ਨਵੀਂ ਦਿੱਲੀ- ਹੰਗਰੀ ਦੇ ਬੁ਼ਡਾਪੈਸਟ 'ਚ ਖੇਡੇ ਗਏ 45ਵੇਂ ਫਿਡੇ ਵਿਸ਼ਵ ਸ਼ਤਰੰਜ ਓਲੰਪੀਆਡ 'ਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਇਤਿਹਾਸ ਰਚ ਦਿੱਤਾ ਹੈ ਤੇ ਭਾਰਤੀ ਪੁਰਸ਼ ਤੇ ਮਹਿਲਾ ਦੋਵਾਂ ਟੀਮਾਂ ਨੇ ਗੋਲਡ ਮੈਡਲ 'ਤੇ ਕਬਜ਼ਾ ਕੀਤਾ ਹੈ। ਇਸ ਮੌਕੇ ਅਮਰੀਕਾ ਦੌਰੇ 'ਤੇ ਗਏ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਖਿਡਾਰੀਆਂ ਨੂੰ ਇਤਿਹਾਸ ਰਚਣ 'ਤੇ ਵਧਾਈ ਦਿੱਤੀ ਹੈ।
ਉਨ੍ਹਾਂ ਆਪਣੇ ਐਕਸ ਅਕਾਊਂਟ 'ਤੇ ਪੋਸਟ ਕਰ ਲਿਖਿਆ, '' ਇਹ ਭਾਰਤ ਲਈ ਇਤਿਹਾਸਕ ਜਿੱਤ ਹੈ, ਕਿਉਂਕਿ ਸਾਡੇ ਸ਼ਤਰੰਜ ਦਲ ਨੇ 45ਵਾਂ ਫਿਡੇ ਸ਼ਤਰੰਜ ਓਲੰਪੀਆਡ ਜਿੱਤ ਲਿਆ ਹੈ। ਭਾਰਤ ਨੇ ਸ਼ਤਰੰਜ ਓਲੰਪੀਆਡ ਵਿੱਚ ਪੁਰਸ਼ ਅਤੇ ਮਹਿਲਾ ਵਰਗ ਵਿੱਚ ਸੋਨ ਤਮਗਾ ਜਿੱਤਿਆ ਹੈ। ਸਾਡੀਆਂ ਸ਼ਾਨਦਾਰ ਪੁਰਸ਼ ਅਤੇ ਮਹਿਲਾ ਸ਼ਤਰੰਜ ਟੀਮਾਂ ਨੂੰ ਵਧਾਈਆਂ। ਇਹ ਕਮਾਲ ਦੀ ਪ੍ਰਾਪਤੀ ਹੈ ਜੋ ਭਾਰਤ ਦੇ ਖੇਡ ਮਾਰਗ ਨੂੰ ਇਕ ਨਵੀਂ ਦਿਸ਼ਾ ਦਿੰਦੀ ਹੈ। ਉਮੀਦ ਹੈ ਕਿ ਇਹ ਸਫਲਤਾ ਸ਼ਤਰੰਜ ਪ੍ਰੇਮੀਆਂ ਦੀਆਂ ਪੀੜ੍ਹੀਆਂ ਨੂੰ ਖੇਡ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੇਗੀ।''
ਜ਼ਿਕਰਯੋਗ ਹੈ ਕਿ ਭਾਰਤ ਨੇ ਪੁਰਸ਼ ਤੇ ਮਹਿਲਾ ਦੋਵਾਂ ਵਰਗਾਂ 'ਚ ਗੋਲਡ ਜਿੱਤ ਕੇ ਇਤਿਹਾਸ ਰਚਿਆ ਹੈ ਤੇ ਇਸ ਤਰ੍ਹਾਂ ਭਾਰਤ ਨੇ ਰੂਸ ਅਤੇ ਚੀਨ ਦੀ ਬਰਾਬਰੀ ਕਰ ਲਈ ਹੈ। ਭਾਰਤ ਤੋਂ ਬਾਅਦ ਪੁਰਸ਼ ਵਰਗ 'ਚ ਅਮਰੀਕਾ ਨੇ ਚਾਂਦੀ, ਜਦਕਿ ਉਜ਼ਬੇਕਿਸਤਾਨ ਨੇ ਕਾਂਸੀ 'ਤੇ ਕਬਜ਼ਾ ਕੀਤਾ ਹੈ। ਉੱਥੇ ਹੀ ਮਹਿਲਾ ਵਰਗ 'ਚ ਭਾਰਤ ਨੇ ਸੋਨਾ ਜਿੱਤਿਆ ਹੈ, ਜਦਕਿ ਕਜ਼ਾਕਿਸਤਾਨ ਨੂੰ ਚਾਂਦੀ ਤੇ ਅਮਰੀਕਾ ਨੇ ਕਾਂਸੀ ਜਿੱਤੀ ਹੈ।
ਇਹ ਵੀ ਪੜ੍ਹੋ- ਭਾਰਤ ਨੇ ਰਚਿਆ ਇਤਿਹਾਸ ; ਸ਼ਤਰੰਜ ਓਲੰਪਿਆਡ 'ਚ ਦੋਵੇਂ ਪੁਰਸ਼ ਤੇ ਮਹਿਲਾ ਟੀਮਾਂ ਨੇ ਜਿੱਤਿਆ Gold
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਿਸਾਨਾਂ ਦਾ ਐਲਾਨ, 3 ਅਕਤੂਬਰ ਨੂੰ ਪੂਰੇ ਦੇਸ਼ ’ਚ ਕਰਨਗੇ ਰੇਲ ਟ੍ਰੈਕ ਜਾਮ
NEXT STORY