ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵੀਰਵਾਰ ਨੂੰ ਲੋਕਾਂ ਨੂੰ 54ਵੇਂ ਪੂਰਨ ਸੂਬਾ ਸਥਾਪਨਾ ਦਿਵਸ 'ਤੇ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਸੁੱਖੂ ਨੇ ਆਪਣੇ ਸੋਸ਼ਲ ਮੀਡੀਆ ਸੰਦੇਸ਼ ਵਿਚ ਕਿਹਾ ਕਿ ਦੇਵਭੂਮੀ, ਬਹਾਦਰੀ ਅਤੇ ਸੱਭਿਆਚਾਰ ਦੀ ਧਰਤੀ ਹਿਮਾਚਲ ਪ੍ਰਦੇਸ਼ ਦੇ ਸਾਰੇ ਸਤਿਕਾਰਯੋਗ ਲੋਕਾਂ ਨੂੰ 54ਵੇਂ ਰਾਜ ਦਿਵਸ 'ਤੇ ਹਾਰਦਿਕ ਵਧਾਈਆਂ ਅਤੇ ਸ਼ੁੱਭਕਾਮਨਾਵਾਂ।
ਮੁੱਖ ਮੰਤਰੀ ਨੇ ਕਿਹਾ, “ਅੱਜ ਦਾ ਦਿਨ ਸਾਡੇ ਸਾਰਿਆਂ ਲਈ ਬਹੁਤ ਖਾਸ ਹੈ। ਸਾਨੂੰ ਮਾਣ ਹੈ ਕਿ ਸਾਡਾ ਹਿਮਾਚਲ ਪ੍ਰਦੇਸ਼ ਸਵੈ-ਨਿਰਭਰਤਾ ਦੇ ਸੁਫ਼ਨੇ ਨਾਲ ਅੱਗੇ ਵਧ ਰਿਹਾ ਹੈ ਅਤੇ ਵਿਵਸਥਾ ਵਿਚ ਬਦਲਾਅ ਦਾ ਗਵਾਹ ਬਣ ਰਿਹਾ ਹੈ। ਸਾਡੀ ਸਰਕਾਰ ਹਿਮਾਚਲ ਪ੍ਰਦੇਸ਼ ਨੂੰ ਦੇਸ਼ ਦਾ ਸਭ ਤੋਂ ਵਧੀਆ ਸੂਬਾ ਬਣਾਉਣ ਦਾ ਦ੍ਰਿੜ ਸੰਕਲਪ ਰੱਖਦੀ ਹੈ।'' ਇਸ ਮੌਕੇ ਮੁੱਖ ਮੰਤਰੀ ਨੇ ਧਰਮਪੁਰ, ਮੰਡੀ ਵਿਖੇ ਰਾਜ ਸਥਾਪਨਾ ਦਿਵਸ ਸਮਾਗਮ ਵਿਚ ਸ਼ਿਰਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਸਨਮਾਨਤ ਪ੍ਰਦੇਸ਼ ਵਾਸੀਆਂ ਨੂੰ ਇਸ ਮੌਕੇ ਨਮਨ। ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹਿਮਾਚਲ ਪ੍ਰਦੇਸ਼ ਤਰੱਕੀ ਦੇ ਰਾਹ 'ਤੇ ਵਧ ਰਿਹਾ ਹੈ ਅਤੇ ਭਵਿੱਖ 'ਚ ਆਤਮ-ਨਿਰਭਰਤਾ ਅਤੇ ਸਭ ਤੋਂ ਉੱਤਮ ਸੂਬਾ ਬਣਨ ਦਾ ਟੀਚਾ ਹਾਸਲ ਕਰੇਗਾ।
'ਭਾਰਤ ਜੋੜੋ ਨਿਆਂ ਯਾਤਰਾ' ਦੌਰਾਨ ਰਾਹੁਲ ਗਾਂਧੀ ਦੀ ਫਿਸਲੀ ਜ਼ੁਬਾਨ ਤਾਂ ਭਾਜਪਾ ਨੇ ਕੀਤਾ ਟ੍ਰੋਲ (ਵੀਡੀਓ)
NEXT STORY