ਨਾਸਿਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਯਾਨੀ ਕਿ ਅੱਜ ਨਾਸਿਕ ਵਿਚ ਭਗਵਾਨ ਰਾਮ ਦੇ ਪ੍ਰਸਿੱਧ ਕਾਲਾਰਾਮ ਮੰਦਰ ਵਿਚ ਪੂਜਾ ਕੀਤੀ ਅਤੇ ਭਜਨ ਕੀਰਤਨ ਵਿਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਮੰਜੀਰਾ (ਟੱਲੀਆਂ) ਵੀ ਵਜਾਇਆ। ਮਹਾਰਾਸ਼ਟਰ ਦੇ ਇਕ ਦਿਨਾ ਦੌਰੇ 'ਤੇ ਆਏ ਪ੍ਰਧਾਨ ਮੰਤਰੀ ਨੇ ਸ਼ਹਿਰ ਦੇ ਪੰਚਵਟੀ ਖੇਤਰ ਵਿਚ ਗੋਦਾਵਰੀ ਨਦੀ ਦੇ ਕੰਢੇ ਸਥਿਤ ਮੰਦਰ 'ਚ ਦਰਸ਼ਨ ਕਰਨ ਤੋਂ ਪਹਿਲਾਂ ਸ਼ਹਿਰ ਵਿਚ ਇਕ ਰੋਡ ਸ਼ੋਅ ਵੀ ਕੀਤਾ।
ਇਹ ਵੀ ਪੜ੍ਹੋ- ਰਾਮ ਮੰਦਰ ਲਈ ਸ਼ੈੱਫ ਵਿਸ਼ਨੂੰ ਬਣਾਉਣਗੇ 7000 ਕਿਲੋ 'ਹਲਵਾ', ਕਰੇਨ ਨਾਲ ਚੁੱਕੀ ਜਾਵੇਗੀ ਕੜਾਹੀ
ਪ੍ਰਧਾਨ ਮੰਤਰੀ ਦਾ ਇਹ ਦੌਰਾ 22 ਜਨਵਰੀ ਨੂੰ ਅਯੁੱਧਿਆ ਵਿਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਠੀਕ 10 ਦਿਨ ਪਹਿਲਾਂ ਹੋਇਆ। ਕਾਲਾਰਾਮ ਮੰਦਰ ਦੇ ਟਰੱਸਟੀ ਅਨੀਕੇਤ ਨਿਕਮ ਅਤੇ ਧਨੰਜੈ ਪੁਜਾਰੀ ਨੇ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ। ਇਸ ਦਰਮਿਆਨ ਸੜਕ ਦੇ ਦੋਹਾਂ ਪਾਸੇ ਲੋਕਾਂ ਨੇ 'ਜੈ ਸ਼੍ਰੀਰਾਮ' ਦੇ ਨਾਅਰੇ ਲਾਏ। ਪ੍ਰਧਾਨ ਮੰਤਰੀ ਮੋਦੀ ਨੇ ਮੰਦਰ ਵਿਚ ਭਗਵਾਨ ਗਣੇਸ਼ ਅਤੇ ਭਗਵਾਨ ਰਾਮ ਦੀ ਪੂਜਾ ਅਤੇ ਆਰਤੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਹੋਰ ਭਗਤਾਂ ਨਾਲ ਮੰਜੀਰੇ ਵਜਾਏ।
ਇਹ ਵੀ ਪੜ੍ਹੋ- 2400 ਕਿਲੋ ਦਾ ਘੰਟਾ, 108 ਫੁੱਟ ਲੰਬੀ ਅਗਰਬੱਤੀ, ਰਾਮ ਲੱਲਾ ਲਈ ਦੇਸ਼-ਵਿਦੇਸ਼ ਤੋਂ ਆ ਰਹੇ ਤੋਹਫ਼ੇ
ਮੰਦਰ ਦੇ ਟਰੱਸਟੀ ਮੈਂਬਰਾਂ ਨੇ ਉਨ੍ਹਾਂ ਨੂੰ ਸ਼ਾਲ, ਪ੍ਰਸ਼ੰਸਾ ਪੱਤਰ, ਯਾਦਗਾਰੀ ਚਿੰਨ੍ਹ, ਭਗਵਾਨ ਰਾਮ ਦੀ ਚਾਂਦੀ ਦੀ ਮੂਰਤੀ ਅਤੇ ਮੰਦਰ ਦੇ ਦੇਵਤਿਆਂ ਭਗਵਾਨ ਰਾਮ, ਸੀਤਾ ਅਤੇ ਲਕਸ਼ਮਣ ਦੀਆਂ ਤਸਵੀਰਾਂ ਦੇ ਕੇ ਸਨਮਾਨਿਤ ਕੀਤਾ। ਉਸ ਨੂੰ ਮੰਦਰ ਵਿਚ ਪੰਜੀਰੀ (ਪ੍ਰਸ਼ਾਦ) ਦਿੱਤੀ ਗਈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਮਹਾਂਕਾਵਿ ਰਾਮਾਇਣ ਦੀ ਕਥਾ ਸੁਣੀ। ਮੰਦਰ ਦਾ ਦੌਰਾ ਕਰਨ ਤੋਂ ਬਾਅਦ, ਪ੍ਰਧਾਨ ਮੰਤਰੀ 27ਵੇਂ ਰਾਸ਼ਟਰੀ ਯੁਵਕ ਉਤਸਵ ਦੇ ਉਦਘਾਟਨ ਸਥਾਨ ਤਪੋਵਨ ਮੈਦਾਨ ਲਈ ਰਵਾਨਾ ਹੋਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੋਟਲ ਦੇ ਕਮਰੇ 'ਚ ਹਮਲੇ ਦੀ ਸ਼ਿਕਾਰ ਹੋਈ ਔਰਤ ਨੇ ਲਗਾਇਆ ਸਮੂਹਿਕ ਜਬਰ ਜ਼ਿਨਾਹ ਦਾ ਦੋਸ਼
NEXT STORY