ਚੇਨਈ/ਦਿੱਲੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਪੋਂਗਲ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਰਾਸ਼ਟਰੀ ਭਾਵਨਾ ਨੂੰ ਪ੍ਰਤੀਬਿੰਬਿਤ ਕਰਦਾ ਹੈ ਅਤੇ ਇਹੀ ਭਾਵਨਾਤਮਕ ਸਾਂਝ ਕਾਸ਼ੀ-ਤਾਮਿਲ ਸੰਗਮ ਅਤੇ ਸੌਰਾਸ਼ਟਰ-ਤਾਮਿਲ ਸੰਗਮ ’ਚ ਵੀ ਵੇਖਣ ਨੂੰ ਮਿਲਿਆ। ਕੇਂਦਰੀ ਮੰਤਰੀ ਐੱਲ. ਮੁਰੂਗਨ ਦੀ ਰਾਸ਼ਟਰੀ ਰਾਜਧਾਨੀ ਸਥਿਤ ਰਿਹਾਇਸ਼ ’ਤੇ ਆਯੋਜਿਤ ਪੋਂਗਲ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਤਾਮਿਲਨਾਡੂ ਦੇ ਹਰ ਘਰ ’ਚ ਤਿਉਹਾਰ ਦਾ ਉਤਸ਼ਾਹ ਵੇਖਿਆ ਜਾ ਰਿਹਾ ਹੈ ਅਤੇ ਉਨ੍ਹਾਂ ਸਾਰੇ ਲੋਕਾਂ ਦੇ ਜੀਵਨ ’ਚ ਖੁਸ਼ੀ, ਖੁਸ਼ਹਾਲੀ ਅਤੇ ਸੰਤੁਸ਼ਟੀ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨੇ ‘ਕੋਲਮ’ (ਰੰਗੋਲੀ) ਨਾਲ ਭਾਰਤ ਦੀ ਵੰਨ-ਸੁਵੰਨਤਾ ਦੀ ਬਰਾਬਰੀ ਦੱਸਦੇ ਹੋਏ ਕਿਹਾ ਕਿ ਜਦੋਂ ਦੇਸ਼ ਦਾ ਹਰ ਕੋਨਾ ਭਾਵਨਾਤਮਕ ਤੌਰ ’ਤੇ ਇਕ-ਦੂਜੇ ਨਾਲ ਜੁੜਦਾ ਹੈ ਤਾਂ ਦੇਸ਼ ਦੀ ਤਾਕਤ ਨਵੇਂ ਰੂਪ ’ਚ ਦਿਖਾਈ ਦਿੰਦੀ ਹੈ।
ਪੀ.ਐੱਮ. ਮੋਦੀ ਨੇ ਕਿਹਾ ਕਿ ਪੋਂਗਲ ਦਾ ਤਿਉਹਾਰ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੀ ਰਾਸ਼ਟਰੀ ਭਾਵਨਾ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਏਕਤਾ ਦੀ ਇਹ ਭਾਵਨਾ 2047 ਤੱਕ ਵਿਕਸਿਤ ਭਾਰਤ ਦੇ ਨਿਰਮਾਣ ਲਈ ਸਭ ਤੋਂ ਵੱਡੀ ਤਾਕਤ ਹੈ। ਮੈਂ ਲਾਲ ਕਿਲੇ ਤੋਂ ਜਿਹੜੇ ‘ਪੰਜ ਪ੍ਰਣਾਂ’ ਦੀ ਅਪੀਲ ਕੀਤੀ ਸੀ, ਉਸ ਦਾ ਮੁੱਖ ਤੱਤ ਦੇਸ਼ ਦੀ ਏਕਤਾ ਨੂੰ ਊਰਜਾ ਦੇਣਾ ਅਤੇ ਮਜ਼ਬੂਤ ਕਰਨਾ ਹੈ।
ਪ੍ਰਧਾਨ ਮੰਤਰੀ ਨੇ ਸੰਤ ਕਵੀ ਤਿਰੂਵੱਲੁਰ ਦਾ ਹਵਾਲਾ ਦਿੰਦੇ ਹੋਏ ਰਾਸ਼ਟਰ ਨਿਰਮਾਣ ’ਚ ਪੜ੍ਹੇ-ਲਿਖੇ ਨਾਗਰਿਕਾਂ, ਇਮਾਨਦਾਰ ਕਾਰੋਬਾਰੀਆਂ ਅਤੇ ਚੰਗੀ ਫ਼ਸਲ ਦੀ ਮਹੱਤਤਾ ਨੂੰ ਉਭਾਰਿਆ। ਉਨ੍ਹਾਂ ਕਿਹਾ ਕਿ ਪੋਂਗਲ ਦੌਰਾਨ ਨਵੀਂ ਫ਼ਸਲ ਨੂੰ ਭਗਵਾਨ ਨੂੰ ਸਮਰਪਿਤ ਕੀਤਾ ਜਾਂਦਾ ਹੈ ਅਤੇ ਇਸ ਤਿਉਹਾਰ ਦੇ ਕੇਂਦਰ ’ਚ ‘ਅੰਨਦਾਤਾ ਕਿਸਾਨ’ ਹੁੰਦੇ ਹਨ। ਉਨ੍ਹਾਂ ਨੇ ਭਾਰਤ ਦੇ ਹਰ ਤਿਉਹਾਰ ਦੇ ਪਿੰਡ, ਫਸਲ ਅਤੇ ਕਿਸਾਨ ਨਾਲ ਸਬੰਧ ਨੂੰ ਦਰਸਾਇਆ।
ਮਾਲਦੀਵ ਦੇ ਰਾਸ਼ਟਰਪਤੀ ਮੁਇਜ਼ੂ ਨੇ ਮੁੜ ਕੀਤਾ ਵੱਡਾ ਐਲਾਨ, ਭਾਰਤ 'ਤੇ ਨਿਰਭਰਤਾ ਘਟਾਉਣ ਲਈ ਲਿਆ ਇਹ ਫ਼ੈਸਲਾ
NEXT STORY