ਨਵੀਂ ਦਿੱਲੀ, (ਨਿਸ਼ਾਂਤ ਰਾਘਵ)- ਦਿੱਲੀ ਦੇ ਇਤਿਹਾਸਕ ਰਾਮਲੀਲਾ ਮੈਦਾਨ ’ਚ ਵੀਰਵਾਰ ਨੂੰ ਮੁੱਖ ਮੰਤਰੀ ਰੇਖਾ ਗੁਪਤਾ ਦੀ ਤੋਜਪੋਸ਼ੀ ਹੋ ਗਈ। ਰੇਖਾ ਗੁਪਤਾ ਦਾ ਸਹੁੰ ਚੁੱਕ ਸਮਾਗਮ ਕਈ ਕਾਰਨਾਂ ਕਰ ਕੇ ਖਾਸ ਰਿਹਾ। ਜਿੱਥੇ ਉਹ ਭਾਜਪਾ-ਐੱਨ. ਡੀ. ਏ. ਸ਼ਾਸਿਤ ਸਾਰੇ 21 ਸੂਬਿਆਂ ’ਚ ਪਹਿਲੀ ਮਹਿਲਾ ਮੁੱਖ ਮੰਤਰੀ ਬਣਨ ਦਾ ਰਿਕਾਰਡ ਆਪਣੇ ਸਹੁੰ ਚੁੱਕਣ ਦੇ ਨਾਲ ਹੀ ਬਣਾ ਗਈ, ਉੱਥੇ ਹੀ, ਭਾਜਪਾ ਹਾਈਕਮਾਨ, ਪੀ. ਐੱਮ. ਨਰਿੰਦਰ ਮੋਦੀ, ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਕੌਮੀ ਪ੍ਰਧਾਨ ਜੇ. ਪੀ. ਨੱਡਾ ਨੇ ਵੀ ਮੰਚ ’ਤੇ ਕਈ ਸਮੀਕਰਨਾਂ ਨੂੰ ਸਾਧਿਆ ਅਤੇ ਭਾਜਪਾ-ਐੱਨ. ਡੀ. ਏ. ਇਕਜੁੱਟਤਾ ਦਾ ਸੰਦੇਸ਼ ਦੇ ਕੇ ਵਿਰੋਧੀ ਧਿਰ ਦੇ ਸਾਰੇ ਹਮਲਿਆਂ ਦਾ ਮੂੰਹ ਤੋੜ ਦਿੱਤਾ।
ਮੰਚ ’ਤੇ ਐੱਨ. ਡੀ. ਏ. ਦਾ ਸ਼ਕਤੀ ਪ੍ਰਦਰਸ਼ਨ ਨਜ਼ਰ ਆਇਆ। ਸਾਰੇ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ, ਉੱਪ-ਮੁੱਖ ਮੰਤਰੀਆਂ ਸਮੇਤ ਕਈ ਦਿੱਗਜ ਐੱਨ. ਡੀ. ਏ. ਨੇਤਾ ਮੌਜੂਦ ਰਹੇ। ਭਾਜਪਾ ਨੇ ਮੰਚ ’ਤੇ ਬੈਠਣ ਦਾ ਪ੍ਰਬੰਧ ਵੀ ਇਸ ਤਰ੍ਹਾਂ ਕੀਤਾ ਸੀ ਕਿ ਉਹ ਸਾਰਿਆਂ ਨੂੰ ਆਸਾਨੀ ਨਾਲ ਵੇਖ-ਸੁਣ ਸਕਣ ਅਤੇ ਸਨਮਾਨਿਤ ਮਹਿਸੂਸ ਕਰਾਉਣ ’ਚ ਕੋਈ ਕਸਰ ਬਾਕੀ ਨਾ ਰਹੇ।
ਤਿੰਨ ਵੱਖ-ਵੱਖ ਮੰਚ ਵੀ ਇਸ ਢੰਗ ਨਾਲ ਬਣਾਏ ਗਏ ਸਨ। ਮੁੱਖ ਮੰਚ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਐੱਲ. ਜੀ. ਵੀ. ਕੇ. ਸਕਸੈਨਾ, ਦਿੱਲੀ ਦੇ ਮੁੱਖ ਮੰਤਰੀ ਅਤੇ ਮੰਤਰੀ ਪ੍ਰੀਸ਼ਦ ਦੇ ਮੈਂਬਰ, ਪ੍ਰਦੇਸ਼ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ, ਐੱਨ. ਡੀ. ਏ. ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਅਤੇ ਉੱਪ-ਮੁੱਖ ਮੰਤਰੀ ਵੀ ਮੌਜੂਦ ਸਨ। ਜਦੋਂ ਕਿ ਖੱਬੇ ਪਾਸੇ ਬਣੇ ਦੂਜੇ ਮੰਚ ’ਤੇ ਧਰਮ ਗੁਰੂ ਤੇ ਵਿਸ਼ੇਸ਼ ਮਹਿਮਾਨ ਅਤੇ ਸੱਜੇ ਪਾਸੇ ਬਣਾਏ ਗਏ ਤੀਸਰੇ ਮੰਚ ’ਤੇ ਸੰਗੀਤ ਪ੍ਰੋਗਰਾਮ ਨਾਲ ਜੁਡ਼ੇ ਕਲਾਕਾਰ ਸਨ। ਭਾਜਪਾ ਨੇ ਪਹਿਲੇ ਵਾਲੇ ਮੰਚ ਤੋਂ ਹੀ ਆਪਣੇ ਕਈ ਸਮੀਕਰਨਾਂ ਨੂੰ ਸਾਧਿਆ।
ਪਹਿਲਾਂ ਤਾਂ ਇਸ ਮੰਚ ਤੋਂ ਪ੍ਰਵੇਸ਼ ਵਰਮਾ ਦੀ ਨਾਰਾਜ਼ਗੀ ਨੂੰ ਨਵ-ਨਿਯੁਕਤ ਸੀ. ਐੱਮ. ਰੇਖਾ ਗੁਪਤਾ ਨੇ ਦੂਰ ਕੀਤਾ। ਉਸ ਤੋਂ ਬਾਅਦ ਉੱਤਰ, ਦੱਖਣ ਅਤੇ ਮਹਾਰਾਸ਼ਟਰ ਦਾ ਵੀ ਸਮੀਕਰਨ ਹੱਲ ਕਰ ਲਿਆ। ਭਾਜਪਾ ਨੇ ਬਿਹਾਰ ’ਚ ਵੀ ਇਸ ਨੂੰ ਸ਼ਕਤੀ ਪ੍ਰਦਰਸ਼ਨ ਦੇ ਤੌਰ ’ਤੇ ਦਰਸਾਉਂਦੇ ਹੋਏ ਇਕਜੁੱਟਤਾ ਦਾ ਸੰਦੇਸ਼ ਦੇ ਦਿੱਤਾ। ਹਾਲਾਂਕਿ ਇਸ ਸਹੁੰ ਚੁੱਕ ਸਮਾਗਮ ’ਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਕੇਂਦਰੀ ਮੰਤਰੀ ਅਤੇ ਐੱਲ. ਜੇ. ਪੀ. ਦੇ ਸੰਸਦ ਮੈਂਬਰ ਚਿਰਾਗ ਪਾਸਵਾਨ ਸ਼ਾਮਲ ਨਹੀਂ ਹੋ ਸਕੇ। ਦੱਸਿਆ ਜਾਂਦਾ ਹੈ ਕਿ ਨਿਤੀਸ਼ ਕੁਮਾਰ ਬਿਹਾਰ ’ਚ ਚੋਣ ਯਾਤਰਾ ’ਚ ਰੁੱਝੇ ਹੋਣ ਅਤੇ ਚਿਰਾਗ ਪਾਸਵਾਨ ਬਿਹਾਰ ਦੇ ਭਾਗਲਪੁਰ ’ਚ ਪੀ. ਐੱਮ. ਮੋਦੀ ਦੀ 24 ਫਰਵਰੀ ਨੂੰ ਹੋਣ ਵਾਲੀ ਸਭਾ ਦੀਆਂ ਤਿਆਰੀਆਂ ਦੇ ਰੁਝੇਵਿਆਂ ਕਾਰਨ ਪ੍ਰੋਗਰਾਮ ’ਚ ਨਹੀਂ ਪੁੱਜੇ।
ਦਿੱਲੀ 'ਚ ਆਯੁਸ਼ਮਾਨ ਯੋਜਨਾ ਨੂੰ ਮਨਜ਼ੂਰੀ, CM ਰੇਖਾ ਗੁਪਤਾ ਦੀ ਪਹਿਲੀ ਕੈਬਨਿਟ ਬੈਠਕ 'ਚ ਵੱਡੇ ਫੈਸਲੇ
NEXT STORY