ਪੁਣੇ (ਭਾਸ਼ਾ)– ਮਹਾਰਾਸ਼ਟਰ ਦੇ ਪੁਣੇ ’ਚ ਭਾਜਪਾ ਦੇ ਇਕ ਵਰਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਕ ਮੰਦਰ ਕੁਝ ਦਿਨ ਪਹਿਲਾਂ ਬਣਾਇਆ ਸੀ ਪਰ ਹੁਣ ਮੰਦਰ ’ਚੋਂ ਪ੍ਰਧਾਨ ਮੰਤਰੀ ਦੀ ਮੂਰਤੀ ਨੂੰ ਹਟਾ ਦਿੱਤਾ ਗਿਆ ਹੈ। ਮੰਦਰ ਬਣਾਉਣ ਵਾਲੇ ਮਯੂਰ ਮੁੰਡੇ ਨੇ ਇਹ ਜਾਣਨ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਉਨ੍ਹਾਂ ਨੇ ਮੂਰਤੀ ਨੂੰ ਕਿਉਂ ਹਟਾਇਆ ਹੈ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਦਰਮਿਆਨ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਵਰਕਰਾਂ ਨੇ ਵੀਰਵਾਰ ਨੂੰ ਇੱਥੇ ਔਂਧ ਇਲਾਕੇ ’ਚ ਪ੍ਰਦਰਸ਼ਨ ਕੀਤਾ। ਰਾਕਾਂਪਾ ਦੀ ਸ਼ਹਿਰੀ ਇਕਾਈ ਦੇ ਮੁਖੀ ਪ੍ਰਸ਼ਾਂਤ ਜਗਤਾਪ ਨੇ ਵਿਅੰਗਾਤਮਕ ਲਹਿਜੇ ’ਚ ਕਿਹਾ,‘‘ਸ਼ਹਿਰ ’ਚ ਆਸ਼ਾਵਾਦ ਪ੍ਰਬਲ ਹੋ ਗਿਆ ਹੈ ਕਿ ਮੋਦੀ ਦੇ ਮੰਦਰ ਦੇ ਨਿਰਮਾਣ ਤੋਂ ਬਾਅਦ ਹੁਣ ਈਂਧਨ ਦੀਆਂ ਕੀਮਤਾਂ ’ਚ ਕਮੀ ਆਵੇਗੀ, ਮਹਿੰਗਾਈ ਘਟੇਗੀ ਅਤੇ ਲੋਕਾਂ ਦੇ ਖਾਤੇ ’ਚ 15-15 ਲੱਖ ਰੁਪਏ ਆਉਣਗੇ। ਅਸੀਂ ਇੱਥੇ ਆਏ ਹਾਂ ਅਤੇ ਦੇਖਿਆ ਕਿ ਮੰਦਰ ਤੋਂ ‘ਭਗਵਾਨ’ ਗਾਇਬ ਹਨ।’’
ਇਹ ਵੀ ਪੜ੍ਹੋ : ਪਤਨੀ ਨੇ ਘੁੰਡ ਕੱਢਣ ਤੋਂ ਕੀਤਾ ਇਨਕਾਰ ਤਾਂ ਪਤੀ ਨੇ ਧੀ 'ਤੇ ਕੱਢਿਆ ਗੁੱਸਾ, 3 ਸਾਲ ਦੀ ਮਾਸੂਮ ਦੀ ਹੋਈ ਮੌਤ
ਉਨ੍ਹਾਂ ਕਿਹਾ ਕਿ ਅਜਿਹੇ ਮੰਦਰ ਦਾ ਨਿਰਮਾਣ ‘ਬੌਧਿਕ ਦਿਵਾਲੀਏਪਨ’ ਦਾ ਪ੍ਰਤੀਕ ਹੈ। 37 ਸਾਲਾ ਮੁੰਡੇ ਨੇ ਪਹਿਲਾਂ ਕਿਹਾ ਸੀ ਕਿ ਮੰਦਰ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਅਯੁੱਧਿਆ ’ਚ ਰਾਮ ਮੰਦਰ ਦਾ ਨਿਰਮਾਣ ਕਰਵਾਇਆ ਹੈ। ਮੁੰਡੇ ਨੇ ਕਿਹਾ ਸੀ,‘‘ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਮੋਦੀ ਨੇ ਬਹੁਤ ਸਾਰੇ ਵਿਕਾਸ ਕੰਮ ਕੀਤੇ ਹਨ ਅਤੇ ਜੰਮੂ ਕਸ਼ਮੀਰ ’ਚ ਜਿਨ੍ਹਾਂ ਨੇ ਧਾਰਾ 370 ਰੱਦ ਕਰਨ, ਰਾਮ ਮੰਦਰ ਦਾ ਨਿਰਮਾਣ ਕਰਨ ਅਤੇ ਤਿੰਨ ਤਲਾਕ ਵਰਗੇ ਮੁੱਦਿਆਂ ਨੂੰ ਸਫ਼ਲਤਾਪੂਰਵਕ ਨਿਪਟਾਇਆ ਹੈ।’’ ਮੁੰਡੇ ਨੇ ਇਹ ਵੀ ਕਿਹਾ ਸੀ ਕਿ ਪ੍ਰਧਾਨ ਮੰਤਰੀ ਦੀ ਮੂਰਤੀ ਅਤੇ ਨਿਰਮਾਣ ’ਚ ਵਰਤਿਆ ਗਿਆ ਲਾਲ ਸੰਗਮਰਮਰ ਜੈਪੁਰ ਤੋਂ ਲਿਆਂਦਾ ਗਿਆ ਸੀ ਅਤੇ ਕੁੱਲ ਖਰਚ ਲਗਭਗ 1.6 ਲੱਖ ਰੁਪਏ ਆਇਆ ਸੀ।
ਇਹ ਵੀ ਪੜ੍ਹੋ : ਫੇਸਬੁੱਕ ਦੀ ਵੱਡੀ ਕਾਰਵਾਈ: ਕੋਰੋਨਾ ਵੈਕਸੀਨ ਨੂੰ ਲੈ ਕੇ ਅਫ਼ਵਾਹਾਂ ਫੈਲਾਉਣ ਵਾਲੇ ਦਰਜਨਾਂ ਪੇਜ ਕੀਤੇ ਡਿਲੀਟ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਮੁਨੱਵਰ ਰਾਣਾ ਨੇ ਤਾਲਿਬਾਨ ਨੂੰ ਲੈ ਕੇ ਫਿਰ ਦਿੱਤਾ ਵਿਵਾਦਿਤ ਬਿਆਨ
NEXT STORY