ਨੈਸ਼ਨਲ ਡੈਸਕ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦਾ ਫਿਟਨੈੱਸ ਚੈਲੇਂਜ ਪੂਰਾ ਕਰ ਲਿਆ ਹੈ। ਪੀ.ਐੱਮ. ਨੇ ਬੁੱਧਵਾਰ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਫਿਟਨੈੱਸ ਦਾ ਇਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿਚ ਉਹ ਕਈ ਤਰ੍ਹਾਂ ਦੇ ਯੋਗਾ ਕਰਦੇ ਦਿਖਾਈ ਦੇ ਰਹੇ ਹਨ। ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਹੀ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਅਤੇ ਖਿਡਾਰਣ ਮੋਨਿਕਾ ਬੱਤਰਾ ਨੂੰ ਵੀ ਤੰਦਰੁਸਤੀ ਲਈ ਚੁਣੌਤੀ ਦਿੱਤੀ ਹੈ। ਮੋਦੀ ਨੇ ਕੋਹਲੀ ਦਾ ਫਿਟਨੈੱਸ ਚੈਲੇਂਜ ਸਵੀਕਾਰ ਕਰਦੇ ਹੋਏ ਕਿਹਾ ਸੀ ਕਿ ਮੈਂ ਜਲਦੀ ਹੀ ਆਪਣੀ ਫਿਟਨੈੱਸ ਦਾ ਵੀਡੀਓ ਜਾਰੀ ਕਰਾਂਗਾ।
ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਲਿਖਿਆ ਹੈ ਕਿ ਮੈਂ ਆਪਣੀ ਸਵੇਰ ਦੀ ਕਸਰਤ ਦਾ ਵੀਡੀਓ ਜਾਰੀ ਕਰ ਰਿਹਾ ਹਾਂ। ਯੋਗ ਤੋਂ ਇਲਾਵਾ ਮੈਂ ਕੁਦਰਤ ਨਾਲ ਸੰਬੰਧਿਤ ਪੰਚ ਤੱਤਾਂ ਤੋਂ ਵੀ ਕਾਫੀ ਪ੍ਰਭਾਵਿਤ ਹਾਂ। ਇਹ ਕਾਫੀ ਤਾਜ਼ਾ ਮਹਿਸੂਸ ਕਰਵਾਉਂਦੇ ਹਨ। ਜ਼ਿਕਰਯੋਗ ਹੈ ਕਿ ਵਿਰਾਟ ਨੇ ਆਪਣਾ ਵੀਡੀਓ ਟਵੀਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ , ਮਹਿੰਦਰ ਸਿੰਘ ਧੋਨੀ ਅਤੇ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਫਿਟਨੈੱਸ ਚੈਲੇਂਜ ਕਬੂਲ ਕਰਨ ਦੀ ਚੁਣੌਤੀ ਦਿੱਤੀ ਸੀ। ਜਿਸ ਦੇ ਜਵਾਬ ਵਿਚ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਵਿਰਾਟ ਮੈਂ ਤੁਹਾਡਾ ਚੈਲੇਂਜ ਸਵੀਕਾਰ ਕਰਦਾ ਹਾਂ। ਮੈਂ ਜਲਦੀ ਹੀ ਆਪਣਾ ਫਿਟਨੈੱਸ ਵੀਡੀਓ ਜਾਰੀ ਕਰਾਂਗਾ।
ਜ਼ਿਕਰਯੋਗ ਹੈ ਕਿ ਓਲੰਪਿਕ ਤਮਗਾ ਜੇਤੂ ਰਹੇ ਅਤੇ ਹੁਣ ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਦੇਸ਼ ਵਿਚ ਫਿਟਨੈੱਸ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਦੇ ਤਹਿਤ ਕਸਰਤ ਕਰਦੇ ਹੋਏ ਆਪਣਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕੀਤਾ ਸੀ ਅਤੇ ਖੇਡ ਅਤੇ ਸਿਨੇਮਾ ਜਗਤ ਦੀਆਂ ਕੁਝ ਮਸ਼ਹੂਰ ਸ਼ਖਸੀਅਤਾਂ ਨੂੰ ਟੈਗ ਕਰਦੇ ਹੋਏ ਇਸ ਮੁਹਿੰਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ। ਰਾਠੌੜ ਨੇ ਫਿਟਨੈੱਸ ਚੈਲੇਂਜ ਵਿਚ ਕਿਹਾ ਸੀ ਕਿ ਅੱਜ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕਰੋ ਕਿ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਫਿੱਟ ਰੱਖਦੇ ਹੋ ਅਤੇ ਆਪਣੇ ਹੋਰ ਦੋਸਤਾਂ ਨੂੰ ਸੋਸ਼ਲ ਮੀਡੀਆ 'ਤੇ ਫਿਟਨੈੱਸ ਚੈਲੇਂਜ ਭੇਜੋ।
ਅਖਿਲੇਸ਼ ਬੰਗਲਾ ਵਿਵਾਦ: ਰਾਜਪਾਲ ਰਾਮ ਨਾਇਕ ਨੇ ਯੋਗੀ ਨੂੰ ਲਿਖਿਆ ਪੱਤਰ
NEXT STORY