ਇੰਟਰਨੈਸ਼ਨਲ ਡੈਸਕ : ਰਿਸ਼ੀ ਸੁਨਕ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਬ੍ਰਿਟਿਸ਼ ਸੰਸਦ ਨੇ ਰਿਸ਼ੀ ਸੁਨਕ ਨੂੰ ਅਗਲਾ ਪ੍ਰਧਾਨ ਮੰਤਰੀ ਐਲਾਨ ਦਿੱਤਾ ਹੈ। ਉਹ 28 ਅਕਤੂਬਰ ਨੂੰ ਅਹੁਦੇ ਦੀ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਪੈਨੀ ਮੋਰਡੋਂਟ, ਸਾਬਕਾ ਪੀ.ਐੱਮ. ਬੋਰਿਸ ਜਾਨਸਨ ਅਤੇ ਰਿਸ਼ੀ ਸੁਨਕ ਦੇ ਨਾਂ ਸਭ ਤੋਂ ਅੱਗੇ ਸਨ ਪਰ ਬੋਰਿਸ ਜਾਨਸਨ ਦੇ ਪਿੱਛੇ ਹਟਣ ਤੋਂ ਬਾਅਦ ਦੋ ਲੋਕਾਂ ਵਿਚਾਲੇ ਟੱਕਰ ਸੀ। ਅੰਤ ਵਿਚ ਪੈਨੀ ਮੋਰਡੌਂਟ ਵੀ ਪਿੱਛੇ ਹਟ ਗਿਆ ਅਤੇ ਸੁਨਕ ਦਾ ਰਸਤਾ ਸਾਫ਼ ਹੋ ਗਿਆ। ਸੁਨਕ ਨੂੰ 150 ਤੋਂ ਵੱਧ ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਸੀ, ਜਦਕਿ ਪੈਨੀ ਮੋਰਡੌਂਟ ਨੂੰ ਸਿਰਫ਼ 25 ਸੰਸਦ ਮੈਂਬਰਾਂ ਦਾ ਸਮਰਥਨ ਸੀ।
ਇਹ ਖ਼ਬਰ ਵੀ ਪੜ੍ਹੋ : ਮੰਤਰੀ ਸਰਾਰੀ ਦਾ ਵਿਰੋਧੀ ਪਾਰਟੀਆਂ ’ਤੇ ਵੱਡਾ ਹਮਲਾ, ‘ਮੈਨੂੰ ਬਦਨਾਮ ਕਰਨ ਲਈ ਅਪਣਾਇਆ ਹਰ ਘਟੀਆ ਹੱਥਕੰਡਾ
ਸੁਏਲਾ ਬ੍ਰੇਵਰਮੈਨ ਅਤੇ ਪ੍ਰੀਤੀ ਪਟੇਲ ਨੇ ਵੀ ਸਮਰਥਨ ਕੀਤਾ
ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਸਮਰਥਕ ਮੰਨੀ ਜਾਂਦੀ ਪ੍ਰੀਤੀ ਪਟੇਲ ਨੇ ਸੋਮਵਾਰ ਨੂੰ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੇ ਤੌਰ ’ਤੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਰਿਸ਼ੀ ਸੁਨਕ ਦਾ ਸਮਰਥਨ ਕੀਤਾ। ਜਾਨਸਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਤੋਂ ਹਟਣ ਤੋਂ ਬਾਅਦ ਪਟੇਲ ਨੇ ਸੁਨਕ ਦਾ ਸਮਰਥਨ ਕੀਤਾ। ਭਾਰਤੀ ਮੂਲ ਦੇ ਸਾਬਕਾ ਗ੍ਰਹਿ ਮੰਤਰੀ ਪਟੇਲ ਨੇ ਪਿਛਲੇ ਮਹੀਨੇ ਲਿਜ਼ ਟਰੱਸ ਦੇ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪਟੇਲ ਨੇ ਕਿਹਾ ਕਿ ਪਾਰਟੀ ਮੈਂਬਰਾਂ ਨੂੰ ਸੁਨਕ ਨੂੰ ਨਵੇਂ ਨੇਤਾ ਵਜੋਂ ਕਾਮਯਾਬ ਹੋਣ ਦਾ ਸਭ ਤੋਂ ਵਧੀਆ ਮੌਕਾ ਦੇਣ ਲਈ ਸਿਆਸੀ ਮਤਭੇਦਾਂ ਨੂੰ ਪਾਸੇ ਰੱਖਣਾ ਚਾਹੀਦਾ ਹੈ। ਸਾਬਕਾ ਚਾਂਸਲਰ ਨੇ ਆਪਣੀ ਉਮੀਦਵਾਰੀ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਉਹ ‘ਦੇਸ਼ ਦੀ ਆਰਥਿਕਤਾ ਨੂੰ ਠੀਕ ਕਰਨ, ਆਪਣੀ ਪਾਰਟੀ ਨੂੰ ਇੱਕਜੁੱਟ ਕਰਨ ਅਤੇ ਦੇਸ਼ ਲਈ ਕੰਮ ਕਰਨਾ ਚਾਹੁੰਦੇ ਹਨ।’’ ਉਨ੍ਹਾਂ ਨੇ ਆਪਣੇ ਅਹੁਦੇ ਦੀ ਦਾਅਵੇਦਾਰੀ ਲਈ ਤੈਅ ਆਖਰੀ ਸਮਾਂ ਹੱਦ ਸੋਮਵਾਰ ਸਥਾਨਕ ਸਮੇਂ ਅਨੁਸਾਰ ਦੁਪਹਿਰ 2 ਵਜੇ ਤੱਕ 100 ਤੋਂ ਵੱਧ ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਕਰ ਮੁਕਾਬਲੇ ’ਚ ਮਜ਼ਬੂਤੀ ਹਾਸਲ ਕਰ ਲਈ ਸੀ। ਕੰਜ਼ਰਵੇਟਿਵ ਪਾਰਟੀ ਦੇ ਕਈ ਚਰਚਿਤ ਸੰਸਦ ਮੈਂਬਰਾਂ ਨੇ ਜਾਨਸਨ ਦੇ ਧੜੇ ਨੂੰ ਛੱਡਦਿਆਂ ਸੁਨਕ ਦਾ ਸਮਰਥਨ ਕੀਤਾ ਹੈ, ਜਿਨ੍ਹਾਂ ’ਚ ਸਾਬਕਾ ਗ੍ਰਹਿ ਮੰਤਰੀ ਪ੍ਰੀਤੀ ਪਟੇਲ, ਕੈਬਨਿਟ ਮੰਤਰੀ ਜੇਮਸ ਕਲੀਵਰਲੀ ਅਤੇ ਨਦੀਮ ਜਹਾਵੀ ਸ਼ਾਮਲ ਹਨ।
ਪਟੇਲ ਭਾਰਤੀ ਮੂਲ ਦੇ ਸਾਬਕਾ ਬ੍ਰਿਟਿਸ਼ ਮੰਤਰੀ ਹਨ, ਜਿਨ੍ਹਾਂ ਨੇ ਪਿਛਲੇ ਮਹੀਨੇ ਲਿਜ਼ ਟਰੱਸ ਦੇ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਨੂੰ ਸੁਨਕ ਨੂੰ ਅਗਵਾਈ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ। ਪਟੇਲ ਨੇ ਸੁਨਕ ਦਾ ਸਮਰਥਨ ਕੀਤਾ ਹੈ, ਜਦੋਂ ਪਾਰਟੀ ਦੇ ਅੱਧੇ ਤੋਂ ਵੱਧ ਸੰਸਦ ਮੈਂਬਰਾਂ ਨੇ ਜਨਤਕ ਤੌਰ ’ਤੇ ਉਨ੍ਹਾਂ ਦਾ ਸਮਰਥਨ ਕੀਤਾ ਹੈ। ਇਸ ਨਾਲ ਦੇਸ਼ ਨੂੰ ਪਹਿਲਾ ਗੈਰ-ਗੋਰਾ ਪ੍ਰਧਾਨ ਮੰਤਰੀ ਮਿਲਦਾ ਨਜ਼ਰ ਆ ਰਿਹਾ ਹੈ। ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ’ਚ ਇਕਲੌਤੀ ਪ੍ਰਤੀਯੋਗੀ ਬ੍ਰਿਟਿਸ਼ ਸੰਸਦ ਹਾਊਸ ਆਫ ਕਾਮਨਜ਼ ਦੇ ਨੇਤਾ ਪੈਨੀ ਮੋਰਡੈਂਟ 100 ਸੰਸਦ ਮੈਂਬਰਾਂ ਦੇ ਟੀਚੇ ਨੂੰ ਪਾਰ ਕਰਨ ਤੋਂ ਬਹੁਤ ਦੂਰ ਹਨ।
ਕੋਰੀਅਨ ਏਅਰ ਦਾ ਜਹਾਜ਼ ਰਨਵੇਅ 'ਤੇ ਫਸਿਆ, ਫਿਲੀਪੀਨ ਹਵਾਈ ਅੱਡਾ ਬੰਦ
NEXT STORY