ਨਵੀਂ ਦਿੱਲੀ - ਦੇਸ਼ ਨੂੰ ਸਵੈ-ਨਿਰਭਰ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦ੍ਰਿਸ਼ਟੀਕੋਣ ਅਤੇ ਸੋਚ ਸ਼ਲਾਘਾਯੋਗ ਹੈ, ਕਿਉਂਕਿ ਕੋਈ ਵੀ ਸੰਕਟ ਇਨੋਵੇਸ਼ਨ ਨੂੰ ਜਨਮ ਦਿੰਦਾ ਹੈ ਅਤੇ ਕੋਵਿਡ-19 ਦਾ ਇਹ ਸਮਾਂ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ ਹੈ। ਭਾਰਤ ਦੀ ਨੌਜਵਾਨ ਸ਼ਕਤੀ ਹੁਨਰਮੰਦ ਹੈ ਅਤੇ ਅਜਿਹੇ 'ਚ ਨੌਜਵਾਨਾਂ ਨੂੰ ਆਪਣੇ ਕੌਸ਼ਲ ਅਤੇ ਹੁਨਰ ਦਾ ਇਸਤੇਮਾਲ ਕਰ ਸਵੈ-ਨਿਰਭਰ ਇੰਡੀਆ ਮੁਹਿੰਮ ਦੇ ਵਿਕਾਸ 'ਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਇਹ ਸ਼ਬਦ ਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਜੀ ਨੇ ਲਾਈਵ ਸੈਸ਼ਨ ਦੌਰਾਨ ਕਹੇ। ਇਹ ਜ਼ਿਕਰ ਕੀਤਾ ਜਾਣਾ ਚਾਹੀਦਾ ਹੈ ਕਿ ਅੱਜ ਦੀ ਚਰਚਾ ਦੌਰਾਨ ਲੱਗਭੱਗ 45000 ਵਿਦਿਆਰਥੀਆਂ ਨੂੰ ਗੁਰੂਦੇਵ ਦੇ ਭਾਸ਼ਣ ਦੇ ਜ਼ਰੀਏ ਸੰਕਟ ਦੌਰਾਨ ਸਕਾਰਾਤਮਕ ਰਹਿਣ ਲਈ ਮਾਰਗ ਦਰਸ਼ਨ ਮਿਲਿਆ।
ਇਸ ਮੌਕੇ ਗੁਰੂਦੇਵ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਕੋਰੋਨਾ ਕਹਿਰ ਦੌਰਾਨ ਲੋਕਾਂ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਬਾਬਾ ਨਾਨਕ ਦੀਆਂ ਸਿੱਖਿਆਵਾਂ ਨੂੰ ਸਾਰਥਕ ਦੱਸਿਆ। ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ, ਵਾਈਸ ਚਾਂਸਲਰ, ਪ੍ਰੋ. ਵਾਈਸ ਚਾਂਸਲਰ ਡਾ. ਆਰ.ਐੱਸ. ਬਾਵਾ ਅਤੇ ਹੋਰ ਪਤਵੰਤੇ ਆਨਲਾਈਨ ਸੈਸ਼ਨ ਦੌਰਾਨ ਮੌਜੂਦ ਰਹੇ। ਦੱਸ ਦਈਏ ਕਿ ਇਸ ਸੰਕਟ ਦੀ ਹਾਲਤ 'ਚ ਵਿਦਿਆਰਥੀ ਭਾਈਚਾਰਾ ਅਸਹਿਜ ਮਹਿਸੂਸ ਕਰ ਰਿਹਾ ਹੈ ਅਤੇ ਵਿਦਿਆਰਥੀਆਂ ਦੀ ਇਸ ਮਾਨਸਿਕ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਆਰਟ ਆਫ ਲਿਵਿੰਗ ਸੰਸਥਾ ਦੇ ਸਹਿਯੋਗ ਨਾਲ ਚੰਡੀਗੜ੍ਹ ਯੂਨੀਵਰਸਿਟੀ, ਘਡੂਆਂ ਵੱਲੋਂ ਇੱਕ ਵਿਸ਼ੇਸ਼ ਸੈਸ਼ਨ ਦਾ ਪ੍ਰਬੰਧ ਕੀਤਾ ਗਿਆ, ਜਿਸ 'ਚ ਆਰਟ ਆਫ ਲਿਵਿੰਗ ਸੰਸਥਾ ਦੇ ਸੰਸਥਾਪਕ ਅਤੇ ਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਜੀ ਨੇ ਆਨਲਾਈਨ ਸੈਸ਼ਨ ਦੇ ਜ਼ਰੀਏ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਦੇਸ਼-ਦੁਨੀਆ ਦੇ ਤਮਾਮ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਜ਼ਿਕਰਯੋਗ ਹੈ ਚੰਡੀਗੜ੍ਹ ਯੂਨੀਵਰਸਿਟੀ ਦੇ ਅਕਾਦਮਿਕ ਸੈਸ਼ਨ 2020-2021 ਨੂੰ ਦੁਨੀਆ ਭਰ ਦੇ 37 ਤੋਂ ਜ਼ਿਆਦਾ ਦੇਸ਼ਾਂ ਅਤੇ ਦੇਸ਼ ਦੇ 24 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਭਰਪੂਰ ਸਮਰਥਨ ਮਿਲਿਆ ਹੈ।
ਗੁਰੂ ਰਵੀਸ਼ੰਕਰ ਜੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਮੰਨਣ ਵਾਲੇ ਵਿਅਕਤੀ ਜੀਵਨ ਦੀ ਅਸਲੀਅਤ, ਮਨੁੱਖੀ ਕਦਰਾਂ ਕੀਮਤਾਂ, ਖੁਸ਼ਹਾਲੀ ਅਤੇ ਸ਼ਾਂਤੀ ਨੂੰ ਪ੍ਰਾਪਤ ਕਰ ਲੈਂਦੇ ਹਨ। ਸਮਾਜ ਨੂੰ ਅਜਿਹੇ ਲੋਕਾਂ ਦੀ ਲੋੜ ਹੈ, ਜੋ ਮਨੁੱਖਤਾ ਦੀ ਭਲਾਈ ਲਈ ਕੰਮ ਕਰਦੇ ਹਨ ਅਤੇ ਦੂਜਿਆਂ ਲਈ ਜੀਵਨ ਜਿਉਂਦੇ ਹਨ, ਜਦੋਂ ਕਿ ਜੋ ਲੋਕ ਮੈਂ ਸ਼ਬਦ ਦੀ ਬਜਾਏ ਤੁਹਾਡਾ-ਤੁਹਾਡਾ ਕਹਿੰਦੇ ਹਨ, ਉਹ ਭਗਵਾਨ ਨੂੰ ਵੀ ਪਿਆਰਾ ਹੈ। ਸ਼੍ਰੀ ਸ਼੍ਰੀ ਰਵੀਸ਼ੰਕਰ ਜੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਜੋਸ਼ ਅਤੇ ਜਜ਼ਬੇ ਦੀ ਜਜਨੀ ਹੈ ਅਤੇ ਪੰਜਾਬ ਤੋਂ ਇਹ ਜੋਸ਼-ਸ਼ਕਤੀ ਪੂਰੇ ਭਾਰਤ ਦੇਸ਼ ਨੂੰ ਮਿਲੀ ਹੈ। ਉਨ੍ਹਾਂ ਨੇ ਗੁਰੂ ਨਾਨਕ ਜੀ ਦੇ ਵਾਕਿਆ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਸਾਨੂੰ ਜੋਸ਼ ਅਤੇ ਜਜ਼ਬੇ ਨਾਲ ਨਸ਼ੇ ਅਤੇ ਸਮਾਜ 'ਚ ਪ੍ਰਚਲਤ ਬੁਰਾਈਆਂ ਵਲੋਂ ਲੜਨਾ ਹੈ, ਮਗਰ ਗੁੱਸੇ ਨਾਲ ਨਹੀਂ ਸਗੋਂ ਸਬਰ ਅਤੇ ਸੰਜਮ ਨਾਲ ਚੰਗੀਆਂ ਕਦਰਾਂ ਕੀਮਤਾਂ ਨੂੰ ਉਭਾਰਨਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੁਨਿਆਭਰ 'ਚ ਹਰ 65 ਸਕਿੰਟ 'ਚ ਬੁਰੀਆਂ ਆਦਤਾਂ ਕਾਰਨ ਇੱਕ ਵਿਅਕਤੀ ਆਤਮ ਹੱਤਿਆ ਦਾ ਰਸਤਾ ਚੁਣ ਰਿਹਾ ਹੈ, ਕਿਉਂਕਿ ਉਸ ਦੇ ਕੋਲ ਨਕਾਰਾਤਮਕ ਚੀਜ਼ਾਂ ਨੂੰ ਨਜ਼ਰ ਅੰਦਾਜ ਕਰਨ ਅਤੇ ਜੀਵਨ ਅਤੇ ਚੁਣੌਤੀਆਂ ਨਾਲ ਲੜਨ ਲਈ ਊਰਜਾ ਅਤੇ ਉਤਸ਼ਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਸਮਾਜ 'ਚ ਅਜਿਹੇ ਲੋਕਾਂ ਦੀ ਜ਼ਰੂਰਤ ਹੈ, ਜੋ ਦੂਜਿਆਂ ਲਈ ਜੀ ਰਹੇ ਹਨ। ਗੁਰੂ ਰਵੀਸ਼ੰਕਰ ਜੀ ਨੇ ਕਿਹਾ ਕਿ ਕੋਵਿਡ-19 ਦੀ ਸੰਕਟਪੂਰਣ ਹਾਲਾਤਾਂ ਦੇ ਵੀ ਸਕਾਰਾਤਮਕ ਪਹਿਲੂ ਹਨ, ਜਿਵੇਂ ਕਿ ਰੁੱਝੇਵੇਂ ਦੇ ਦੌਰ 'ਚ ਸਾਨੂੰ ਆਪਣੇ ਪਰਿਵਾਰਾਂ ਨਾਲ ਸਮਾਂ ਗੁਜ਼ਾਰਨ ਦਾ ਮੌਕਾ ਮਿਲਿਆ ਹੈ, ਉਥੇ ਹੀ ਕੁਦਰਤ ਨੇ ਖੁਦ: ਸਵੱਛਤਾ ਹਾਸਲ ਕਰ ਲਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਨੌਜਵਾਨ ਪੀੜ੍ਹੀ ਸੰਪੂਰਨ ਹੁਨਰ ਹੈ ਅਤੇ ਇਸ ਸੰਕਟ ਦੀ ਹਾਲਤ 'ਚ ਨੌਜਵਾਨਾਂ ਨੂੰ ਆਪਣੇ ਕੌਸ਼ਲ ਅਤੇ ਹੁਨਰ ਦਾ ਪੂਰਾ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਇੱਕ ਸੁਰਿਹਰੀ ਮੌਕੇ ਦੇ ਰੂਪ 'ਚ ਵਿਦਿਆਰਥੀਆਂ ਦੇ ਸਾਹਮਣੇ ਹੈ ਅਤੇ ਆਪਣੇ ਹੁਨਰ ਅਤੇ ਕੌਸ਼ਲ ਦਾ ਇਸਤੇਮਾਲ ਕਰ ਇਨੋਵੇਸ਼ਨ ਨੂੰ ਬੜਾਵਾ ਦੇ ਕੇ ਮੇਕ ਇਨ ਇੰਡੀਆ ਮੁਹਿੰਮ ਨੂੰ ਬੜਾਵਾ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਸੰਕਟ ਦੀ ਇਸ ਸਥਿਤੀ 'ਚ ਰੁਕਣਾ ਨਹੀਂ ਹੈ ਅਤੇ ਸਾਨੂੰ ਸਮੱਸਿਆ ਨਹੀਂ, ਸਗੋਂ ਹੱਲ ਦਾ ਹਿੱਸਾ ਬਣਨਾ ਹੈ ਅਤੇ ਜੋ ਅਸੀਂ ਕਰ ਸਕਦੇ ਹਾਂ, ਉਹ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸਤਨਾਮ ਸਿੰਘ ਸੰਧੂ ਅਤੇ ਹੋਰ ਅਧਿਕਾਰੀਆਂ ਦੀ ਹਾਜ਼ਰੀ 'ਚ, ਡਰੱਗ ਫ੍ਰੀ ਇੰਡੀਆ ਦੀ ਤਰਜ਼ 'ਤੇ ਚੰਡੀਗੜ੍ਹ ਯੂਨੀਵਰਸਿਟੀ 'ਚ ‘ਡਰੱਗ ਫ੍ਰੀ ਕੈਂਪਸ’ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ ਗਈ।
ਉਨ੍ਹਾਂ ਕਿਹਾ ਕਿ ਇਸ ਸਮੇਂ ਵੀ ਨੌਜਵਾਨਾਂ ਕੋਲ ਬਹੁਤ ਮੌਕੇ ਹਨ ਅਤੇ ਉਨ੍ਹਾਂ ਨੂੰ ਜ਼ਿੰਦਗੀ ਦਾ ਅਨੰਦ ਲੈਣ ਅਤੇ ਸਿੱਖਣ 'ਚ ਬੈਲੇਂਸ ਬਣਾਉਂਦੇ ਹੋਏ ਸਕਿਲ ਡਿਵੈਲਪਮੈਂਟ 'ਤੇ ਕੰਮ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਵਿਦਿਆਰਥੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਖੁਸ਼ ਰਹਿਣਾ ਹੀ ਜੀਵਨ ਦਾ ਸਾਰ ਹੈ, ਪਰ ਕਦੇ ਵੀ ਆਪਣੀ ਖੁਸ਼ੀ ਨੂੰ ਦੂਜਿਆਂ ਦੇ ਦੁੱਖ ਦਾ ਕਾਰਨ ਨਾ ਬਣਨ ਦਿਓ। ਗੁਰੂ ਰਵੀਸ਼ੰਕਰ ਜੀ ਨੇ ਕਿਹਾ ਕਿ ਮੈਡੀਟੇਸ਼ਨ, ਪ੍ਰਾਣਾਂਯਾਮ, ਯੋਗ ਅਤੇ ਸਿਹਤਮੰਦ ਖੁਰਾਕ ਲੈਣ ਨਾਲ ਅਸੀਂ ਆਪਣੇ ਇਮਿਊਨ ਸਿਸਟਮ ਨੂੰ ਠੀਕ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਯੋਗ, ਧਿਆਨ ਅਤੇ ਚੰਗੇ ਮਨ ਦੀ ਸ਼ਾਂਤੀ ਲਈ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਹਾਵਰਡ ਯੂਨੀਵਰਸਿਟੀ ਦੀ ਖੋਜ ਦੇ ਅਨੁਸਾਰ ਸੰਯੁਕਤ ਰਾਜ ਅਮਰੀਕਾ ਦੇ 58 ਯੂਨੀਵਰਸਿਟੀਆਂ ਅਤੇ ਹਜ਼ਾਰਾਂ ਨੌਜਵਾਨਾਂ ਨੇ ਤਣਾਅ ਮੁਕਤ ਜੀਵਨ ਅਤੇ ਮਨ ਦੀ ਸ਼ਾਂਤੀ ਲਈ ਯੋਗ ਗਤੀਵਿਧੀਆਂ 'ਚ ਭਾਗ ਲਿਆ। ਉਨ੍ਹਾਂ ਕਿਹਾ ਕਿ ਸਾਨੂੰ ਦੁਖੀ ਲੋਕਾਂ ਨੂੰ ਅਣਡਿੱਠਾ ਨਹੀਂ ਕਰਨਾ ਚਾਹੀਦਾ ਹੈ ਸਗੋਂ ਆਪਣੇ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਉਨ੍ਹਾਂ ਨੇ ਚਿੰਤਾ ਅਤੇ ਦੁੱਖ ਤੋਂ ਮੁਕਤ ਹੋਣ ਲਈ ਐਕਸਰਸਾਇਜ, ਯੋਗ ਅਤੇ ਮੈਡੀਟੇਸ਼ਨ ਕਰਨਾ ਚਾਹੀਦਾ ਹੈ ਕਿਉਂਕਿ ਮੈਡੀਟੇਸ਼ਨ ਵਿਅਕਤੀ ਨੂੰ ਅੰਦਰੂਨੀ ਸ਼ਕਤੀ ਪ੍ਰਦਾਨ ਕਰਦਾ ਹੈ। ਗੁਰੂ ਰਵੀਸ਼ੰਕਰ ਜੀ ਨੇ ਕਿਹਾ ਕਿ ਇਸ ਸੰਕਟ ਦੀ ਘੜੀ 'ਚ ਸਾਨੂੰ ਸਕਾਰਾਤਮਕਤਾ ਦੇ ਨਾਲ ਖੁਸ਼ ਰਹਿਣ ਦਾ ਸੰਕਲਪ ਲੈ ਕੇ ਚੱਲਣਾ ਚਾਹੀਦਾ ਹੈ।
ਆਨਲਾਇਨ ਸੈਸ਼ਨ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਗੁਰੂ ਰਵੀਸ਼ੰਕਰ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਾਰਤ ਹੀ ਨਹੀਂ, ਪੂਰੀ ਦੁਨੀਆ ਲਈ ਤੁਹਾਡੀਆਂ ਸਿੱਖਿਆਵਾਂ ਬਹੁਤ ਮਾਇਨੇ ਰੱਖਦੀਆਂ ਹਨ ਅਤੇ ਤੁਹਾਡੇ ਵੱਲੋਂ ਦਿੱਤੇ ਗਏ ਪਿਆਰ ਅਤੇ ਸ਼ਾਂਤੀ ਦੇ ਸੁਨੇਹੇ ਨੂੰ ਹਰ ਵਿਅਕਤੀ ਅਪਣਾ ਰਿਹਾ ਹੈ। ਅੰਤ 'ਚ ਸ. ਸੰਧੂ ਨੇ ਕਿਹਾ ਕਿ ਇਸ ਕੋਵਿਡ ਦੀ ਸਥਿਤੀ 'ਚ ਨੌਜਵਾਨਾਂ ਲਈ ਗੁਰੂ ਰਵੀਸ਼ੰਕਰ ਜੀ ਦੇ ਸਕਾਰਾਤਮਕ ਵਿਚਾਰ ਮਾਰਗ ਦਰਸ਼ਕ ਦੇ ਰੂਪ 'ਚ ਕੰਮ ਕਰਨਗੇ।
ਸ਼ਕੁੰਤਲਾ ਦੇਵੀ ਨਹੀਂ ਇਹ ਨੌਜਵਾਨ ਹੈ ਦੁਨੀਆ ਦਾ ਸਭ ਤੋਂ ਤੇਜ ‘ਹਿਊਮਨ ਕੈਲਕੁਲੇਟਰ’
NEXT STORY