ਕੋਚੀ, (ਭਾਸ਼ਾ)- ਕੇਂਦਰੀ ਰਿਹਾਇਸ਼ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਹੈ ਕਿ ਭਾਰਤ ਜਲਦੀ ਹੀ ਮੈਟਰੋ ਰੇਲ ਕੁਨੈਕਟੀਵਿਟੀ ਦੇ ਮਾਮਲੇ ’ਚ ਅਮਰੀਕਾ ਨੂੰ ਪਛਾੜ ਕੇ ਦੂਜਾ ਸਭ ਤੋਂ ਵੱਡਾ ਦੇਸ਼ ਬਣ ਜਾਵੇਗਾ।
ਉਹ ਕੇਰਲ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਵੱਲੋਂ ਸੂਬੇ ਲਈ ਸ਼ਹਿਰੀ ਨੀਤੀ ਤਿਆਰ ਕਰਨ ਲਈ ਆਯੋਜਿਤ ਦੋ-ਰੋਜ਼ਾ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸ਼ੁੱਕਰਵਾਰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਰਤ ਇਸ ਸਮੇਂ ਆਪਣੇ ਮੈਟਰੋ ਰੇਲ ਨੈੱਟਵਰਕ ਦੀ ਲੰਬਾਈ ਦੇ ਮਾਮਲੇ ’ਚ ਚੀਨ ਅਤੇ ਅਮਰੀਕਾ ਤੋਂ ਬਾਅਦ ਤੀਜੇ ਨੰਬਰ ’ਤੇ ਹੈ। ਇਸ ਵੇਲੇ 24 ਸ਼ਹਿਰਾਂ ’ਚ 1,065 ਕਿਲੋਮੀਟਰ ਮੈਟਰੋ ਸੇਵਾਵਾਂ ਚੱਲ ਰਹੀਆਂ ਹਨ। ਜਲਦੀ ਹੀ ਅਸੀਂ ਅਮਰੀਕਾ ਨੂੰ ਪਛਾੜ ਦੇਵਾਂਗੇ ਜਿਸ ਦਾ 1,400 ਕਿਲੋਮੀਟਰ ਦਾ ਮੈਟਰੋ ਨੈੱਟਵਰਕ ਹੈ। 955 ਕਿਲੋਮੀਟਰ ਦੇ 5 ਹੋਰ ਪ੍ਰਾਜੈਕਟ ਨਿਰਮਾਣ ਅਧੀਨ ਹਨ।
ਖੱਟੜ ਨੇ ਕਿਹਾ ਕਿ ਭਾਰਤ ਦੀ ਸ਼ਹਿਰੀਕਰਨ ਦਰ 1960 ਦੇ ਦਹਾਕੇ ’ਚ 20 ਫੀਸਦੀ ਸੀ। 2027 ਤੱਕ ਇਹ 30 ਤੱਕ ਵਧ ਜਾਵੇਗੀ।
ਊਠਾਂ ਰਾਹੀਂ ਫਰੀਦਾਬਾਦ ਤੋਂ ਦਿੱਲੀ ਨੂੰ ਸ਼ਰਾਬ ਦੀ ਸਮੱਗਲਿੰਗ, 5 ਗ੍ਰਿਫ਼ਤਾਰ
NEXT STORY