ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਬੁੱਧਵਾਰ ਨੂੰ ਆਪਣੀ ਮੁਲਾਕਾਤ ਦੌਰਾਨ ਯੂਕ੍ਰੇਨ ਸੰਕਟ ਦੇ ਵਿਸ਼ਵ ਪੱਧਰੀ ਆਰਥਿਕ ਨਤੀਜਿਆਂ ਨੂੰ ਘੱਟ ਦੇ ਨਾਲ-ਨਾਲ ਯੁੱਧ ਪ੍ਰਭਾਵਿਤ ਦੇਸ਼ (ਯੂਕ੍ਰੇਨ) ਵਿੱਚ ਦੁਸ਼ਮਣੀ ਨੂੰ ਖਤਮ ਕਰਨ ਦੇ ਤਰੀਕਿਆਂ 'ਤੇ ਚਰਚਾ ਤਕ ਸਕਦੇ ਹਨ। ਇਹ ਜਾਣਕਾਰੀ ਰਾਜਨੀਤਿਕ ਸੂਤਰਾਂ ਨੇ ਦਿੱਤੀ। ਮੋਦੀ ਇਸ ਸਮੇਂ ਡੈਨਮਾਰਕ ਦੇ ਦੌਰੇ 'ਤੇ ਹਨ, ਵਾਪਸੀ ਦੌਰਾਨ ਪੈਰਿਸ 'ਚ ਥੋੜ੍ਹੇ ਸਮੇਂ ਲਈ ਰੁਕਣਗੇ, ਜਿੱਥੇ ਉਹ ਰਾਸ਼ਟਰਪਤੀ ਮੈਕਰੋਨ ਨਾਲ ਵਿਆਪਕ ਗੱਲਬਾਤ ਕਰਨਗੇ। ਮੈਕਰੋਨ ਨੂੰ ਇਕ ਹਫ਼ਤਾ ਪਹਿਲਾਂ ਫਰਾਂਸ 'ਚ ਰਾਸ਼ਟਰਪਤੀ ਦੇ ਅਹੁਦੇ ਲਈ ਦੁਬਾਰਾ ਚੁਣਿਆ ਗਿਆ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਡੈਨਮਾਰਕ ਦੀ ਮਹਾਰਾਣੀ ਮਾਰਗ੍ਰੇਟ II ਨਾਲ ਕੀਤੀ ਮੁਲਾਕਾਤ
ਸੂਤਰਾਂ ਨੇ ਕਿਹਾ ਕਿ ਵਿਚਾਰ-ਚਰਚਾ ਇਸ ਗੱਲ 'ਤੇ ਵੀ ਕੇਂਦਰਿਤ ਹੋਵੇਗੀ ਕਿ ਰੱਖਿਆ ਨਿਰਮਾਣ ਦੇ ਖੇਤਰ 'ਚ ਆਤਮ-ਨਿਰਭਰ ਬਣਨ ਦੀ ਭਾਰਤ ਦੀ ਇੱਛਾ 'ਚ ਕਿਵੇਂ ਫਰਾਂਸ ਭਾਰਤ ਦਾ 'ਪਸੰਦੀਦਾ ਭਾਈਵਾਲ' ਬਣਿਆ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਟੈਕਨਾਲੋਜੀ, ਪੁਲਾੜ ਅਤੇ ਊਰਜਾ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ ਦਾ ਪਤਾ ਲਗਾਏਗੀ। ਸੂਤਰਾਂ ਨੇ ਕਿਹਾ ਕਿ ਦੋਵੇਂ ਨੇਤਾ ਇਸ ਗੱਲ 'ਤੇ ਵੀ ਚਰਚਾ ਕਰਨਗੇ ਕਿ ਕਿਵੇਂ ਯੂਕ੍ਰੇਨ 'ਚ ਦੁਸ਼ਮਣੀ ਨੂੰ ਖਤਮ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਸੰਘਰਸ਼ ਦੇ ਵਿਸ਼ਵ ਆਰਥਿਕ ਨਤੀਜਿਆਂ ਨੂੰ ਕਿਵੇਂ ਘੱਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗੱਲਬਾਤ 'ਚ ਇੰਡੋ-ਪੈਸੀਫਿਕ ਖੇਤਰ ਦੀਆਂ ਚੁਣੌਤੀਆਂ ਨਾਲ ਇਕਜੁੱਟ ਹੋ ਕੇ ਨਜਿੱਠਣ 'ਤੇ ਵੀ ਜ਼ੋਰ ਦਿੱਤਾ ਜਾਵੇਗਾ। ਸੂਤਰਾਂ ਨੇ ਕਿਹਾ ਕਿ ਇਹ ਉਮੀਦ ਕੀਤੀ ਜਾਂਦੀ ਹੈ ਕਿ ਮੋਦੀ ਅਤੇ ਮੈਕਰੋਨ ਖੇਤਰ ਵਿੱਚ "ਹੱਲ ਦੇ ਸਕਾਰਾਤਮਕ ਏਜੰਡੇ" ਨੂੰ ਤੇਜ਼ ਕਰਨ ਦੇ ਤਰੀਕੇ ਵੀ ਖੋਜਣਗੇ।
ਇਹ ਵੀ ਪੜ੍ਹੋ : ਟ੍ਰੇਨ ਦੀ ਲਪੇਟ 'ਚ ਆਉਣ ਨਾਲ ਬੀ. ਕਾਮ. ਵਿਦਿਆਰਥਣ ਦੀ ਮੌਤ
ਇਕ ਰਾਜਨੀਤਿਕ ਸੂਤਰ ਨੇ ਕਿਹਾ, “ਰਾਸ਼ਟਰਪਤੀ ਮੈਕਰੋਨ ਦੇ ਦੁਬਾਰਾ ਚੁਣੇ ਜਾਣ ਤੋਂ ਤੁਰੰਤ ਬਾਅਦ ਹੋਣ ਵਾਲੀ ਇਸ ਫੇਰੀ ਨੂੰ ਭਰੋਸੇ ਅਤੇ ਦੋਸਤੀ ਦੇ ਅਸਾਧਾਰਣ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।” ਕੁਝ ਦਿਨਾਂ ਬਾਅਦ ਮੈਕਰੋਨ ਨਾਲ ਮੋਦੀ ਦੀ ਮੁਲਾਕਾਤ ਬਹੁਤ ਪ੍ਰਤੀਕਾਤਮਕ ਹੈ। ਸੂਤਰਾਂ ਨੇ ਕਿਹਾ ਕਿ ਇਹ ਇਕ ਮਜ਼ਬੂਤ ਸੰਕੇਤ ਦਿੰਦਾ ਹੈ ਕਿ ਦੋਵੇਂ ਨੇਤਾ ਆਉਣ ਵਾਲੇ ਸਾਲਾਂ ਲਈ ਭਾਰਤ-ਫਰਾਂਸ ਸਾਂਝੇਦਾਰੀ ਨੂੰ ਉਨ੍ਹਾਂ ਦੀ ਵਿਦੇਸ਼ ਨੀਤੀ ਦਾ ਮਾਰਗਦਰਸ਼ਕ ਸਿਧਾਂਤ ਬਣਾਉਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਮਰੇ ਹੋਏ ਬੱਚੇ ਨੂੰ ਥਾਣੇ ਲੈ ਪਹੁੰਚੀ ਮਾਂ, ਪਤੀ 'ਤੇ ਲਾਏ ਗੰਭੀਰ ਇਲਜ਼ਾਮ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
PM ਮੋਦੀ ਨੇ ਡੈਨਮਾਰਕ ਦੀ ਮਹਾਰਾਣੀ ਮਾਰਗ੍ਰੇਟ II ਨਾਲ ਕੀਤੀ ਮੁਲਾਕਾਤ
NEXT STORY