ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਕਰ ਜੇਤੂ 'ਨਾਟੂ-ਨਾਟੂ' ਗੀਤ 'ਤੇ ਜਰਮਨ ਰਾਜਦੂਤ ਫਿਲਿਪ ਏਕਰਮੈਨ ਵਲੋਂ ਆਯੋਜਿਤ ਕੀਤੇ ਗਏ ਡਾਂਸ ਪ੍ਰੋਗਰਾਮ ਦੀ ਸੋਮਵਾਰ ਨੂੰ ਸ਼ਲਾਘਾ ਕੀਤੀ। ਪੀ.ਐੱਮ. ਮੋਦੀ ਨੇ ਇਕ ਟਵੀਟ 'ਚ ਕਿਹਾ,''ਭਾਰਤ ਦੇ ਰੰਗ ਅਤੇ ਸੁਆਦ! ਜਰਮਨ ਯਕੀਨੀ ਰੂਪ ਨਾਲ ਡਾਂਸ ਕਰ ਸਕਦੇ ਹਨ... ਚੰਗੀ ਤਰ੍ਹਾਂ ਨਾਲ ਡਾਂਸ ਕਰ ਸਕਦੇ ਹਨ।'' ਪ੍ਰਧਾਨ ਮੰਤਰੀ ਨੇ ਏਕਰਮੈਨ ਦੇ ਇਕ ਟਵੀਟ ਦੇ ਜਵਾਬ 'ਚ ਇਹ ਪ੍ਰਤੀਕਿਰਿਆ ਦਿੱਤੀ।
ਜਰਮਨੀ ਦੇ ਡਿਪਲੋਮੈਟ ਨੇ ਡਾਂਸ ਦਾ ਇਕ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਸੀ,''ਜਰਮਨ (ਜਰਮਨੀ ਦੇ ਲੋਕ) ਡਾਂਸ ਨਹੀਂ ਕਰ ਸਕਦੇ? ਮੈਂ ਅਤੇ ਮੇਰੀ ਭਾਰਤੀ ਜਰਮਨ ਟੀਮ ਨੇ ਪੁਰਾਣੀ ਦਿੱਲੀ 'ਚ 95ਵੇਂ ਆਸਕਰ ਸਮਾਰੋਹ 'ਚ 'ਨਾਟੂ-ਨਾਟੂ' ਦੀ ਜਿੱਤ ਦਾ ਜਸ਼ਨ ਮਨਾਇਆ। ਠੀਕ ਹੈ, ਬਹੁਤ ਚੰਗਾ ਤਾਂ ਨਹੀਂ ਹੈ ਪਰ ਮਜ਼ਾ ਆਇਆ!'' ਐੱਸ.ਐੱਸ. ਰਾਜਾਮੌਲੀ ਦੇ ਨਿਰਦੇਸ਼ਨ 'ਚ ਬਣੀ 'ਆਰਆਰਆਰ' ਦੇ ਗੀਤ 'ਨਾਟੂ-ਨਾਟੂ' ਨੇ 95ਵੇਂ ਅਕਾਦਮੀ ਪੁਰਸਕਾਰਾਂ 'ਚ ਸਰਵਸ਼੍ਰੇਸ਼ਠ ਮੂਲ ਗੀਤ ਦਾ ਆਸਕਰ ਪੁਰਸਕਾਰ ਜਿੱਤਿਆ ਹੈ। ਗੀਤ 'ਨਾਟੂ-ਨਾਟੂ' ਦੇ ਸੰਗੀਤਕਾਰ ਐੱਮ.ਐੱਮ. ਕੀਰਾਵਾਨੀ ਹਨ ਅਤੇ ਗੀਤਕਾਰ ਚੰਦਰਬੋਸ ਨੇ ਇ ਦੇ ਬੋਲ ਲਿਖੇ ਹਨ। ਇਸ ਨੂੰ ਆਵਾਜ਼ ਕਾਲ ਭੈਰਵ ਅਤੇ ਰਾਹੁਲ ਸਿਪਲੀਗੁੰਜ ਨੇ ਦਿੱਤੀ ਹੈ। 'ਨਾਟੂ-ਨਾਟੂ' ਦਾ ਮਤਲਬ ਹੁੰਦਾ ਹੈ 'ਨੱਚਣਾ'। ਗੀਤ ਅਭਿਨੇਤਾਵਾਂ ਰਾਮ ਚਰਨ ਅਤੇ ਜੂਨੀਅਰ ਐੱਨਟੀਆਰ 'ਤੇ ਫਿਲਮਾਇਆ ਗਿਆ ਹੈ, ਜਿਸ 'ਚ ਉਨ੍ਹਾਂ ਦੇ ਜ਼ੋਰਦਾਰ ਡਾਂਸ ਨੂੰ ਵੀ ਕਾਫ਼ੀ ਸ਼ਲਾਘਾ ਮਿਲੀ ਹੈ। ਗੀਤ ਨੂੰ ਗੋਲਡਨ ਗਲੋਬ ਅਤੇ ਕ੍ਰਿਟਿਕਸ ਚੁਆਇਸ ਐਵਾਰਡ ਪੁਰਸਕਾਰ ਵੀ ਮਿਲ ਚੁੱਕਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮੈਂ ਸੱਤਾ ਸੁੱਖ ਲਈ ਨਹੀਂ ਸਗੋਂ ਵਿਵਸਥਾ ਤਬਦੀਲੀ ਲਈ ਆਇਆ ਹਾਂ: CM ਸੁੱਖੂ
NEXT STORY