ਪੂਰਨੀਆ, (ਭਾਸ਼ਾ)- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਰੋਸਾ ਦਿੱਤਾ ਕਿ ਉਹ ਰਾਸ਼ਟਰੀ ਲੋਕਤੰਤਰੀ ਗੱਠਜੋੜ (ਰਾਜਗ) ਦੇ ਨਾਲ ਹੀ ਰਹਿਣਗੇ। ਕੁਮਾਰ ਨੇ ਕੁਝ ਸਮੇਂ ਲਈ ਰਾਜਦ-ਕਾਂਗਰਸ ਗੱਠਜੋੜ ਵਿਚ ਸ਼ਾਮਲ ਹੋਣ ’ਤੇ ਅਫ਼ਸੋਸ ਪ੍ਰਗਟ ਕੀਤਾ ਅਤੇ ਦੋਸ਼ ਲਗਾਇਆ ਕਿ ਜਦੋਂ ਵੀ ਉਨ੍ਹਾਂ ਨੇ ਸੱਤਾ ’ਚ ਭਾਈਵਾਲੀ ਕੀਤੀ ਤਾਂ ਉਨ੍ਹਾਂ ਨੇ (ਰਾਜਦ-ਕਾਂਗਰਸ) ਹਮੇਸ਼ਾ ਇਸਦੀ ਦੁਰਵਰਤੋਂ ਕੀਤੀ ਹੈ।
ਕੁਮਾਰ ਨੇ ਬਿਹਾਰ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਕੁਝ ਹਫਤੇ ਪਹਿਲਾਂ ਪੂਰਨੀਆ ’ਚ ਸੋਮਵਾਰ ਨੂੰ ਮੋਦੀ ਦੀ ਮੌਜੂਦਗੀ ਵਿਚ ਆਯੋਜਿਤ ਇਕ ਰੈਲੀ ਵਿਚ ਇਹ ਗੱਲਾਂ ਕੀਤੀਆਂ। ਉਨ੍ਹਾਂ ਕੇਂਦਰੀ ਮੰਤਰੀ ਰਾਜੀਵ ਰੰਜਨ ਸਿੰਘ ‘ਲਲਨ’ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਹ ਜਦ(ਯੂ)-ਭਾਜਪਾ ਗੱਠਜੋੜ ਹੀ ਸੀ ਜਿਸਨੇ ਨਵੰਬਰ 2005 ਵਿਚ ਪਹਿਲੀ ਵਾਰ ਬਿਹਾਰ ਵਿਚ ਸਰਕਾਰ ਬਣਾਈ ਸੀ। ਆਪਣੀ ਹੀ ਪਾਰਟੀ ਦੇ ਕੁਝ ਸਾਥੀਆਂ ਦੇ ਕਹਿਣ ’ਤੇ ਹੀ ਮੈਂ ਇਕ-ਦੋ ਵਾਰ ਦੂਜੇ ਪਾਸੇ ਚਲਾ ਗਿਆ ਸੀ। ਉਨ੍ਹਾਂ ਸਾਥੀਆਂ ਵਿਚੋਂ ਇਕ ਇੱਥੇ ਹੀ ਬੈਠਾ ਹੋਇਆ ਹੈ।
ਜਨਤਾ ਦਲ (ਯੂ) ਦੇ ਮੁਖੀ ਨੇ ਕਿਹਾ ਕਿ ਉਹ ਹੁਣ ਬੀਤੀ ਗੱਲ ਹੋ ਗਈ ਹੈ। ਮੈਨੂੰ ਇਹ ਗੱਠਜੋੜ ਕਦੇ ਵੀ ਪਸੰਦ ਨਹੀਂ ਆਇਆ। ਜਦੋਂ ਵੀ ਅਸੀਂ ਸੱਤਾ ’ਚ ਭਾਈਵਾਲੀ ਕੀਤੀ, ਉਨ੍ਹਾਂ ਨੇ ਹਮੇਸ਼ਾ ਇਸਦੀ ਦੁਰਵਰਤੋਂ ਕੀਤੀ... ਹੁਣ ਮੈਂ ਵਾਪਸ ਆ ਗਿਆ ਹਾਂ ਅਤੇ ਹੁਣ ਕਿਤੇ ਨਹੀਂ ਜਾਵਾਂਗਾ। ਨਿਤੀਸ਼ ਦੀ ਇਸ ਗੱਲ ’ਤੇ ਪ੍ਰਧਾਨ ਮੰਤਰੀ ਮੁਸਕਰਾਏ ਅਤੇ ਤਾੜੀਆਂ ਵਜਾਈਆਂ।
ਭਲਕੇ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਕੂਲ
NEXT STORY