ਜਲੰਧਰ (ਵਰੁਣ)-ਲੁਧਿਆਣਾ ਤੋਂ ਜੰਮੂ ਲਿਜਾਈ ਜਾ ਰਹੀ ਗਊ ਮਾਸ ਦੀ ਗੱਡੀ ਨੂੰ ਹਿੰਦੂ ਸੰਗਠਨ ਅਤੇ ਗਊ ਰੱਖਿਅਕ ਦਲ ਨੇ ਪਠਾਨਕੋਟ ਚੌਂਕ ਨੇੜੇ ਕਾਬੂ ਕਰ ਲਿਆ। ਹੈਰਾਨੀ ਦੀ ਗੱਲ ਹੈ ਕਿ ਥਾਣਾ ਨੰ. 8 ਦੇ ਏ. ਐੱਸ. ਆਈ. ਨੇ ਗੱਡੀ ਵਿਚ ਚਿਕਨ ਅਤੇ ਮੱਛੀ ਦੱਸਿਆ ਪਰ ਜਾਂਚ ਕਰਨ ’ਤੇ ਗਾਊ ਮਾਸ ਮਿਲਣ ਤੋਂ ਬਾਅਦ ਹਿੰਦੂ ਸੰਗਠਨਾਂ ਦਾ ਗੁੱਸਾ ਫੁੱਟ ਗਿਆ। ਹਾਲਾਤ ਇਹ ਬਣੇ ਕਿ ਐੱਸ. ਐੱਚ. ਓ. ਥਾਣਾ ਨੰ. 8 ਨੇ ਮੌਕਾ ਸੰਭਾਲਦੇ ਹੋਏ ਗੱਡੀ ਨੂੰ ਖ਼ੁਦ ਡਰਾਈਵ ਕੀਤਾ ਅਤੇ ਥਾਣੇ ਲੈ ਗਏ।
ਰੂਦਰ ਸੈਨਾ ਦੇ ਮੋਹਿਤ ਨੇ ਦੱਸਿਆ ਕਿ ਗੱਡੀ ਲੁਧਿਆਣਾ ਤੋਂ ਜੰਮੂ ਵੱਲ ਜਾ ਰਹੀ ਸੀ। ਗੱਡੀ ’ਚ ਚਿਕਨ ਅਤੇ ਮੱਛੀ ਹੈ ਪਰ ਪਿੱਛੇ ਗਊ ਮਾਸ ਲੁਕਾ ਕੇ ਰੱਖਿਆ ਸੀ। ਮੋਹਿਤ ਨੇ ਆਪਣੀ ਟੀਮ ਨੂੰ ਸਤਰਕ ਕੀਤਾ, ਜਿਸ ਦੇ ਬਾਅਦ ਪਠਾਨਕੋਟ ਚੌਂਕ ਨੇੜਏ ਗੱਡੀ ਨੂੰ ਰੋਕਿਆ ਤਾਂ ਡਰਾਈਵਰ ਨੇ ਉੱਥੋਂ ਗੱਡੀ ਭਜਾ ਲਈ ਅਤੇ ਪਿੱਛਾ ਕਰਕੇ ਉਸ ਨੂੰ ਪਠਾਨਕੋਟ ਚੌਂਕ ਤੋਂ ਕਾਬੂ ਕਰ ਲਿਆ।
ਇਹ ਵੀ ਪੜ੍ਹੋ- ਪੰਜਾਬ 'ਚ ਪੈ ਰਹੇ ਮੀਂਹ ਨੇ ਠਾਰੇ ਲੋਕ, ਹੋਰ ਜ਼ੋਰ ਫੜੇਗੀ ਠੰਡ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ
ਤਲਾਸ਼ੀ ਲੈਣ ’ਤੇ ਗੱਡੀ ’ਚੋਂ ਗਊ ਮਾਸ ਦੇ 30-30 ਕਿਲੋ ਦੇ ਡੇਢ ਟਨ ਦੇ ਪੈਕੇਟ ਬਰਾਮਦ ਹੋਏ। ਉਨ੍ਹਾਂ ਕਿਹਾ ਕਿ ਏ. ਐੱਸ. ਆਈ. ਚਿਕਨ ਅਤੇ ਮੱਛੀ ਦੇ ਮਾਸ ਦਾ ਪੱਖ ਲੈਂਦਾ ਰਿਹਾ ਪਰ ਜਦੋਂ ਉਨ੍ਹਾਂ ਨੇ ਤਲਾਸ਼ੀ ਲਈ ਤਾਂ ਅੰਦਰੋਂ ਗਊ ਮਾਸ ਬਰਾਮਦ ਹੋਇਆ। ਉੱਥੇ ਮਾਮਲਾ ਭੜਕਿਆ ਤਾਂ ਥਾਣਾ 8 ਦੇ ਐੱਸ. ਐੱਚ. ਓ. ਗੁਰਮੁਖ ਸਿੰਘ ਵੀ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਮਾਮਲਾ ਸੁਲਝਾਇਆ ਅਤੇ ਗੱਡੀ ਨੂੰ ਡਰਾਈਵਰ ਕਰਕੇ ਥਾਣੇ ਲੈ ਗਏ। ਐੱਸ. ਐੱਚ. ਓ. ਗੁਰਮੁਖ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੈਂਪਲ ਲੈਣ ਦੇ ਬਾਅਦ ਜੋ ਵੀ ਰਿਪੋਰਟ ਆਵੇਗੀ ਉਸ ਦੇ ਤਹਿਤ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ 11 ਕਤਲ ਕਰਨ ਵਾਲੇ ਸੀਰੀਅਲ ਕਿਲਰ ਬਾਰੇ ਵੱਡੇ ਖ਼ੁਲਾਸੇ, ਹੁਸ਼ਿਆਰਪੁਰ ਨਾਲ ਵੀ ਜੁੜੇ ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੀਲ ਬਣਾਉਣ ਦਾ ਜਨੂੰਨ, ਮਹਿਲਾ ਵੱਲੋਂ ਪਾਗਲਪਣ ਦੀਆਂ ਹੱਦਾਂ ਪਾਰ, ਸੜਕ ਵਿਚਾਲੇ ਬਣਾਈ ਵੀਡੀਓ
NEXT STORY