂਦਾ ਕੇਂਦਰ ਸਰਕਾਰ ਉਨ੍ਹਾਂ ਨੂੰ ਇਸ ਤੋਂ ਬਾਹਰ ਕੱਢਣ ਦਾ ਕੰਮ ਕੀਤਾ। ਪ੍ਰਧਾਨ ਮੰਤਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਯੁਵਾ ਵਿੰਗ ਭਾਰਤੀ ਜਨਤਾ ਯੁਵਾ ਮੋਰਚਾ (ਬੀ.ਜੇ.ਵਾਈ.ਐੱਮ.) ਦੁਆਰਾ ਆਯੋਜਿਤ 'ਨਮੋ ਨਵਮਤਦਾਤਾ ਸੰਮੇਲਨ' ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰ ਰਹੇ ਸਨ। ਨੌਜਵਾਨਾਂ ਲਈ ਪੂਰਨ ਬਹੁਮਤ ਵਾਲੀ ਸਥਿਰ ਸਰਕਾਰ ਹੋਣ ਦੇ ਫਾਇਦਿਆਂ ਦੀ ਗਿਣਤੀ ਕਰਦਿਆਂ, ਉਨ੍ਹਾਂ ਕਿਹਾ ਕਿ ਇਸ ਨਾਲ ਧਾਰਾ 370 ਨੂੰ ਖਤਮ ਕਰਨ ਅਤੇ ਅਯੁੱਧਿਆ ਵਿਚ ਰਾਮ ਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦੀ ਉਡੀਕ ਖਤਮ ਹੁੰਦੀ ਹੈ ਅਤੇ ਵਿਸ਼ਵ ਪੱਧਰ 'ਤੇ ਭਾਰਤ ਦੀ ਭਰੋਸੇਯੋਗਤਾ ਵੀ ਵਧਦੀ ਹੈ।
ਕਲਿਆਣ ਸਿੰਘ ਨੂੰ ਯਾਦ ਕੀਤਾ
ਪੀ.ਐੱਮ. ਮੋਦੀ ਨੇ ਕਿਹਾ ਕਿ ਮੈਂ ਬੁਲੰਦਸ਼ਹਿਰ ਸਮੇਤ ਪੱਛਮੀ ਯੂ.ਪੀ. ਦੇ ਸਾਰੇ ਪਰਿਵਾਰਾਂ ਨੂੰ ਵਧਾਈ ਦਿੰਦਾ ਹਾਂ। ਭਰਾਵੋ ਅਤੇ ਭੈਣੋ, ਇਸ ਖੇਤਰ ਨੇ ਦੇਸ਼ ਨੂੰ ਕਲਿਆਣ ਸਿੰਘ ਵਰਗਾ ਪੁੱਤਰ ਦਿੱਤਾ ਹੈ, ਜਿਸ ਨੇ ਰਾਮ ਅਤੇ ਰਾਸ਼ਟਰ ਦੇ ਉਦੇਸ਼ ਦੋਵਾਂ ਲਈ ਆਪਣਾ ਜੀਵਨ ਸਮਰਪਿਤ ਕੀਤਾ ਸੀ। ਅੱਜ ਉਹ ਜਿੱਥੇ ਵੀ ਹਨ, ਅਯੁੱਧਿਆ ਧਾਮ ਦੇਖ ਕੇ ਬਹੁਤ ਖੁਸ਼ ਹੋਏ ਹੋਣਗੇ। ਇਹ ਸਾਡੀ ਖੁਸ਼ਕਿਸਮਤੀ ਹੈ ਕਿ ਦੇਸ਼ ਨੇ ਕਲਿਆਣ ਸਿੰਘ ਅਤੇ ਉਨ੍ਹਾਂ ਵਰਗੇ ਬਹੁਤ ਸਾਰੇ ਲੋਕਾਂ ਦੇ ਸੁਪਨੇ ਨੂੰ ਪੂਰਾ ਕੀਤਾ ਹੈ ਪਰ ਸਾਨੂੰ ਅਜੇ ਵੀ ਉਨ੍ਹਾਂ ਦੇ ਮਜ਼ਬੂਤ ਰਾਸ਼ਟਰ ਅਤੇ ਸੱਚੇ ਸਮਾਜਿਕ ਨਿਆਂ ਦੇ ਨਿਰਮਾਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਆਪਣੀ ਰਫਤਾਰ ਵਧਾਉਣੀ ਪਵੇਗੀ। ਇਸ ਦੇ ਲਈ ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ।
CM ਸੁੱਖੂ ਨੇ 54ਵੇਂ ਸੂਬਾ ਦਿਵਸ ਮੌਕੇ ਪ੍ਰਦੇਸ਼ ਵਾਸੀਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
NEXT STORY